ਐਪਲ ਨੇ ਆਪਣੇ ਅਪਕਮਿੰਗ ਈਵੈਂਟ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਇਸ ਈਵੈਂਟ ‘ਚ iPhone14 ਸੀਰੀਜ਼ ਲਾਂਚ ਹੋਣ ਵਾਲੀ ਹੈ। ਐਪਲ ਦਾ ਈਵੈਂਟ 7 ਸਤੰਬਰ ਨੂੰ ਹੈ। ਕੰਪਨੀ ਨੇ ਇਸ ਦਾ ਇਨਵਾਈਟ ਸ਼ੇਅਰ ਕੀਤਾ ਹੈ। ਈਵੈਂਟ ‘ਚ ਆਈਫੋਨ ਅਤੇ ਐਪਲ ਵਾਟ ਲਾਂਚ ਹੋਣੀ ਹੈ। ਐਪਲ ਈਵੈਂਟ ਲਈ ਕੰਪਨੀ ਨੇ Far Out ਟੈਗ ਲਾਈਨ ਦੀ ਵਰਤੋਂ ਕੀਤੀ ਹੈ।
Go for launch. Tune in for a special #AppleEvent on September 7 at 10 a.m. PT.
Tap the ❤️ and we’ll send you a reminder on event day. pic.twitter.com/T9o7qJt72E
— Apple (@Apple) August 24, 2022
ਇਹ ਵੀ ਪੜ੍ਹੋ- ਬੰਬੀਹਾ ਗੈਂਗ ਦੀ ਪੰਜਾਬ ਪੁਲਸ ਨੂੰ ਚੁਣੌਤੀ, ਮਨਕੀਰਤ ਔਲਖ ਦਾ ਵੀ ਕੀਤਾ ਜ਼ਿਕਰ
ਈਵੈਂਟ ‘ਚ ਅਸੀਂ ਆਈਫੋਨ 14 ਸੀਰੀਜ਼ ਨਾਲ ਨਵੀਂ ਐਪਲ ਵਾਚ, iPad ਟੈਬਲੇਟ ਅਤੇ ਦੂਜੇ ਪ੍ਰੋਡਕਟਸ ਦੇਖਣ ਨੂੰ ਮਿਲ ਸਕਦੇ ਹਨ। ਕੰਪਨੀ ਇਸ ਦੇ ਨਾਲ ਹੀ iOS 16 ਅਤੇ Watch OS 9 ਵੀ ਅਨਾਊਂਸ ਕਰ ਸਕਦੀ ਹੈ। ਇਸ ਈਵੈਂਟ ਦੀ ਲਾਈਵ ਸਟ੍ਰੀਮ ਵੀ ਤੁਸੀਂ ਦੇਖ ਸਕਦੇ ਹਨ। ਈਵੈਂਟ Steve Jobs Theatre ‘ਚ ਹੋਵੇਗਾ।
ਇਹ ਵੀ ਪੜ੍ਹੋ- ਜਰਮਨੀ ‘ਚ ਲਾਂਚ ਹੋਈ ਦੁਨੀਆ ਦੀ ਪਹਿਲੀ ‘ਹਾਈਡ੍ਰੋਜਨ ਟ੍ਰੇਨ’, ਡੀਜ਼ਲ ਟ੍ਰੇਨਾਂ ਦੀ ਲਵੇਗੀ ਜਗ੍ਹਾ
Apple Event ‘ਚ ਕੀ ਹੋਵੇਗਾ ?
7 ਸਤੰਬਰ ਨੂੰ ਹੋਣ ਵਾਲੇ ਇਸ ਈਵੈਂਟ ਦੀ ਹਾਈਲਾਈਟ ਆਈਫੋਨ 14 ਸੀਰੀਜ਼ ਹੈ। ਰਿਪੋਰਟਸ ਦੀ ਮੰਨੀਏ ਤਾਂ ਕੰਪਨੀ ਚਾਰ ਆਈਫੋਨ ਇਸ ਸੀਰੀਜ਼ ‘ਚ ਲਾਂਚ ਕਰ ਸਕਦੀ ਹੈ। ਇਸ ‘ਚ iPhone 14, iPhone 14 Max, iPhone 14 Pro ਅਤੇ iPhone 14 Pro Max ਸ਼ਾਮਲ ਹੋ ਸਕਦੇ ਹਨ। ਕੰਪਨੀ ਨੇ ਆਈਫੋਨ 12 ਅਤੇ ਆਈਫੋਨ 13 ਨਾਲ ਮਿੰਨੀ ਵਰਜ਼ਨ ਲਾਂਚ ਕੀਤਾ ਸੀ।