IPL 2023, Mumbai Indians vs Kolkata Knight Riders: ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਐਤਵਾਰ ਨੂੰ ਮੁੰਬਈ ਇੰਡੀਅਨਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। ਇਹ ਮੈਚ ਵਾਨਖੇੜੇ ਸਟੇਡੀਅਮ ‘ਚ ਕਰਵਾਇਆ ਜਾਵੇਗਾ। ਇਸ ਮੈਚ ‘ਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨਵੇਂ ਰੂਪ ‘ਚ ਨਜ਼ਰ ਆਵੇਗੀ। ਜਿਸ ਦੇ ਪਿੱਛੇ ਦਾ ਕਾਰਨ ਜਾਣ ਕੇ ਤੁਸੀਂ ਵੀ ਖੁਸ਼ ਹੋ ਜਾਵੋਗੇ।
ਦਰਅਸਲ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਮੁੰਬਈ ਇੰਡੀਅਨਜ਼ ਦੇ ਖਿਡਾਰੀ ਆਪਣੀ ਜਰਸੀ ਪਹਿਨਣ ਦੀ ਬਜਾਏ ਮੁੰਬਈ ਇੰਡੀਅਨਜ਼ ਦੀ ਮਹਿਲਾ ਟੀਮ ਦੀ ਜਰਸੀ ਪਹਿਨਣਗੇ। ਇਸ ਤੋਂ ਇਲਾਵਾ ਟੀਮ ਨੂੰ ਚੀਅਰ ਕਰਨ ਲਈ 19 ਹਜ਼ਾਰ ਤੋਂ ਵੱਧ ਲੜਕੀਆਂ ਸਟੇਡੀਅਮ ਵਿੱਚ ਮੌਜੂਦ ਰਹਿਣਗੀਆਂ। ਮਹਿਲਾ ਟੀਮ ਦੀਆਂ ਖਿਡਾਰਨਾਂ ਵੀ ਮੈਦਾਨ ‘ਚ ਮੌਜੂਦ ਰਹਿਣਗੀਆਂ। ਇਨ੍ਹਾਂ ਸਾਰੇ ਬੱਚਿਆਂ ਨੂੰ ਖਾਣਾ ਤੇ ਟੀ-ਸ਼ਰਟਾਂ ਵੀ ਦਿੱਤੀਆਂ ਜਾਣਗੀਆਂ।
An occasion special to #OneFamily is 🔙 💙
Celebrate this powerful cause with us today as we celebrate the #ESADay 👧#OneFamily #MumbaiIndians #MumbaiMeriJaan @ril_foundation pic.twitter.com/YiCw5bPKYC
— Mumbai Indians (@mipaltan) April 16, 2023
ਇਸ ਕਾਰਨ ਮੁੰਬਈ ਇੰਡੀਅਨਜ਼ ਟੀਮ ਪਹਿਨੇਗੀ ਨਵੀਂ ਜਰਸੀ
ਦਰਅਸਲ ਮੁੰਬਈ ਇੰਡੀਅਨਜ਼ ਦੀ ਟੀਮ ‘ESA Day’ ਮਨਾਏਗੀ ਜਿਸ ਦਾ ਮਤਲਬ ਹੈ ਸਿੱਖਿਆ ਤੇ ਖੇਡਾਂ ਸਾਰਿਆਂ ਲਈ। ਇਹ ਰਿਲਾਇੰਸ ਫਾਊਂਡੇਸ਼ਨ ਦੇ ਅਧੀਨ ਆਉਂਦਾ ਹੈ। ਈਐਸਏ ਨੇ 2010 ਵਿੱਚ ਇੱਕ ਨਿਮਰ ਵਿਚਾਰ ਵਜੋਂ ਸ਼ੁਰੂਆਤ ਕੀਤੀ ਅਤੇ ਅੰਬਾਨੀ ਦੇ ਮਾਰਗਦਰਸ਼ਨ ਵਿੱਚ, ਇਸਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ। ਵੱਖ-ਵੱਖ ਸਿੱਖਿਆ ਅਤੇ ਖੇਡਾਂ ਦੀਆਂ ਪਹਿਲਕਦਮੀਆਂ ‘ਤੇ ਪੂਰੇ ਸਾਲ ਦੌਰਾਨ ਗੈਰ-ਸਰਕਾਰੀ ਸੰਗਠਨਾਂ ਦਾ ਸਮਰਥਨ ਕਰਕੇ ਪ੍ਰੋਗਰਾਮ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 21.5 ਮਿਲੀਅਨ ਤੋਂ ਵੱਧ ਬੱਚਿਆਂ ਤੱਕ ਪਹੁੰਚ ਕੀਤੀ ਹੈ।
ਇਸ ਮੈਚ ‘ਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਰੋਹਿਤ ਸ਼ਰਮਾ ਕਰ ਰਹੇ ਹਨ ਜਦਕਿ ਕੋਲਕਾਤਾ ਨਾਈਟ ਰਾਈਡਰਜ਼ ਦੀ ਕਮਾਨ ਨਿਤੀਸ਼ ਰਾਣਾ ਸੰਭਾਲ ਰਹੇ ਹਨ। ਇਸ ਮੈਚ ‘ਚ ਮੁੰਬਈ ਇੰਡੀਅਨਜ਼ ਦੀ ਟੀਮ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ‘ਤੇ ਉਤਰੇਗੀ। ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ ਮਿਲੀ ਹਾਰ ਤੋਂ ਬਾਅਦ ਵਾਪਸੀ ਕਰਨਾ ਚਾਹੇਗੀ।
Special Jersey for #ESADay 👕, training ahead of #MIvKKR clash & much more ➡️ https://t.co/NMZtJt8A73
Download the MI app to watch today's #MIDaily!#OneFamily #MumbaiMeriJaan #MumbaiIndians #TATAIPL #IPL2023 pic.twitter.com/nBxxEGYjgr
— Mumbai Indians (@mipaltan) April 16, 2023
ਕੋਲਕਾਤਾ ਵਿਰੁੱਧ ਮੈਚ ਲਈ ਮੁੰਬਈ ਇੰਡੀਅਨਜ਼ ਦੀ ਟੀਮ
ਰੋਹਿਤ ਸ਼ਰਮਾ (ਸੀ), ਜੋਫਰਾ ਆਰਚਰ, ਅਰਸ਼ਦ ਖਾਨ, ਜੇਸਨ ਬੇਨਡੋਰਫ, ਡਿਵਾਲਡ ਬ੍ਰੇਵਿਸ, ਪੀਯੂਸ਼ ਚਾਵਲਾ, ਟਿਮ ਡੇਵਿਡ, ਰਾਘਵ ਗੋਇਲ, ਕੈਮਰਨ ਗ੍ਰੀਨ, ਈਸ਼ਾਨ ਕਿਸ਼ਨ (ਡਬਲਯੂ.ਕੇ.), ਡਵੇਨ ਜੈਨਸਨ, ਕੁਮਾਰ ਕਾਰਤਿਕੇਆ, ਆਕਾਸ਼ ਮਧਵਾਲ, ਰਿਲੇ ਮੈਰੀਡਿਥ, ਸ਼ਮਸ ਮੁਲਾਨੀ , ਰਮਨਦੀਪ ਸਿੰਘ, ਸੰਦੀਪ ਵਾਰੀਅਰ, ਰਿਤਿਕ ਸ਼ੋਕੀਨ, ਟ੍ਰਿਸਟਨ ਸਟੱਬਸ, ਅਰਜੁਲ ਤੇਂਦੁਲਕਰ, ਤਿਲਕ ਵਰਮਾ, ਵਿਸ਼ਨੂੰ ਵਿਨੋਦ, ਨੇਹਲ ਵਢੇਰਾ, ਸੂਰਿਆਕੁਮਾਰ ਯਾਦਵ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h