[caption id="attachment_133343" align="aligncenter" width="1200"]<img class="wp-image-133343 size-full" src="https://propunjabtv.com/wp-content/uploads/2023/02/International-Mother-Language-Day-10.jpg" alt="" width="1200" height="675" /> International Mother Language Day: ਹਰ ਸਾਲ ਅੱਜ ਦਾ ਦਿਨ ਵਿਸ਼ਵ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਲ 1999 'ਚ ਯੂਨੈਸਕੋ ਨੇ 21 ਫ਼ਰਵਰੀ ਨੂੰ ਵਿਸ਼ਵ ਮਾਂ ਬੋਲੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।[/caption] [caption id="attachment_133344" align="aligncenter" width="650"]<img class="wp-image-133344 size-full" src="https://propunjabtv.com/wp-content/uploads/2023/02/International-Mother-Language-Day-9.jpg" alt="" width="650" height="540" /> ਇਹ ਬੰਗਲਾਦੇਸ਼ ਦੀ ਪਹਿਲ 'ਤੇ ਮਨਾਉਣਾ ਸ਼ੁਰੂ ਕੀਤਾ ਗਿਆ ਸੀ। 2000 ਤੋਂ ਪੂਰੇ ਵਿਸ਼ਵ ਨੇ ਮਾਂ ਬੋਲੀ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਂ-ਬੋਲੀ 'ਤੇ ਕਈ ਦਿਲ ਨੂੰ ਛੂਹ ਲੈਣ ਵਾਲੇ ਸ਼ਬਦ ਕਹੇ ਸੀ।[/caption] [caption id="attachment_133345" align="aligncenter" width="966"]<img class="wp-image-133345 size-full" src="https://propunjabtv.com/wp-content/uploads/2023/02/International-Mother-Language-Day-8.jpg" alt="" width="966" height="557" /> 'ਮਨ ਕੀ ਬਾਤ' ਦੇ 86ਵੇਂ ਐਪੀਸੋਡ 'ਚ ਪੀਐਮ ਮੋਦੀ ਨੇ ਕਿਹਾ ਸੀ ਕਿ ਮਾਂ ਅਤੇ ਮਾਂ ਬੋਲੀ ਮਿਲ ਕੇ ਜ਼ਿੰਦਗੀ ਨੂੰ ਮਜ਼ਬੂਤ ਕਰਦੇ ਹਨ। ਕੋਈ ਵੀ ਮਨੁੱਖ ਆਪਣੀ ਮਾਂ ਅਤੇ ਮਾਂ ਬੋਲੀ ਨੂੰ ਨਹੀਂ ਛੱਡ ਸਕਦਾ। ਨਾ ਹੀ ਇਸ ਤੋਂ ਬਿਨਾਂ ਤਰੱਕੀ ਹੋ ਸਕਦੀ ਹੈ।[/caption] [caption id="attachment_133346" align="aligncenter" width="1200"]<img class="wp-image-133346 size-full" src="https://propunjabtv.com/wp-content/uploads/2023/02/International-Mother-Language-Day-7.jpg" alt="" width="1200" height="800" /> ਵਿਸ਼ਵ ਮਾਂ ਬੋਲੀ ਦਿਵਸ ਦਾ ਇਤਿਹਾਸ ਬਹੁਤ ਦਿਲਚਸਪ ਹੈ। ਬੰਗਲਾਦੇਸ਼ 'ਚ 21 ਫਰਵਰੀ ਉਸ ਦਿਨ ਦੀ ਵਰ੍ਹੇਗੰਢ ਹੈ ਜਦੋਂ ਬੰਗਲਾਦੇਸ਼ ਦੇ ਲੋਕਾਂ ਨੇ ਬੰਗਲਾ ਭਾਸ਼ਾ ਨੂੰ ਮਾਨਤਾ ਦਿਵਾਉਣ ਲਈ ਲੜਾਈ ਲੜੀ ਸੀ। ਉਦੋਂ ਇਹ ਪੂਰਬੀ ਪਾਕਿਸਤਾਨ ਹੁੰਦਾ ਸੀ, ਬੰਗਲਾਦੇਸ਼ ਨਹੀਂ।[/caption] [caption id="attachment_133347" align="aligncenter" width="1023"]<img class="wp-image-133347 size-full" src="https://propunjabtv.com/wp-content/uploads/2023/02/International-Mother-Language-Day-6.jpg" alt="" width="1023" height="614" /> ਜਦੋਂ ਪਾਕਿਸਤਾਨ 1947 'ਚ ਬਣਿਆ ਸੀ, ਇਹ ਭੂਗੋਲਿਕ ਤੌਰ 'ਤੇ 2 ਹਿੱਸਿਆਂ 'ਚ ਵੰਡਿਆ ਗਿਆ ਸੀ - ਪੂਰਬੀ ਪਾਕਿਸਤਾਨ ਅਤੇ ਪੱਛਮੀ ਪਾਕਿਸਤਾਨ। ਪੂਰਬੀ ਪਾਕਿਸਤਾਨ ਬਾਅਦ 'ਚ ਬੰਗਲਾਦੇਸ਼ ਬਣ ਗਿਆ। ਇਹ ਦੋਵੇਂ ਹਿੱਸੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਬਿਲਕੁਲ ਵੱਖਰੇ ਸਨ। ਭਾਰਤ ਇਨ੍ਹਾਂ ਦੋਵਾਂ ਨੂੰ ਵੱਖ ਕਰਦਾ ਸੀ।[/caption] [caption id="attachment_133348" align="aligncenter" width="1024"]<img class="wp-image-133348 size-full" src="https://propunjabtv.com/wp-content/uploads/2023/02/International-Mother-Language-Day-5.jpg" alt="" width="1024" height="1024" /> 1948 'ਚ ਪਾਕਿਸਤਾਨ ਸਰਕਾਰ ਨੇ ਉਰਦੂ ਨੂੰ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਘੋਸ਼ਿਤ ਕੀਤਾ। ਇਸ ਦੇ ਉਲਟ ਪੂਰਬੀ ਪਾਕਿਸਤਾਨ 'ਚ ਜ਼ਿਆਦਾਤਰ ਲੋਕ ਬੰਗਾਲੀ ਬੋਲਦੇ ਸਨ। ਪੂਰਬੀ ਪਾਕਿਸਤਾਨ ਦੇ ਲੋਕਾਂ ਨੇ ਵਿਰੋਧ ਕੀਤਾ ਕਿਉਂਕਿ ਬੰਗਾਲੀ ਮਾਂ ਬੋਲੀ ਸੀ।[/caption] [caption id="attachment_133349" align="aligncenter" width="1200"]<img class="wp-image-133349 size-full" src="https://propunjabtv.com/wp-content/uploads/2023/02/International-Mother-Language-Day-4.jpg" alt="" width="1200" height="1200" /> ਉਨ੍ਹਾਂ ਦੀ ਮੰਗ ਸੀ ਕਿ ਉਰਦੂ ਤੋਂ ਇਲਾਵਾ ਬੰਗਲਾ ਨੂੰ ਘੱਟੋ-ਘੱਟ ਇੱਕ ਹੋਰ ਰਾਸ਼ਟਰੀ ਭਾਸ਼ਾ ਦਾ ਦਰਜਾ ਮਿਲਣਾ ਚਾਹੀਦਾ ਹੈ। ਇਹ ਮੰਗ ਸਭ ਤੋਂ ਪਹਿਲਾਂ ਧੀਰੇਂਦਰਨਾਥ ਦੱਤ ਨੇ 23 ਫ਼ਰਵਰੀ 1948 ਨੂੰ ਚੁੱਕੀ ਸੀ।[/caption] [caption id="attachment_133350" align="aligncenter" width="1280"]<img class="wp-image-133350 size-full" src="https://propunjabtv.com/wp-content/uploads/2023/02/International-Mother-Language-Day-3.jpg" alt="" width="1280" height="720" /> ਪਾਕਿਸਤਾਨ ਸਰਕਾਰ ਨੇ ਇਸ ਵਿਰੋਧ ਨੂੰ ਜ਼ੋਰਦਾਰ ਢੰਗ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ। 21 ਫ਼ਰਵਰੀ 1952 ਨੂੰ ਇਸ ਦੀ ਮੰਗ ਦੇ ਹੱਕ 'ਚ ਕੱਢੀਆਂ ਗਈਆਂ ਰੈਲੀਆਂ 'ਤੇ ਪੁਲਿਸ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਇਸ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਸੈਂਕੜੇ ਜ਼ਖ਼ਮੀ ਹੋ ਗਏ ਸੀ।[/caption] [caption id="attachment_133351" align="aligncenter" width="1280"]<img class="wp-image-133351 size-full" src="https://propunjabtv.com/wp-content/uploads/2023/02/International-Mother-Language-Day-2.jpg" alt="" width="1280" height="720" /> ਇਤਿਹਾਸ 'ਚ ਅਜਿਹਾ ਸ਼ਾਇਦ ਹੀ ਪਹਿਲਾਂ ਹੋਇਆ ਹੋਵੇ ਜਦੋਂ ਲੋਕ ਆਪਣੀ ਮਾਂ ਬੋਲੀ ਲਈ ਜਾਨਾਂ ਵਾਰ ਗਏ ਹੋਣ। ਯੂਨੈਸਕੋ ਨੇ ਇਸ ਨੂੰ ਬੰਗਲਾਦੇਸ਼ੀਆਂ ਦੀ ਤਰਫੋਂ ਭਾਸ਼ਾ ਅੰਦੋਲਨ ਨੂੰ ਸ਼ਰਧਾਂਜਲੀ ਦੇਣ ਲਈ ਹੀ ਮਨਾਉਣ ਦਾ ਐਲਾਨ ਕੀਤਾ ਸੀ।[/caption]