Kolkata Knight Riders: ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ ਨਿਲਾਮੀ ਤੋਂ ਪਹਿਲਾਂ ਹੀ ਟੀਮ ਵਿੱਚ ਵੱਡੇ ਬਦਲਾਅ ਕੀਤੇ ਹਨ। ਟੀਮ ਨੇ ਰਿਟੇਨਸ਼ਨ ਤੋਂ ਪਹਿਲਾਂ ਹੀ ਕੁਝ ਖਿਡਾਰੀਆਂ ਨੂੰ ਖਰੀਦ ਲਿਆ। ਇਸ ਕਾਰਨ ਤਿੰਨ ਵੱਡੇ ਨਾਂ ਸੁਰਖੀਆਂ ਬਣਾ ਰਹੇ ਹਨ। ਕੇਕੇਆਰ ਦੇ ਇਸ ਗੇਮ ਪਲਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਇੰਡੀਅਨ ਪ੍ਰੀਮੀਅਰ ਲੀਗ-2023 ਦੀ ਨਿਲਾਮੀ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ ਤੇ ਦਸੰਬਰ ‘ਚ ਇੱਕ ਵਾਰ ਫਿਰ ਖਿਡਾਰੀਆਂ ਦੀ ਬੋਲੀ ਲਗੇਗੀ। ਪਰ ਇਸ ਤੋਂ ਪਹਿਲਾਂ ਸਾਰੀਆਂ ਟੀਮਾਂ ਵੱਲੋਂ 15 ਨਵੰਬਰ ਨੂੰ ਰਿਟੇਨਸ਼ਨ ਲਿਸਟ ਜਾਰੀ ਕੀਤੀ। ਇਸ ਦੇ ਨਾਲ ਹੀ ਹੁਣ ਇਸ ਵਾਰ ਟੀਮਾਂ ਨੇ ਵੱਡੇ ਨਾਵਾਂ ‘ਤੇ ਖੇਡਣ ਦੀ ਤਿਆਰੀ ਕਰ ਲਈ ਹੈ। ਨਿਲਾਮੀ ਤੋਂ ਪਹਿਲਾਂ ਹੀ ਕੁਝ ਟੀਮਾਂ ਨੇ ਖਿਡਾਰੀਆਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ, ਜਿਸ ‘ਚ ਕੋਲਕਾਤਾ ਨਾਈਟ ਰਾਈਡਰਜ਼ ਦਾ ਨਾਂ ਸਭ ਤੋਂ ਉੱਪਰ ਹੈ।
ਕੋਲਕਾਤਾ ਨਾਈਟ ਰਾਈਡਰਜ਼ ਨੇ ਰਿਟੇਨਸ਼ਨ ਲਿਸਟ ਜਾਰੀ ਕਰਨ ਤੋਂ ਪਹਿਲਾਂ ਹੀ ਕੁਝ ਖਿਡਾਰੀਆਂ ਨੂੰ ਖਰੀਦਿਆ। ਕੇਕੇਆਰ ਦੀ ਇਸ ਸੂਚੀ ‘ਚ ਸਭ ਤੋਂ ਵੱਡਾ ਨਾਂਅ ਸ਼ਾਰਦੁਲ ਠਾਕੁਰ ਦਾ ਹੈ।
ਸ਼ਾਰਦੁਲ ਠਾਕੁਰ: ਸ਼ਾਰਦੁਲ ਠਾਕੁਰ ਪਿਛਲੇ ਸੀਜ਼ਨ ‘ਚ ਦਿੱਲੀ ਕੈਪੀਟਲਸ ਲਈ ਖੇਡ ਰਹੇ ਸੀ, ਪਰ ਹੁਣ ਉਹ IPL 2023 ‘ਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਣਗੇ। ਦਿੱਲੀ ਕੈਪੀਟਲਸ ਨੇ ਪਿਛਲੀ ਨਿਲਾਮੀ ‘ਚ ਸ਼ਾਰਦੁਲ ਨੂੰ 10.75 ਕਰੋੜ ਰੁਪਏ ‘ਚ ਖਰੀਦਿਆ ਸੀ ਅਤੇ ਹੁਣ ਕੋਲਕਾਤਾ ਨੇ ਉਸ ਨੂੰ ਖਰੀਦਿਆ ਹੈ। ਸ਼ਾਰਦੁਲ ਠਾਕੁਰ ਦੇ ਆਈਪੀਐੱਲ ਕਰੀਅਰ ‘ਤੇ ਨਜ਼ਰ ਮਾਰੀਏ ਤਾਂ ਉਸ ਨੇ ਹੁਣ ਤੱਕ 75 ਮੈਚਾਂ ‘ਚ 173 ਦੌੜਾਂ ਬਣਾਈਆਂ, ਜਦਕਿ 82 ਵਿਕਟਾਂ ਲਈਆਂ। ਉਸਨੇ ਆਈਪੀਐਲ 2022 ਵਿੱਚ ਆਪਣੀ ਟੀਮ ਲਈ 15 ਵਿਕਟਾਂ ਲਈਆਂ।
ਲਾਕੀ ਫਰਗੂਸਨ ਅਤੇ ਰਹਿਮਾਨੁੱਲਾਹ ਗੁਰਬਾਜ਼: ਖ਼ਬਰਾਂ ਮੁਤਾਬਕ ਇਨ੍ਹਾਂ ਤੋਂ ਇਲਾਵਾ ਕੋਲਕਾਤਾ ਨੇ ਲਾਕੀ ਫਰਗੂਸਨ ਅਤੇ ਰਹਿਮਾਨੁੱਲਾਹ ਗੁਰਬਾਜ਼ ਨੂੰ ਵੀ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ।
ਪਿਛਲੇ ਸਾਲ ਦੋਵਾਂ ਨੇ ਗੁਜਰਾਤ ਟਾਈਟਨਸ ਲਈ ਆਈਪੀਐੱਲ ਖੇਡਿਆ ਸੀ, ਜਿਸ ‘ਚ ਲਾਕੀ ਆਪਣੀ ਤੇਜ਼ ਗੇਂਦਬਾਜ਼ੀ ਲਈ ਲਗਾਤਾਰ ਸੁਰਖੀਆਂ ‘ਚ ਰਹੇ ਸੀ। ਲਾਕੀ ਨੇ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲਗਾਤਾਰ ਗੇਂਦਬਾਜ਼ੀ ਕੀਤੀ।
ਦੂਜੇ ਪਾਸੇ ਅਫਗਾਨਿਸਤਾਨ ਦੇ ਰਹਿਮਾਨਉੱਲ੍ਹਾ ਗੁਰਬਾਜ਼ ਵਿਕਟਕੀਪਰ ਬੱਲੇਬਾਜ਼ ਹਨ, ਯਾਨੀ ਕੋਲਕਾਤਾ ਨੂੰ ਵੀ ਇਸ ਕੋਟੇ ਵਿੱਚ ਵੱਡੀ ਤਾਕਤ ਮਿਲੀ ਹੈ।
IPL 2022 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ:
ਸ਼੍ਰੇਅਸ ਅਈਅਰ, ਆਂਦਰੇ ਰਸਲ, ਵਰੁਣ ਚੱਕਰਵਰਤੀ, ਨਿਤੀਸ਼ ਰਾਣਾ, ਵੈਂਕਟੇਸ਼ ਅਈਅਰ, ਸ਼ਿਵਮ ਮਾਵੀ, ਪੈਟ ਕਮਿੰਸ, ਸੁਨੀਲ ਨਾਰਾਇਣ, ਸੈਮ ਬਿਲਿੰਗਸ, ਉਮੇਸ਼ ਯਾਦਵ, ਟਿਮ ਸਾਊਦੀ, ਐਲੇਕਸ ਹੇਲਸ, ਮੁਹੰਮਦ ਨਬੀ, ਅਜਿੰਕਿਆ ਰਹਾਣੇ, ਸ਼ੈਲਡਨ ਜੈਕਸਨ, ਅਸ਼ੋਕ ਸ਼ਰਮਾ, ਰਿੰਕੂ ਸਿੰਘ। , ਚਮਿਕਾ ਕਰੁਣਾਰਤਨੇ , ਅਭਿਜੀਤ ਤੋਮਰ , ਅਨੁਕੁਲ ਰਾਏ , ਪ੍ਰਥਮ ਸਿੰਘ , ਰਸੀਖ ਸਲਾਮ , ਅਮਨ ਖਾਨ , ਰਮੇਸ਼ ਕੁਮਾਰ , ਬਾਬਾ ਇੰਦਰਜੀਤ
ਕੋਲਕਾਤਾ ਨਾਈਟ ਰਾਈਡਰਜ਼ ਪਰਸ
• ਖਰਚ ਕੀਤੀ ਰਕਮ – 89.55 ਕਰੋੜ
• ਬਕਾਇਆ ਰਕਮ- 45 ਲੱਖ
• ਵਾਧੂ ਰਕਮ – 5 ਕਰੋੜ