GPS Based Toll System: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਮੌਜੂਦਾ ਹਾਈਵੇਅ ਟੋਲ ਪਲਾਜ਼ਿਆਂ ਨੂੰ ਬਦਲਣ ਲਈ ਅਗਲੇ 6 ਮਹੀਨਿਆਂ ਵਿੱਚ ਜੀਪੀਐਸ ਅਧਾਰਤ ਟੋਲ ਕੁਲੈਕਸ਼ਨ ਪ੍ਰਣਾਲੀ ਸਮੇਤ ਨਵੀਂ ਤਕਨੀਕਾਂ ਨੂੰ ਪੇਸ਼ ਕਰੇਗੀ। ਗਡਕਰੀ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਟ੍ਰੈਫਿਕ ਨੂੰ ਘੱਟ ਕਰਨਾ ਤੇ ਹਾਈਵੇਅ ‘ਤੇ ਤੈਅ ਕੀਤੀ ਦੂਰੀ ਲਈ ਵਾਹਨ ਚਾਲਕਾਂ ਤੋਂ ਚਾਰਜ ਕਰਨਾ ਹੈ।
ਉਦਯੋਗਿਕ ਸੰਸਥਾ ਸੀਆਈਆਈ ਵਲੋਂ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਗਡਕਰੀ ਨੇ ਅੱਗੇ ਕਿਹਾ ਕਿ ਸਰਕਾਰੀ ਮਾਲਕੀ ਵਾਲੀ ਐਨਐਚਏਆਈ ਦੀ ਟੋਲ ਆਮਦਨ ਇਸ ਸਮੇਂ 40,000 ਕਰੋੜ ਰੁਪਏ ਹੈ ਅਤੇ ਇਹ 2-3 ਸਾਲਾਂ ਵਿੱਚ 1.40 ਲੱਖ ਕਰੋੜ ਰੁਪਏ ਤੱਕ ਪਹੁੰਚਣ ਜਾ ਰਹੀ ਹੈ।
ਉਨ੍ਹਾਂ ਕਿਹਾ, “ਸਰਕਾਰ ਦੇਸ਼ ਵਿੱਚ ਟੋਲ ਪਲਾਜ਼ਿਆਂ ਨੂੰ ਬਦਲਣ ਲਈ ਜੀਪੀਐਸ ਅਧਾਰਤ ਟੋਲ ਪ੍ਰਣਾਲੀ ਸਮੇਤ ਨਵੀਂ ਤਕਨੀਕਾਂ ‘ਤੇ ਵਿਚਾਰ ਕਰ ਰਹੀ ਹੈ… ਅਸੀਂ ਛੇ ਮਹੀਨਿਆਂ ਵਿੱਚ ਨਵੀਂ ਤਕਨੀਕ ਲਿਆਵਾਂਗੇ।”
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵਾਹਨਾਂ ਨੂੰ ਰੋਕੇ ਬਗੈਰ ਆਟੋਮੈਟਿਕ ਟੋਲ ਕਲੈਕਸ਼ਨ ਨੂੰ ਸਮਰੱਥ ਬਣਾਉਣ ਲਈ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਿਆਂ ਦਾ ਇੱਕ ਪਾਇਲਟ ਪ੍ਰੋਜੈਕਟ ਚਲਾ ਰਿਹਾ ਹੈ।
ਇੱਕ ਔਸਤ ਵਿਅਕਤੀ ਟੋਲ ਪਲਾਜ਼ਾ ‘ਤੇ ਕਿੰਨਾ ਸਮਾਂ ਰੁਕਦਾ ਹੈ?
2018-19 ਦੌਰਾਨ ਟੋਲ ਪਲਾਜ਼ਿਆਂ ‘ਤੇ ਵਾਹਨਾਂ ਲਈ ਔਸਤ ਉਡੀਕ ਸਮਾਂ 8 ਮਿੰਟ ਸੀ। 2020-21 ਅਤੇ 2021-22 ਦੌਰਾਨ FASTag ਦੀ ਸ਼ੁਰੂਆਤ ਦੇ ਨਾਲ, ਵਾਹਨਾਂ ਦਾ ਔਸਤ ਉਡੀਕ ਸਮਾਂ 47 ਸਕਿੰਟਾਂ ‘ਤੇ ਆ ਗਿਆ ਹੈ।
ਹਾਲਾਂਕਿ ਕੁਝ ਥਾਵਾਂ ‘ਤੇ, ਖਾਸ ਤੌਰ ‘ਤੇ ਸ਼ਹਿਰਾਂ ਦੇ ਨੇੜੇ ਉਡੀਕ ਦੇ ਸਮੇਂ ਵਿੱਚ ਕਾਫ਼ੀ ਸੁਧਾਰ ਹੋਇਆ ਹੈ, ਸੰਘਣੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਪੀਕ ਘੰਟਿਆਂ ਦੌਰਾਨ ਟੋਲ ਪਲਾਜ਼ਿਆਂ ‘ਤੇ ਅਜੇ ਵੀ ਕੁਝ ਦੇਰੀ ਹੁੰਦੀ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਉਸਾਰੀ ਦੀ ਲਾਗਤ ਨੂੰ ਘਟਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h