CSK vs LSG Playing 11 Team: 03 ਅਪ੍ਰੈਲ ਨੂੰ ਆਈਪੀਐਲ 2023 ਵਿੱਚ, ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਵਿਚਕਾਰ ਮੈਚ ਖੇਡਿਆ ਜਾਵੇਗਾ। ਇੱਕ ਪਾਸੇ ਕਪਤਾਨ ਧੋਨੀ ਹੋਣਗੇ, ਜਦੋਂਕਿ ਦੂਜੇ ਪਾਸੇ ਕੇਐੱਲ ਰਾਹੁਲ ਟੀਮ ਦੀ ਕਮਾਨ ਸੰਭਾਲਣਗੇ।
ਦੱਸ ਦਈਏ ਕਿ ਇਹ ਮੈਚ ਚੇਨਈ ਦੇ ਮੈਦਾਨ ‘ਤੇ ਹੋਵੇਗਾ, ਅਜਿਹੇ ‘ਚ ਚੇਨਈ ਲਈ ਆਸਾਨ ਹੋ ਸਕਦਾ ਹੈ। ਕੇਐੱਲ ਰਾਹੁਲ ਲਈ ਅੱਜ ਦਾ ਦਿਨ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ, ਇਹ ਦੇਖਣਾ ਬਾਕੀ ਹੈ ਕਿ ਰਾਹੁਲ ਚੇਨਈ ‘ਚ ਟੀਮ ਨੂੰ ਕਿਵੇਂ ਸੰਭਾਲਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਅੱਜ ਦੇ ਮੈਚ ਦਾ ਪਲੇਇੰਗ 11 ਕੀ ਹੋ ਸਕਦੀ ਹੈ ਅਤੇ ਹੋਰ ਜਾਣਕਾਰੀ।
ਧੋਨੀ ਕੋਲ ਇਸ ਖਾਸ ਕਲੱਬ ‘ਚ ਸ਼ਾਮਲ ਹੋਣ ਦਾ ਮੌਕਾ
ਆਈਪੀਐਲ ਵਿੱਚ ਹੁਣ ਤੱਕ ਧੋਨੀ ਨੇ 39.19 ਦੀ ਔਸਤ ਨਾਲ 4,978 ਦੌੜਾਂ ਬਣਾਈਆਂ ਹਨ। ਉਸਦਾ ਸਰਵੋਤਮ ਸਕੋਰ 84 ਰਿਹਾ ਹੈ ਅਤੇ ਉਸਨੇ 23 ਅਰਧ ਸੈਂਕੜੇ ਲਗਾਏ ਹਨ। ਧੋਨੀ ਨੇ ਇਸ ਦੌਰਾਨ 135.19 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਹੈ।ਉਹ 8 ਦੌੜਾਂ ਬਣਾਉਣ ਦੇ ਨਾਲ ਹੀ ਆਈਪੀਐਲ ਵਿੱਚ 5000 ਦੌੜਾਂ ਪੂਰੀਆਂ ਕਰ ਲਵੇਗਾ।
ਇਹ ਉਪਲਬਧੀ ਹਾਸਲ ਕਰਨ ਵਾਲਾ ਉਹ ਛੇਵਾਂ ਖਿਡਾਰੀ ਹੋਵੇਗਾ। ਉਸ ਤੋਂ ਪਹਿਲਾਂ ਵਿਰਾਟ ਕੋਹਲੀ, ਸ਼ਿਖਰ ਧਵਨ, ਡੇਵਿਡ ਵਾਰਨਰ, ਰੋਹਿਤ ਸ਼ਰਮਾ, ਸੁਰੇਸ਼ ਰੈਨਾ ਅਤੇ ਏਬੀ ਡਿਵਿਲੀਅਰਜ਼ ਪੰਜ ਹਜ਼ਾਰ ਦੌੜਾਂ ਬਣਾ ਚੁੱਕੇ ਹਨ।
Most Runs in IPL: IPL ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ
1. ਵਿਰਾਟ ਕੋਹਲੀ – 6706 ਦੌੜਾਂ
2. ਸ਼ਿਖਰ ਧਵਨ – 6284
3. ਡੇਵਿਡ ਵਾਰਨਰ – 5937
4. ਰੋਹਿਤ ਸ਼ਰਮਾ – 5880
5. ਸੁਰੇਸ਼ ਰੈਨਾ – 5528
ਆਈਪੀਐਲ ਵਿੱਚ ਚੇਨਈ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ
ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ 2022 ‘ਚ ਚੇਨਈ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਟੀਮ 10ਵੇਂ ਸਥਾਨ ‘ਤੇ ਰਹੀ। ਇਸ ਤੋਂ ਬਾਅਦ ਇਸ ਸਾਲ ਹੋਈ ਨਿਲਾਮੀ ‘ਚ ਟੀਮ ਨੇ ਬੇਨ ਸਟੋਕਸ ਵਰਗੇ ਸ਼ਾਨਦਾਰ ਆਲਰਾਊਂਡਰ ਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਚੇਨਈ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਵੀ ਖਾਸ ਪ੍ਰਦਰਸ਼ਨ ਦੀ ਉਮੀਦ ਕਰੇਗੀ। ਇਹ ਉਸ ਦਾ ਆਖਰੀ ਆਈਪੀਐਲ ਵੀ ਹੋ ਸਕਦਾ ਹੈ।
CSK ਪਲੇਇੰਗ 11:
ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਮੋਈਨ ਅਲੀ, ਬੇਨ ਸਟੋਕਸ, ਅੰਬਾਤੀ ਰਾਇਡੂ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਐਮਐਸ ਧੋਨੀ (ਡਬਲਯੂ/ਸੀ), ਮਿਸ਼ੇਲ ਸੈਂਟਨਰ, ਦੀਪਕ ਚਾਹਰ, ਰਾਜਵਰਧਨ ਹੈਂਗਰਗੇਕਰ
LSG ਪਲੇਇੰਗ 11:
ਕੇਐਲ ਰਾਹੁਲ (ਸੀ), ਕਾਇਲ ਮੇਅਰਸ, ਮਾਰਕਸ ਸਟੋਇਨਿਸ, ਦੀਪਕ ਹੁੱਡਾ, ਕਰੁਣਾਲ ਪੰਡਯਾ, ਨਿਕੋਲਸ ਪੂਰਨ (ਡਬਲਯੂ), ਆਯੂਸ਼ ਬਡੋਨੀ, ਮਾਰਕ ਵੁੱਡ, ਜੈਦੇਵ ਉਨਾਦਕਟ, ਰਵੀ ਬਿਸ਼ਨੋਈ, ਅਵੇਸ਼ ਖ਼ਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h