ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਨੌਜਵਾਨ ਜੋ ਜ਼ੋਮੈਟੋ ‘ਚ ਡਿਲਿਵਰੀ ਬੁਆਏ ਦਾ ਕੰਮ ਕਰਦਾ ਹੈ।ਪੈਟਰੋਲ ਨਾਲ ਮਿਲਣ ‘ਤੇ ਉਸਨੇ ਕਸਟਮਰ ਨੂੰ ਕੋਈ ਬਹਾਨਾ ਮਾਰਨ ਦੀ ਥਾਂ ਘੋੜੇ ਦੀ ਸਵਾਰੀ ਕੀਤੀ ਤੇ ਡਿਲਿਵਰੀ ਕੀਤੀ।ਦੱਸ ਦੇਈਏ ਕਿ ਹੈਦਰਾਬਾਦ ਦੇ ਚੰਚਲਗੁੜਾ ‘ਚ ਇਕ ਨੌਜਵਾਨ ਜ਼ੋਮੈਟੋ ‘ਚ ਡਿਲਿਵਰੀ ਬੁਆਏ ਦਾ ਕੰਮ ਕਰਦਾ।
View this post on Instagram
ਵੀਡੀਓ ‘ਚ ਨੌਜਵਾਨ ਕਹਿ ਰਿਹਾ ਹੈ ਪੈਟਰੋਲ ਪੰਪ ‘ਤੇ ਲੰਬੀ ਲਾਈਨ ਕਾਰਨ ਉਸਨੂੰ ਬਾਈਕ ‘ਤੇ ਪੈਟਰੋਲ ਭਰਵਾਉਣ ‘ਚ ਸਮਾਂ ਲੱਗਦਾ ਸੀ, ਇਸ ਲਈ ਉਸਨੇ ਘੋੜੇ ਦਾ ਸਹਾਰਾ ਲਿਆ।ਸੋਸ਼ਲ ਮੀਡੀਆ ‘ਤੇ ਇਸ ਡਿਲਿਵਰੀ ਬੁਆਏ ਦੀ ਵਾਹੋ ਵਾਹੀ ਹੋ ਰਹੀ ਹੈ ਇਹ ਨੌਜਵਾਨ ਖੂਬ ਤਾਰੀਫਾਂ ਬਟੋਰ ਰਿਹਾ ਹੈ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਹਿਟ ਐਂਡ ਰਨ ਕੇਸ ‘ਚ ਨਵਾਂ ਕਾਨੂੰਨ ਲਾਗੂ ਕੀਤਾ, ਜਿਸ ‘ਚ 7 ਲੱਖ ਦਾ ਜੁਰਮਾਨਾ ਤੇ 10 ਸਾਲ ਤੱਕ ਦੀ ਸਜ਼ਾ ਹੈ।ਜਿਸਦਾ ਟਰੱਕ ਡਰਾਈਵਰਾਂ ਵਲੋਂ ਪੂਰੇ ਦੇਸ਼ ਭਰ ‘ਚ ਵਿਰੋਧ ਕੀਤਾ ਜਾ ਰਿਹਾ ਹੈ ਤੇ ਟਰੱਕਾਂ ਦੀ ਹੜਤਾਲ ਕਰ ਦਿੱਤੀ ਗਈ ਹੈ ਜਿਸ ਕਾਰਨ ਨਾ ਪੈਟਰੋਲ ਮਿਲ ਰਿਹਾ ਹੈ ਤੇ ਲੋਕ ਖੱਜਲ ਖੁਆਰ ਹੋ ਰਹੇ ਹਨ।