ਇੰਟਰਨੈਸ਼ਨਲ ਖਿਡਾਰੀ ਸ਼ੇਰਾ ਅਠਵਾਲ ( ਸ਼ਮਸ਼ੇਰ ਸਿੰਘ ) ਜੋ ਖੇਡ ਕੱਬਡੀ ਚ ਆਪਣੀ ਵੱਖ ਪਹਿਚਾਣ ਬਣਾਉਣ ਵਾਲਾ ਨੌਜਵਾਨ ਦੀ ਕੈਨੇਡਾ ਵਿੱਚ ਅਚਾਨਕ ਮੌਤ ਹੋ ਗਈ | ਉਥੇ ਹੀ ਸ਼ੇਰੇ ਦੇ ਦੇਹਾਂਤ ਦਾ ਸੁਨੇਹਾ ਜਿਵੇ ਹੀ ਉਸ ਦੇ ਪਰਿਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਅਠਵਾਲ ਵਿਖੇ ਮਿਲਿਆ ਫਾ ਪਰਿਵਾਰ ਅਤੇ ਇਲਾਕੇ ਭਰ ਚ ਸੋਗ ਦਾ ਮਾਹੌਲ ਹੈ ਅਤੇ ਦੁੱਖ ਨੌਜਵਾਨ ਦੇ ਇਸ ਦੁਨੀਆ ਛੱਡ ਜਾਣ ਦੇ ਨਾਲ ਪੂਰਾ ਪਰਿਵਾਰ ਸਹਿਮ ਅਤੇ ਗ਼ਮਗੀਨ ਹੈ ਉਥੇ ਹੀ ਸ਼ੇਰੇ ਦੇ ਚਾਚਾ ਨੇ ਦੱਸਿਆ ਕਿ ਸ਼ੇਰੇ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਪਿੰਡ ਡੇਢ ਮਹੀਨਾ ਦੀ ਛੁੱਟੀ ਕੱਟ ਕੇ ਉਹ ਵਾਪਿਸ ਕੈਨੇਡਾ ਗਿਆ ਸੀ ਅਤੇ ਉਹਨਾਂ ਦੱਸਿਆ ਕਿ ਪਰਿਵਾਰ ਲਈ ਵੱਡਾ ਦੁੱਖਾਂ ਦਾ ਸਮਾਂ ਹੈ ਅਤੇ ਹੁਣ ਤਕ ਉਹਨਾਂ ਨੂੰ ਇਹੀ ਜਾਣਕਾਰੀ ਮਿਲੀ ਹੈ ਕਿ ਅਚਾਨਕ ਮੌਤ ਹੋਈ ਹੈ ਜਦ ਕਿ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਅਤੇ ਉਸ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਚਲੇਗਾ | ਉਥੇ ਹੀ ਇਲਾਕੇ ਭਰ ਚ ਸਹਿਮ ਦਾ ਮਾਹੌਲ ਹੈ