IPL 2023, Punjab kings vs Lucknow Super Giants Playing 11: ਐਆਪੀਐਲ 2023 ਦੇ 38ਵੇਂ ਮੈਚ ਵਿੱਚ ਪੰਜਾਬ ਕਿੰਗਜ਼ (PBKS) ਤੇ ਲਖਨਊ ਸੁਪਰ ਜਾਇੰਟਸ (LSG) ਦੀ ਟੀਮ 28 ਅਪ੍ਰੈਲ ਨੂੰ ਮੁਹਾਲੀ ਦੇ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਪੰਜਾਬ ਦੇ ਆਈਐਸ ਬਿੰਦਰਾ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।
ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਵਿਚਾਲੇ ਇਹ ਦੂਜਾ ਮੈਚ ਹੋਵੇਗਾ। ਇਸ ਤੋਂ ਪਹਿਲਾਂ ਖੇਡੇ ਗਏ ਕਰੀਬੀ ਮੈਚ ਵਿੱਚ ਪੰਜਾਬ ਕਿੰਗਜ਼ ਨੇ 2 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਅਜਿਹੇ ‘ਚ ਕੇਐੱਲ ਰਾਹੁਲ ਦੀ ਅਗਵਾਈ ਵਾਲੀ ਲਖਨਊ ਦੀ ਟੀਮ ਆਪਣੀ ਪਿਛਲੀ ਹਾਰ ਦਾ ਬਦਲਾ ਲੈਣਾ ਚਾਹੇਗੀ। ਦੂਜੇ ਪਾਸੇ ਇਹ ਮੈਚ ਜਿੱਤ ਕੇ ਪੰਜਾਬ ਕਿੰਗਜ਼ ਅੰਕ ਸੂਚੀ ਵਿੱਚ ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੇਗਾ। ਫਿਲਹਾਲ ਲਖਨਊ ਦੀ ਟੀਮ 7 ‘ਚੋਂ 4 ਮੈਚ ਜਿੱਤ ਕੇ ਅੰਕ ਸੂਚੀ ‘ਚ ਚੌਥੇ ਨੰਬਰ ‘ਤੇ ਹੈ। ਜਦਕਿ ਪੰਜਾਬ ਕਿੰਗਜ਼ 7 ‘ਚੋਂ 4 ਮੈਚ ਜਿੱਤ ਕੇ ਅੰਕਾਂ ਨਾਲ 6ਵੇਂ ਸਥਾਨ ‘ਤੇ ਹੈ।
ਪੰਜਾਬ ਕਿੰਗਜ਼ ਆਪਣੇ ਆਖਰੀ ਮੈਚ ‘ਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਮੈਦਾਨ ‘ਤੇ ਉਤਰ ਰਹੇ ਹਨ। ਇਸ ਮੈਚ ‘ਚ ਕੁਝ ਮੈਚਾਂ ਤੱਕ ਪੰਜਾਬ ਦੀ ਕਪਤਾਨੀ ਕਰ ਰਹੇ ਸੈਮ ਕੁਰਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਜਿਹੇ ‘ਚ ਪੰਜਾਬ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਚਾਹੇਗਾ। ਦੂਜੇ ਪਾਸੇ ਲਖਨਊ ਸੁਪਰ ਜਾਇੰਟਸ ਨੂੰ ਆਪਣੇ ਆਖਰੀ ਮੈਚ ਵਿੱਚ ਗੁਜਰਾਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਲਖਨਊ ਇਹ ਮੈਚ ਜਿੱਤ ਕੇ ਵਾਪਸੀ ਕਰਨਾ ਚਾਹੇਗਾ।
IS ਬਿੰਦਰਾ ਸਟੇਡੀਅਮ ਦੀ ਪਿੱਚ ਰਿਪੋਰਟ
ਮੁਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਅਨੁਕੂਲ ਮੰਨੀ ਜਾਂਦੀ ਹੈ। ਇਸ ਮੈਚ ਵਿੱਚ ਟਾਸ ਦੀ ਭੂਮਿਕਾ ਬਹੁਤ ਅਹਿਮ ਹੋ ਸਕਦੀ ਹੈ। ਇਸ ਪਿੱਚ ‘ਤੇ ਦੌੜਾਂ ਦਾ ਪਿੱਛਾ ਕਰਨ ਵਾਲੀ ਟੀਮ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ। ਇਸ ਪਿੱਚ ‘ਤੇ ਹੁਣ ਤੱਕ ਖੇਡੇ ਗਏ 59 ਆਈਪੀਐੱਲ ਮੈਚਾਂ ‘ਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ 33 ਵਾਰ ਜਿੱਤ ਚੁੱਕੀ ਹੈ। ਇਸ ਦੇ ਨਾਲ ਹੀ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 26 ਵਾਰ ਜਿੱਤ ਦਰਜ ਕੀਤੀ ਹੈ। ਅਜਿਹੇ ‘ਚ ਅੱਜ ਦੇ ਮੈਚ ‘ਚ ਗੇਂਦਬਾਜ਼ ਅਤੇ ਬੱਲੇਬਾਜ਼ ਦੋਵਾਂ ਦੀ ਪ੍ਰੀਖਿਆ ਹੋਣੀ ਹੈ।
ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਦੀ ਪਲੇਇੰਗ 11:
ਪੰਜਾਬ ਕਿੰਗਜ਼ – ਅਥਰਵ ਟੇਡੇ, ਪ੍ਰਭਸਿਮਰਨ ਸਿੰਘ, ਮੈਥਿਊ ਸ਼ਾਰਟ, ਲਿਓਨ ਲਿਵਿੰਗਸਟਨ, ਸੈਮ ਕਰਨ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਹਰਪ੍ਰੀਤ ਸਿੰਘ ਭਾਟੀਆ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਅਰਸ਼ਦੀਪ ਸਿੰਘ।
ਲਖਨਊ ਸੁਪਰ ਜਾਇੰਟਸ – ਕੇਐਲ ਰਾਹੁਲ (ਕਪਤਾਨ), ਕੁਇੰਟਨ ਡੀ ਕਾਕ, ਕਰੁਣਾਲ ਪੰਡਯਾ, ਨਿਕੋਲਸ ਪੂਰਨ (ਵਿਕਟਕੀਪਰ), ਆਯੂਸ਼ ਬਡੋਨੀ, ਮਾਰਕਸ ਸਟੋਇਨਿਸ, ਦੀਪਕ ਹੁੱਡਾ, ਅਵੇਸ਼ ਖਾਨ, ਰਵੀ ਬਿਸ਼ਨੋਈ, ਅਮਿਤ ਮਿਸ਼ਰਾ, ਨਵੀਨ ਉਲ ਹੱਕ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h