Gujarat Titans vs Chennai Super Kings, IPL 2023 Final: ਆਈਪੀਐਲ 2023 ਦੇ ਫਾਈਨਲ ਮੈਚ ‘ਚ 29 ਮਈ ਨੂੰ ਪੰਜ ਵਾਰ ਦੀ ਜੇਤੂ ਚੇਨਈ ਸੁਪਰ ਕਿੰਗਜ਼ ਤੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਵਿਚਾਲੇ ਮੁਕਾਬਲਾ ਹੋਵੇਗਾ। ਇਹ ਫਾਈਨਲ ਮੈਚ 28 ਮਈ (ਐਤਵਾਰ) ਨੂੰ ਹੀ ਖੇਡਿਆ ਜਾਣਾ ਸੀ, ਪਰ ਮੀਂਹ ਨੇ ਸਾਰਾ ਖੇਡ ਵਿਗਾੜ ਦਿੱਤਾ ਤੇ ਮੈਚ ਰਿਜ਼ਰਵ ਡੇਅ ’ਤੇ ਚਲਾ ਗਿਆ। ਹੁਣ ਫੈਨਸ ਉਮੀਦ ਕਰਨਗੇ ਕਿ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਣ ਵਾਲਾ ਮੈਚ ਬਗੈਰ ਕਿਸੇ ਰੁਕਾਵਟ ਦੇ ਪੂਰਾ ਹੋਵੇ।
ਆਈਪੀਐਲ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ
ਆਈਪੀਐਲ ਦੇ 15 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਫਾਈਨਲ ਮੈਚ ਰਿਜ਼ਰਵ-ਡੇ ਵਿੱਚ ਗਿਆ ਹੋਵੇ। ਪਿਛਲੇ 15 ਆਈਪੀਐਲ ਸੀਜ਼ਨਾਂ ਵਿੱਚ ਖੇਡੇ ਗਏ ਫਾਈਨਲ ਮੈਚ ਨਿਰਧਾਰਿਤ ਦਿਨ ਹੀ ਪੂਰੇ ਹੋਏ ਤੇ ਉਨ੍ਹਾਂ ਸਾਰੇ ਮੈਚਾਂ ‘ਚ ਮੀਂਹ ਜਾਂ ਹੋਰ ਕਾਰਨਾਂ ਕਾਰਨ ਕੋਈ ਰੁਕਾਵਟ ਨਹੀਂ ਆਈ।
ਰਿਜ਼ਰਵ-ਡੇਅ ਦਾ ਇਹ ਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਦਾ ਸਮਾਂ ਸ਼ਾਮ 7 ਵਜੇ ਰਹੇਗਾ। ਜੇਕਰ ਰਿਜ਼ਰਵ-ਡੇ ‘ਚ ਇੱਕ ਵੀ ਗੇਂਦ ਨਹੀਂ ਸੁੱਟੀ ਗਈ ਤਾਂ ਗੁਜਰਾਤ ਟਾਈਟਨਸ ਦੀ ਟੀਮ ਅੰਕ ਸੂਚੀ ‘ਚ ਟਾਪ ‘ਤੇ ਰਹਿਣ ਕਰਕੇ ਚੈਂਪੀਅਨ ਬਣ ਜਾਵੇਗੀ।
Thanks to all the fans for their continued patience and support 👏🏻👏🏻
See you tomorrow in Ahmedabad 🤗
⏰ 7:30 PM IST #TATAIPL | #Final | #CSKvGT pic.twitter.com/2UUkSKYmKO
— IndianPremierLeague (@IPL) May 28, 2023
ਦੱਸ ਦੇਈਏ ਕਿ ਗੁਜਰਾਤ ਟਾਈਟਨਸ ਨੇ ਕੁਆਲੀਫਾਇਰ-2 ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 62 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਐਂਟਰੀ ਕੀਤੀ ਸੀ। ਇਸ ਦੇ ਨਾਲ ਹੀ ਸੀਐਸਕੇ ਨੇ ਕੁਆਲੀਫਾਇਰ-1 ਵਿੱਚ ਗੁਜਰਾਤ ਟਾਈਟਨਸ ਨੂੰ 15 ਦੌੜਾਂ ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ਵਿੱਚ ਐਂਟਰੀ ਕੀਤੀ।
ਫਾਈਨਲ ਮੈਚ ‘ਚ ਸਭ ਦੀਆਂ ਨਜ਼ਰਾਂ ਐੱਮਐੱਸ ਧੋਨੀ ਦੀ ਕਪਤਾਨੀ ਵਾਲੇ ਸੀਐੱਸਕੇ ‘ਤੇ ਹੋਣਗੀਆਂ। ਜਲਦ ਹੀ 42 ਸਾਲ ਦੇ ਹੋਣ ਜਾ ਰਹੇ ਧੋਨੀ ਸ਼ਾਇਦ ਆਖਰੀ ਵਾਰ ਪੀਲੀ ਜਰਸੀ ‘ਚ ਨਜ਼ਰ ਆਉਣਗੇ। ਧੋਨੀ ਨੇ ਕੁਆਲੀਫਾਇਰ-1 ਤੋਂ ਬਾਅਦ ਕਿਹਾ ਸੀ ਕਿ ਉਹ ਅਗਲੇ ਆਈਪੀਐਲ ਸੀਜ਼ਨ ਬਾਰੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਸ ਬਾਰੇ ਸੋਚਣ ਲਈ 8-9 ਮਹੀਨੇ ਬਾਕੀ ਹਨ।
ਗਿੱਲ ਨੂੰ ਰੋਕਣਾ ਸਭ ਤੋਂ ਵੱਡੀ ਚੁਣੌਤੀ
ਮੈਚ ‘ਚ ਚੇਨਈ ਸੁਪਰ ਕਿੰਗਜ਼ ਲਈ ਸਭ ਤੋਂ ਵੱਡੀ ਚੁਣੌਤੀ ਸ਼ੁਭਮਨ ਗਿੱਲ ਨੂੰ ਰੋਕਣ ਦੀ ਹੋਵੇਗੀ। ਮੌਜੂਦਾ ਸੀਜ਼ਨ ‘ਚ ਗਿੱਲ ਨੇ 16 ਮੈਚਾਂ ‘ਚ 60.78 ਦੀ ਔਸਤ ਨਾਲ 851 ਦੌੜਾਂ ਬਣਾਈਆਂ ਹਨ, ਜਿਸ ‘ਚ ਤਿੰਨ ਸੈਂਕੜੇ ਵੀ ਸ਼ਾਮਲ ਹਨ। ਗਿੱਲ ਤੋਂ ਇਲਾਵਾ ਹਾਰਦਿਕ ਪੰਡਯਾ ਨੇ 325 ਦੌੜਾਂ ਬਣਾ ਕੇ ਆਪਣੀ ਟੀਮ ਲਈ ਉਪਯੋਗੀ ਯੋਗਦਾਨ ਪਾਇਆ। ਗੁਜਰਾਤ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਮੁਹੰਮਦ ਸ਼ਮੀ (28 ਵਿਕਟਾਂ), ਰਾਸ਼ਿਦ ਖਾਨ (27 ਵਿਕਟਾਂ) ਅਤੇ ਮੋਹਿਤ ਸ਼ਰਮਾ (24 ਵਿਕਟਾਂ) ਨੇ ਮਿਲ ਕੇ 79 ਵਿਕਟਾਂ ਹਾਸਲ ਕੀਤੀਆਂ ਹਨ।
🚨 NEWS 🚨#TATAIPL 2023 Final rescheduled To Monday, May 29th at 7:30PM IST.
Details 🔽 #Final | #CSKvGT https://t.co/yoiO1s94TH pic.twitter.com/L57Zj4rQrF
— IndianPremierLeague (@IPL) May 28, 2023
ਦੂਜੇ ਪਾਸੇ ਚੇਨਈ ਸੁਪਰ ਕਿੰਗਜ਼ ਲਈ ਡੇਵੋਨ ਕੋਨਵੇ (625 ਦੌੜਾਂ), ਰਿਤੁਰਾਜ ਗਾਇਕਵਾੜ (564 ਦੌੜਾਂ) ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਲਗਪਗ ਹਰ ਮੈਚ ਵਿੱਚ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਹੈ। ਇਸ ਦੇ ਨਾਲ ਹੀ ਅਜਿੰਕਯ ਰਹਾਣੇ ਨੇ 13 ਮੈਚਾਂ ‘ਚ 299 ਦੌੜਾਂ ਬਣਾਈਆਂ ਹਨ, ਜਦਕਿ ਸ਼ਿਵਮ ਦੁਬੇ ਨੇ 386 ਦੌੜਾਂ ਬਣਾਈਆਂ ਹਨ। ਸ਼ਿਵਮ ਦੁਬੇ ਨੇ ਇਸ ਆਈਪੀਐਲ ਸੀਜ਼ਨ ਵਿੱਚ 33 ਛੱਕੇ ਲਗਾਏ ਹਨ। ਗੇਂਦਬਾਜ਼ੀ ‘ਚ ਧੋਨੀ ਨੂੰ ਮਤਿਸ਼ਾ ਪਥੀਰਾਨਾ, ਰਵਿੰਦਰ ਜਡੇਜਾ, ਦੀਪਕ ਚਾਹਰ ਅਤੇ ਤੁਸ਼ਾਰ ਦੇਸ਼ਪਾਂਡੇ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।
ਫਾਈਨਲ ਵਿੱਚ ਪਹਿਲੀ ਵਾਰ ਸ਼ੁਰੂਆਤੀ ਮੈਚ ਖੇਡਣ ਵਾਲੀਆਂ ਟੀਮਾਂ
ਆਈਪੀਐਲ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਸ਼ੁਰੂਆਤੀ ਮੈਚ ਖੇਡਣ ਵਾਲੀਆਂ ਦੋਵੇਂ ਟੀਮਾਂ ਇੱਕੋ ਸੀਜ਼ਨ ਦੇ ਫਾਈਨਲ ਵਿੱਚ ਪਹੁੰਚੀਆਂ ਹਨ। ਇਹ ਰਿਕਾਰਡ ਗੁਜਰਾਤ ਦੇ ਫਾਈਨਲ ‘ਚ ਪਹੁੰਚਦੇ ਹੀ ਬਣ ਗਿਆ ਸੀ। ਹੁਣ ਦੋਵੇਂ ਟੀਮਾਂ ਅੱਜ ਮੈਦਾਨ ‘ਚ ਉਤਰਨ ਨਾਲ ਇਸ ਰਿਕਾਰਡ ‘ਤੇ ਮੋਹਰ ਲੱਗ ਜਾਵੇਗੀ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੇਨਈ ਸੁਪਰ ਕਿੰਗਜ਼ – ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਸ਼ਿਵਮ ਦੁਬੇ, ਅੰਬਾਤੀ ਰਾਇਡੂ, ਮੋਈਨ ਅਲੀ, ਰਵਿੰਦਰ ਜਡੇਜਾ, ਐਮਐਸ ਧੋਨੀ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮਹੇਸ਼ ਥਿਕਸ਼ਨ, ਮਤਿਸ਼ਾ ਪਥੀਰਾਨਾ।
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ, ਰਿਧੀਮਾਨ ਸਾਹਾ, ਸਾਈ ਸੁਦਰਸ਼ਨ, ਹਾਰਦਿਕ ਪੰਡਯਾ, ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ, ਜੋਸ਼ ਲਿਟਲ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h