iPhone 14 and iPhone 14 Plus New Color: ਐਪਲ ਫੋਨ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ ਹੈ। ਗਾਹਕਾਂ ਲਈ ਕੰਪਨੀ ਨੇ ਆਪਣੇ ਲੇਟੈਸਟ ਫੋਨ ਦਾ ਨਵਾਂ ਕਲਰ ਵੇਰੀਐਂਟ ਲਾਂਚ ਕੀਤਾ ਹੈ।
ਕੰਪਨੀ ਨੇ ਆਪਣੇ ਨਵੇਂ ਮਾਡਲ ਨੂੰ ਸਾਲਾਨਾ ਪਰੰਪਰਾ ਦੇ ਨਾਲ ਪੇਸ਼ ਕਰਨ ਦੇ ਨਾਲ ਪਿਛਲੇ ਦੋ ਸਾਲਾਂ ਤੋਂ ਐਪਲ ਨੇ ਮੁੱਖ ਲਾਂਚ ਦੇ ਲਗਪਗ 6 ਤੋਂ 7 ਮਹੀਨਿਆਂ ਬਾਅਦ ਆਈਫੋਨ ਦਾ ਨਵਾਂ ਰੰਗ ਲਾਂਚ ਕੀਤਾ ਹੈ। iPhone 14 ਅਤੇ iPhone 14 Plus ਦੇ ਨਵੇਂ ਵੇਰੀਐਂਟ ਆ ਗਏ ਹਨ। ਆਓ ਜਾਣਦੇ ਹਾਂ ਇਸ ਬਾਰੇ।
iPhone 14 ਅਤੇ iPhone 14 Plus ਦਾ ਨਵਾਂ ਕਲਰ ਲਾਂਚ, ਜਾਣੋ ਕਦੋਂ ਹੋਵੇਗੀ ਸੇਲ ਸ਼ੁਰੂ
ਆਈਫੋਨ ਲਈ ਇਸ ਸਾਲ ਦਾ ਵਰਜਨ ਪੀਲਾ ਹੈ। iPhone 14 ਤੇ iPhone 14 Plus ਨੂੰ ਹੁਣ ਬਿਲਕੁਲ ਨਵੇਂ ਪੀਲੇ ਰੰਗ ਵਿੱਚ ਲਾਂਚ ਕੀਤਾ ਗਿਆ ਹੈ। ਦੱਸ ਦਈਏ ਕਿ ਖਰੀਦਦਾਰ 10 ਮਾਰਚ ਤੋਂ ਨਵੇਂ ਕਲਰ ਵਾਲੇ iPhone 14 ਤੇ iPhone 14 Plus ਦਾ ਪ੍ਰੀ-ਆਰਡਰ ਕਰ ਸਕਣਗੇ।
ਇਸ ਦੇ ਨਾਲ ਹੀ 14 ਮਾਰਚ ਤੋਂ ਪੀਲੇ ਰੰਗ ਦੇ iPhone 14 ਤੇ iPhone 14 Plus ਵਿਕਰੀ ਲਈ ਉਪਲਬਧ ਹੋਣਗੇ। ਦੋਨਾਂ ਫੋਨਾਂ ਦਾ ਪੀਲਾ ਰੰਗ 128GB, 256GB ਅਤੇ 512GB ਸਟੋਰੇਜ ਵਿੱਚ ਉਪਲਬਧ ਹੋਵੇਗਾ ਤੇ ਸਪੈਸੀਫਿਕੇਸ਼ਨ ਪਹਿਲਾਂ ਵਾਂਗ ਹੀ ਰਹੇ ਹਨ।
ਕੀ ਪੀਲੇ ਰੰਗ ਦਾ ਆਈਫੋਨ ਹੋਵੇਗਾ ਮਹਿੰਗਾ?
ਜੇਕਰ ਨਵੇਂ ਕਲਰ ਵੇਰੀਐਂਟ ਦੇ ਆਉਣ ਨਾਲ ਤੁਹਾਡੇ ਕੋਲ ਵੀ ਸਵਾਲ ਹੈ ਕਿ ਇਸ ਦੀ ਕੀਮਤ ਜ਼ਿਆਦਾ ਹੋਵੇਗੀ ਜਾਂ ਨਹੀਂ, ਤਾਂ ਦੱਸ ਦਿਓ ਕਿ ਅਜਿਹਾ ਨਹੀਂ ਹੈ। ਪੀਲੇ ਰੰਗ ਦਾ ਆਈਫੋਨ ਉਸੇ ਕੀਮਤ ‘ਤੇ ਉਪਲਬਧ ਹੋਵੇਗਾ ਜੋ ਇਸ ਦੇ ਹੋਰ ਕਲਰ ਵੇਰੀਐਂਟ ਹੈ। iPhone 14 ਦੀ ਕੀਮਤ 79,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦਕਿ iPhone 14 Plus ਦੀ ਕੀਮਤ 89,900 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਕੀ ਪੀਲੇ ਰੰਗ ਦੇ ਆਈਫੋਨ ‘ਤੇ ਮਿਲੇਗਾ ਕੋਈ ਖਾਸ ਆਫਰ?
ਤੁਸੀਂ ਆਈਫੋਨ 14 ਅਤੇ ਆਈਫੋਨ 14 ਪਲੱਸ ਦੇ ਨਵੇਂ ਪੀਲੇ ਰੰਗ ਨੂੰ ਉਸੇ ਕੀਮਤ ਤੇ ਉਸੇ ਆਫ਼ਰਸ ਦੇ ਨਾਲ ਖਰੀਦ ਸਕੋਗੇ। ਇਸ ‘ਤੇ ਕੋਈ ਖਾਸ ਡੀਲ ਜਾਂ ਆਫਰ ਨਹੀਂ ਦਿੱਤਾ ਗਿਆ ਹੈ। ਦੋਵਾਂ ਫੋਨਾਂ ‘ਤੇ ਐਪਲ ਆਰਕੇਡ ਦੇ ਸਿਰਫ 3 ਮਹੀਨੇ ਮੁਫਤ ਉਪਲਬਧ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h