Apple iPhone 15 Plus: ਐਪਲ ਦਾ ਕੋਈ ਵੀ ਪ੍ਰੋਡਕਟ ਹੋਵੇ, ਇਸ ਦੇ ਲਾਂਚ ਹੋਣ ਦੀ ਖ਼ਬਰ ਆਉਂਦੇ ਹੀ ਚਰਚਾ ‘ਚ ਆ ਜਾਂਦੀ ਹੈ। ਇੱਥੇ ਅਸੀਂ iPhone 15 ਬਾਰੇ ਗੱਲ ਕਰ ਰਹੇ ਹਾਂ। ਜੀ ਹਾਂ, ਇਸ ਸਾਲ ਕੰਪਨੀ ਆਪਣੇ WWDC ਈਵੈਂਟ ‘ਚ Apple ਦੀ iPhone 15 ਸੀਰੀਜ਼ ਨੂੰ ਲਾਂਚ ਕਰ ਸਕਦੀ ਹੈ।
ਦੱਸ ਦੇਈਏ ਕਿ ਪਿਛਲੇ ਹਫਤੇ iPhone 15 Pro ਦੀ ਇੱਕ ਤਸਵੀਰ ਲੀਕ ਹੋਈ ਸੀ, ਜਿਸ ਵਿੱਚ ਆਉਣ ਵਾਲੇ ਹੈਂਡਸੈੱਟ ਦਾ ਬੇਜ਼ਲ ਚਾਰਜਿੰਗ ਪੋਰਟ ਤੋਂ ਦੇਖਿਆ ਗਿਆ ਸੀ। ਇਸ ਵਾਰ ਆਉਣ ਵਾਲੇ ਆਈਫੋਨ 15 ਪਲੱਸ ਦੀ ਤਸਵੀਰ ਸਾਹਮਣੇ ਆਈ ਹੈ। ਇਨ੍ਹਾਂ ਨੂੰ ਦੇਖਦੇ ਹੋਏ ਪਤਾ ਲੱਗਾ ਹੈ ਕਿ ਆਉਣ ਵਾਲਾ ਫੋਨ USB ਟਾਈਪ-ਸੀ ਪੋਰਟ ਦੇ ਨਾਲ ਆਵੇਗਾ ਅਤੇ ਇਸ ‘ਚ ਯੂਜ਼ਰਸ ਨੂੰ ਆਈਫੋਨ 14 ਪ੍ਰੋ ਦਾ ਡਾਇਨਾਮਿਕ ਆਈਲੈਂਡ ਫੀਚਰ ਮਿਲੇਗਾ। ਆਓ ਜਾਣਦੇ ਹਾਂ ਇਸ ਨਵੇਂ ਆਈਫੋਨ ‘ਚ ਕਿਹੜੇ ਫੀਚਰਸ ਹੋਣਗੇ-
ਆਈਫੋਨ 15 ਪਲੱਸ ਦਾ ਸਾਈਜ਼- GSM ਏਰੀਨਾ ਦੀ ਇੱਕ ਰਿਪੋਰਟ ਮੁਤਾਬਕ, ਆਈਫੋਨ 15 ਪਲੱਸ ਦੇ ਬੇਜ਼ਲ ਪਤਲੇ ਹਨ, ਪਰ ਕੈਮਰਾ ਬੰਪ ਪੁਰਾਣੇ ਡਿਵਾਈਸ ਨਾਲੋਂ ਥੋੜ੍ਹਾ ਮੋਟਾ ਹੈ। ਪਿਛਲੀਆਂ ਰਿਪੋਰਟਾਂ ਮੁਤਾਬਕ ਆਉਣ ਵਾਲੇ ਫੋਨ ਦੀ ਲੰਬਾਈ 160.87 mm, ਚੌੜਾਈ 77.76 mm ਅਤੇ ਮੋਟਾਈ 7.81 mm ਹੋਵੇਗੀ।
ਮਿਲਣਗੇਦੋ ਕੈਮਰੇ
ਲੀਕ ਹੋਏ ਰੈਂਡਰ ਨੂੰ ਦੇਖਦੇ ਹੋਏ ਆਈਫੋਨ 15 ਪਲੱਸ ਦੇ ਰੀਅਰ ਪੈਨਲ ‘ਚ ਆਈਫੋਨ 13 ਵਰਗਾ ਹੀ ਕੈਮਰਾ ਸੈੱਟਅਪ ਹੋਵੇਗਾ, ਜਿਸ ‘ਚ ਇੱਕ ਵਾਈਡ ਅਤੇ ਦੂਜਾ ਅਲਟਰਾ-ਵਾਈਡ ਸੈਂਸਰ ਹੋਵੇਗਾ। ਪਾਵਰ ਬਟਨ ਇਸ ਦੇ ਸੱਜੇ ਪਾਸੇ ਦਿੱਤਾ ਜਾਵੇਗਾ, ਜਦੋਂ ਕਿ ਵਾਲੀਅਮ ਵਾਲਾ ਮਿਊਟ ਸਵਿੱਚ ਖੱਬੇ ਪਾਸੇ ਮਿਲੇਗਾ।
ਇਸ ਤਰ੍ਹਾਂ ਹੋ ਸਕਦੇ ਹਨ ਸਪੈਸੀਫਿਕੇਸ਼ਨ
ਪਿਛਲੇ ਦਿਨੀਂ ਆਈਆਂ ਰਿਪੋਰਟਾਂ ਮੁਤਾਬਕ ਆਉਣ ਵਾਲਾ ਆਈਫੋਨ 15 ਪਲੱਸ 6.7 ਇੰਚ ਦੀ HD OLED ਡਿਸਪਲੇ ਨਾਲ ਲੈਸ ਹੋਵੇਗਾ। ਪਾਵਰ ਲਈ ਫੋਨ ‘ਚ A16 ਬਾਇਓਨਿਕ ਚਿਪਸੈੱਟ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ ‘ਚ ਮਜ਼ਬੂਤ ਬੈਟਰੀ ਤੋਂ ਲੈ ਕੇ 12MP ਦਾ ਕੈਮਰਾ ਮਿਲ ਸਕਦਾ ਹੈ। ਇਸ ਦੇ ਨਾਲ ਹੀ ਇਹ ਮੋਬਾਈਲ ਫੋਨ iOS 16 ਦੇ ਲੇਟੈਸਟ ਵਰਜ਼ਨ ‘ਤੇ ਕੰਮ ਕਰੇਗਾ।
MacBook Pro (2023) ਦੀ ਡਿਟੇਲ
ਯਾਦ ਰਹੇ ਕਿ ਅਮਰੀਕੀ ਤਕਨੀਕੀ ਕੰਪਨੀ ਐਪਲ ਨੇ ਨਵੇਂ ਸਾਲ ਦੀ ਸ਼ੁਰੂਆਤ ‘ਚ ਮੈਕਬੁੱਕ ਪ੍ਰੋ ਲੈਪਟਾਪ ਨੂੰ M2 ਪ੍ਰੋ ਅਤੇ M2 ਮੈਕਸ ਚਿਪਸ ਦੇ ਨਾਲ ਪੇਸ਼ ਕੀਤਾ ਸੀ। ਇਹ ਲੈਪਟਾਪ ਗਾਹਕਾਂ ਲਈ 14 ਅਤੇ 16 ਇੰਚ ਸਕਰੀਨ ਸਾਈਜ਼ ਵਿੱਚ ਉਪਲਬਧ ਹੈ। ਇਸ ਦੀ ਸਕਰੀਨ 8K ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਨਵੇਂ ਲੈਪਟਾਪ ‘ਚ ਵੀਡੀਓ ਕਾਨਫਰੰਸਿੰਗ ਲਈ HD ਕੈਮਰਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਪਲ ਮੈਕਬੁੱਕ ਏਅਰ ‘ਚ ਪਾਵਰਫੁੱਲ ਸਾਊਂਡ ਲਈ 6 ਸਪੀਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਭਾਰਤੀ ਬਾਜ਼ਾਰ ‘ਚ ਇਸ ਲੈਪਟਾਪ ਦੀ ਸ਼ੁਰੂਆਤੀ ਕੀਮਤ 1,99,900 ਰੁਪਏ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h