ਜੇਕਰ ਤੁਸੀਂ ਕਾਫੀ ਲੰਬੇ ਸਮੇਂ ਤੋਂ ਆਈਫੋਨ 13 ਖ੍ਰੀਦਣ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ।ਆਈਫੋਨ 13 ਨੂੰ ਅਪਕਮਿੰਗ ਸੇਲ ‘ਚ ਹੁਣ ਤਕ ਦੀ ਸਭ ਤੋਂ ਘੱਟ ਕੀਮਤ ‘ਤੇ ਵੇਚਿਆ ਜਾਵੇਗਾ।ਫਲਿਪਕਾਰਟ ਤੇ ਐਮਾਜ਼ਾਨ ਦੋਵਾਂ ਨੇ ਸੇਲ ਦਾ ਐਲਾਨ ਕਰ ਦਿੱਤਾ ਹੈ।
ਐਮਾਜ਼ਾਨ ਗਰੇਟ ਇੰਡੀਅਨ ਫੈਸਟੀਵਲ ਸੇਲ ਅਤੇ ਫਲਿਪਕਾਰਟ ਬਿਗ ਬਿਲੀਅਨ ਡੇਅਸ ਸੇਲ ਦੀ ਸ਼ੁਰੂਆਤ 23 ਸਤੰਬਰ ਤੋਂ ਹੋਵੇਗੀ।ਫਲਿਪਕਾਰਟ ਪਲੱਸ ਤੇ ਐਮਾਜ਼ਾਨ ਪ੍ਰਾਈਮ ਮੈਂਬਰਸ ਨੂੰ ਦੂਜੇ ਪ੍ਰੋਡਕਟਸ ਦੇ ਇਲਾਵਾ ਆਈਫੋਨ ‘ਤੇ ਵੀ ਬੰਪਰ ਡੀਲ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : iphone 12 ਤੇ iphone 13 ਦੀਆਂ ਕੀਮਤਾਂ ‘ਚ ਹੋਈ ਕਟੌਤੀ, ਨਵੀਆਂ ਕੀਮਤਾਂ ਜਾਣਨ ਲਈ ਪੜ੍ਹੋ ਖ਼ਬਰ
ਹਾਲ ਹੀ ‘ਚ ਲਾਂਚ ਹੋਇਆ ਆਈਫ਼ੋਨ 14
ਆਈਫੋਨ 14 ਲਾਂਚ ਦੇ ਬਾਅਦ ਐਪਲ ਨੇ ਆਈਫੋਨ 13 ਦੀ ਕੀਮਤ ਨੂੰ 10 ਹਜ਼ਾਰ ਰੁਪਏ ਤੱਕ ਘੱਟ ਕਰ ਦਿੱਤਾ ਹੈ।ਹੁਣ ਇਸਦੀ ਕੀਮਤ ਆਫੀਸ਼ੀਅਲ 69,900 ਰੁਪਏ ਤੋਂ ਸ਼ੁਰੂ ਹੁੰਦੀ ਹੈ।ਇਹ ਕੀਮਤ ਇਸਦੇ ਬੇਸ ਮਾਡਲ ਦੇ ਲਈ ਜਿਸ ‘ਚ 128ਜੀਬੀ ਦਾ ਸਟੋਰੇਜ਼ ਦਿੱਤਾ ਗਿਆ ਹੈ।
ਪਰ, ਫਲਿਪਕਾਰਟ ਬਿਗ ਬਿਲੀਅਨ ਡੇਅਸ ਸੇਲ ਦੌਰਾਨ ਇਸਦੀ ਕੀਮਤ ਕਾਫੀ ਜਿਆਦਾ ਘੱਟ ਹੋ ਜਾਵੇਗੀ।ਕੰਪਨੀ ਨੇ ਐਲਾਨ ਕੀਤਾ ਹੈ ਕਿ ਫੇਸਿਟਵ ਸੇਲ ਦੌਰਾਨ ਆਈਫੋਨ 13 ਨੂੰ 20,000 ਰੁਪਏ ਤੱਕ ਦੀ ਭਾਰੀ ਛੂਟ ਦੇ ਨਾਲ ਵੇਚਿਆ ਜਾਵੇਗਾ।
ਇਸ ਨਾਲ ਇਸਦੀ ਕੀਮਤ 50 ਹਜ਼ਾਰ ਤੋਂ ਵੀ ਘੱਟ ਜਾਵੇਗੀ।ਇਹ ਕੀਮਤ ਇਸਦੇ ਲਾਂਚ ਪ੍ਰਾਈਸ ਤੋਂ ਕਾਫੀ ਜਿਆਦਾ ਘੱਟ ਹੈ।ਇਸਦੇ ਲਈ ਫਲਿਪਕਾਰਟ ‘ਤੇ ਇਕ ਗੇਸ ਦਿ ਪ੍ਰਾਈਸ ਗੇਮ ਵੀ ਚੱਲ ਰਿਹਾ ਹੈ।ਇਸ ‘ਚ ਸੇਲ ਦੌਰਾਨ ਆਈਫੋਨ 13 ‘ਤੇ ਮਿਲਣ ਵਾਲੀ ਕੀਮਤ ਦੇ ਬਾਰੇ ‘ਚ ਅਨੁਮਾਨ ਲਗਾਉਣਾ ਹੈ।
ਇਸ ਗੇਮ ‘ਚ ਕੰਪਨੀ ਦਿਖਾਉਂਦੀ ਹੈ ਕਿ ਇਹ ਆਈਫੋਨ ਮਾਡਲ 49,990 ਰੁਪਏ ਤੱਕ ਦੀ ਕੀਮਤ ਦੇ ਨਾਲ ਉਪਲਬਧ ਹੋਵੇਗਾ।ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਇਸਦੇ ਦੂਜੇ ਸਟੋਰੇਜ਼ ਵੈਰੀਐਂਟ ਦੇ ਲਈ ਵੀ ਕੰਪਨੀ ਡੀਲ ਦੇਵੇਗੀ।ਇਸ ਨਾਲ ਤੁਸੀਂ ਆਈਫ਼ੋਨ 13 ਦੇ 128ਜੀਬੀ ਮਾਡਲ ਦੇ ਇਲਾਵਾ 256ਜੀਬੀ ਤੇ 512ਜੀਬੀ ਮਾਡਲਸ ਨੂੰ ਵੀ ਛੂਟ ਦੇ ਨਾਲ ਖ੍ਰੀਦ ਸਕਦੇ ਹੋ।
ਇਸਦੇ ਇਲਾਵਾ ਕੰਜ਼ਿਊਮਰ ਨੂੰ ਆਈਸੀਆਈਸੀ ਜਾਂ ਐਕਸਸ ਬੈਂਕ ਕਾਰਡ ਤੋਂ ਇਨ੍ਹਾਂ ਫੋਨ ਨੂੰ ਖ੍ਰੀਦਣ ‘ਤੇ ਐਡੀਸ਼ਨਲ ਛੂਟ ਵੀ ਦਿੱਤੀ ਜਾਵੇਗੀ।ਕੰਪਨੀ ਨੇ ਇਸਦੇ ਲਈ ਇਨ੍ਹਾਂ ਬੈਂਕਸ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ।ਇਸ ਨਾਲ ਫੋਨ ਦਾ ਫਾਈਨਲ ਪ੍ਰਾਈਸ ਕਾਫੀ ਜਿਆਦਾ ਘੱਟ ਹੋ ਜਾਵੇਗਾ।ਮੰਨਿਆ ਜਾ ਰਿਹਾ ਹੈ ਕੰਪਨੀ ਇਸਦੇ ਨਾਲ ਐਕਸਚੇਂਜ ਆਫਰ ਵੀ ਦੇ ਸਕਦੀ ਹੈ।
ਇਹ ਵੀ ਪੜ੍ਹੋ : ਭਾਰਤ ‘ਚ ਇੰਨਾ ਮਹਿੰਗਾ ਕਿਉਂ ਮਿਲਦਾ ਹੈ ਆਈਫ਼ੋਨ, ਜਾਣੋ