IPL 2023, Royal Challengers Bangalore vs Delhi Capitals: ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਸ਼ਨੀਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਬਨਾਮ ਦਿੱਲੀ ਕੈਪੀਟਲਸ ਵਿਚਕਾਰ 20ਵਾਂ ਮੈਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਬੈਂਗਲੁਰੂ ਦੇ ਐਮ.ਚਿੰਨਾਸਵਾਮੀ ਸਟੇਡੀਅਮ ‘ਚ ਹੋਵੇਗਾ। ਚਿੰਨਾਸਵਾਮੀ ਸਟੇਡੀਅਮ ਸਾਲ 1969 ਵਿੱਚ ਪੂਰਾ ਹੋਇਆ ਸੀ ਤੇ ਇਸ ਵਿੱਚ ਲਗਪਗ 40,000 ਦੇ ਬੈਠਣ ਦੀ ਸਮਰੱਥਾ ਹੈ।
IPL 2023, RCB vs DC Pitch Report
ਬੰਗਲੌਰ ਦਾ ਚਿੰਨਾਸਵਾਮੀ ਸਟੇਡੀਅਮ ਛੋਟਾ ਹੈ। ਆਈਪੀਐਲ ਵਿੱਚ, ਇਸਨੂੰ ਗੇਂਦਬਾਜ਼ਾਂ ਦਾ ਕਬਰਿਸਤਾਨ ਮੰਨਿਆ ਜਾਂਦਾ ਹੈ, ਪਿੱਚ ‘ਤੇ ਬਹੁਤ ਸਾਰੀਆਂ ਦੌੜਾਂ ਬਣਦੀਆਂ ਹਨ ਤੇ ਚੌਕਿਆਂ-ਛੱਕਿਆਂ ਦੀ ਬਾਰਿਸ਼ ਹੁੰਦੀ ਹੈ। ਇਸ ਵਾਰ ਵੀ ਇੱਥੇ ਪਿੱਚ ‘ਤੇ ਜ਼ਿਆਦਾ ਬਦਲਾਅ ਨਹੀਂ ਹੋਣ ਵਾਲਾ ਹੈ। ਪਿੱਚ ਸਮਤਲ ਹੈ ਅਤੇ ਗੇਂਦਬਾਜ਼ਾਂ ਲਈ ਵਿਕਟਾਂ ਲੈਣਾ ਮੁਸ਼ਕਲ ਹੋਵੇਗਾ। ਇਸ ਮੈਦਾਨ ਦੀ ਪਹਿਲੀ ਪਾਰੀ ਦਾ ਔਸਤ ਸਕੋਰ 170 ਦੌੜਾਂ ਹੈ। ਕਪਤਾਨ ਆਮ ਤੌਰ ‘ਤੇ ਇੱਥੇ ਟਾਸ ਜਿੱਤਣ ਤੋਂ ਬਾਅਦ ਪਿੱਛਾ ਕਰਨਾ ਪਸੰਦ ਕਰਦੇ ਹਨ।
ਚਿੰਨਾਸਵਾਮੀ ਸਟੇਡੀਅਮ ਦਾ ਰਿਕਾਰਡ
ਇਸ ਮੈਦਾਨ ‘ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਇੰਡੀਅਨ ਪ੍ਰੀਮੀਅਰ ਲੀਗ ‘ਚ ਸਿਰਫ 33 ਮੈਚ (39.76 ਫੀਸਦੀ) ਜਿੱਤੇ ਹਨ। ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਇੱਥੇ 46 ਮੈਚ (55.42 ਫੀਸਦੀ) ਜਿੱਤੇ ਹਨ। ਇਸ ਮੈਦਾਨ ‘ਤੇ ਸਭ ਤੋਂ ਵੱਧ ਸਕੋਰ ਆਰਸੀਬੀ (263/5 ਬਨਾਮ ਪੁਣੇ ਵਾਰੀਅਰਜ਼, 2017) ਦੇ ਨਾਮ ਹੈ। ਘੱਟੋ-ਘੱਟ ਸਕੋਰ ਵੀ RCB (82 ਬਨਾਮ ਕੋਲਕਾਤਾ ਨਾਈਟ ਰਾਈਡਰਜ਼ (KKR), 2008) ਦੇ ਨਾਂ ਦਰਜ ਹੈ।
ਇਸ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਕਪਤਾਨੀ ਫਾਫ ਡੂ ਪਲੇਸਿਸ ਕਰ ਰਹੇ ਹਨ ਜਦਕਿ ਦਿੱਲੀ ਕੈਪੀਟਲਸ ਦੀ ਕਮਾਨ ਡੇਵਿਡ ਵਾਰਨਰ ਸੰਭਾਲ ਰਹੇ ਹਨ। ਇਹ ਦੋਵੇਂ ਖਿਡਾਰੀ ਦਮਦਾਰ ਫਾਰਮ ‘ਚ ਹਨ ਅਤੇ ਆਪਣੀ ਟੀਮ ਲਈ ਦੌੜਾਂ ਬਣਾ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਗਲੇਨ ਮੈਕਸਵੈੱਲ, ਵਿਰਾਟ ਕੋਹਲੀ ਅਤੇ ਪ੍ਰਿਥਵੀ ਸ਼ਾਅ ਸਮੇਤ ਕਈ ਦਿੱਗਜ ਇਸ ਮੈਚ ‘ਚ ਨਜ਼ਰ ਆਉਣ ਵਾਲੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h