International drug smugglers: ਪੰਜਾਬ ਪੁਲਿਸ (Punjab Police) ਅਤੇ ਏਟੀਐਸ ਮੁੰਬਈ (ATS Mumbai) ਦੀ ਮਦਦ ਨਾਲ ਜੁਲਾਈ 2022 ਨੂੰ ਮੁੰਬਈ ਦੇ ਨਾਹਵਾ ਸ਼ੇਵਾ ਬੰਦਰਗਾਹ ਤੋਂ ਫੜੀ ਗਈ 363 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ (heroin case) ‘ਚ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਗੁਰਦਾਸਪੁਰ ਪੁਲਿਸ ਨੂੰ ਮਿਲੇ ਇਨਪੁਟ ਦੇ ਆਧਾਰ ‘ਤੇ ਕੀਤੀ ਗਈ। ਇਸ ਗ੍ਰਿਫਤਾਰੀ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਵਿਦੇਸ਼ ਤੋਂ ਹੈਰੋਇਨ ਦੀ ਤਸਕਰੀ (racket of heroin smuggling) ਕਰਨ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਪੰਜਾਬ ਵਿੱਚ ਵੱਡੇ ਪੱਧਰ ’ਤੇ ਸਰਹੱਦ ਪਾਰ ਅਤੇ ਅੰਤਰ-ਰਾਜੀ ਨਸ਼ਾ ਤਸਕਰੀ ਵਿੱਚ ਸਰਗਰਮ ਹਨ। ਪੰਜਾਬ ਪੁਲਿਸ ਦੇ SSOC ਵਿੰਗ ਨੇ ਜੁਲਾਈ 2022 ਨੂੰ ਇੱਕ ਇਨਪੁਟ ਦਿੱਤਾ ਸੀ ਕਿ ਇਹ ਖੇਪ ਮੁੰਬਈ ਦੇ ਨਾਹਵਾ ਸ਼ੇਵਾ ਬੰਦਰਗਾਹ ‘ਤੇ ਪਹੁੰਚਾ ਦਿੱਤੀ ਗਈ ਸੀ। ਇਸ ਦੇ ਲਈ ਏਟੀਐਸ ਦਾ ਸਹਿਯੋਗ ਲਿਆ ਗਿਆ। ਦੁਬਈ ਤੋਂ ਮੁੰਬਈ ਪਹੁੰਚੇ ਇਕ ਕੰਟੇਨਰ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਸ ਵਿਚੋਂ 72.5 ਕਿਲੋ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ 363 ਕਰੋੜ ਰੁਪਏ ਦੱਸੀ ਗਈ ਸੀ।
ਕੰਟੇਨਰ ਜਨਵਰੀ 2022 ‘ਚ ਆਇਆ ਸੀ
ਜਾਂਚ ‘ਚ ਸਾਹਮਣੇ ਆਇਆ ਕਿ ਇਹ ਕੰਟੇਨਰ ਜਨਵਰੀ 2022 ਨੂੰ ਦੁਬਈ ਤੋਂ ਮੁੰਬਈ ਬੰਦਰਗਾਹ ‘ਤੇ ਪਹੁੰਚਿਆ ਸੀ ਪਰ ਇਸ ਨੂੰ ਚੁੱਕਣ ਲਈ ਕੋਈ ਨਹੀਂ ਪਹੁੰਚਿਆ। ਪਰ ਇਸ ਦੀ ਸੂਚਨਾ ਐੱਸਐੱਸਓਸੀ ਵਿੰਗ ਪੰਜਾਬ ਨੂੰ ਦਿੱਤੀ ਗਈ। ਦਰਅਸਲ, ਗ੍ਰਿਫਤਾਰ ਕੀਤੇ ਗਏ ਇਹ ਤਿੰਨੇ ਦੋਸ਼ੀ ਆਪਣੇ ਸਾਥੀਆਂ ਸਮੇਤ ਬੰਦਰਗਾਹ ਤੋਂ ਖੇਪ ਬਾਹਰ ਕੱਢਣ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਸੀ। ਜਿਸ ਤੋਂ ਬਾਅਦ ਇਹ ਖੇਪ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਸਪਲਾਈ ਕੀਤੀ ਜਾਣੀ ਸੀ।
ਗ੍ਰਿਫਤਾਰ ਕੀਤੇ ਗਏ ਤਿੰਨਾਂ ਤਸਕਰਾਂ ਨੂੰ ਅੱਜ ਬਾਅਦ ਦੁਪਹਿਰ ਗੁਰਦਾਸਪੁਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਨ੍ਹਾਂ ਦੇ ਸਾਥੀਆਂ ਨੂੰ ਵੀ ਫੜ ਲਿਆ ਜਾਵੇਗਾ। ਇਸ ਕਾਮਯਾਬੀ ਤੋਂ ਬਾਅਦ ਪੰਜਾਬ ਪੁਲਿਸ ਨੇ ਦੇਸ਼ ਵਿੱਚ ਹੈਰੋਇਨ ਦੀ ਤਸਕਰੀ ਕਰਨ ਵਾਲੇ ਇੱਕ ਚੇਨ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: Supreme Court: ਲਾਲ ਕਿਲ੍ਹਾ ਧਮਾਕੇ ਦੇ ਦੋਸ਼ੀ ਅਸ਼ਫਾਕ ਦੀ ਸਜ਼ਾ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਬਰਕਰਾਰ ਰਹੇਗੀ ਮੌਤ ਦੀ ਸਜ਼ਾ ਬਰਕਰਾਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h