ਇੰਡੀਅਨ ਪ੍ਰੀਮੀਅਰ ਲੀਗ (IPL 2023) ਦੇ 16ਵੇਂ ਐਡੀਸ਼ਨ ਲਈ ਖਿਡਾਰੀਆਂ ਦੀ ਨਿਲਾਮੀ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਸ ਵਾਰ ਨਿਲਾਮੀ ‘ਚ ਕੁੱਲ 405 ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ਵਿੱਚੋਂ 273 ਭਾਰਤੀ ਅਤੇ 132 ਵਿਦੇਸ਼ੀ ਖਿਡਾਰੀ ਸ਼ਾਮਲ ਹਨ। 23 ਦਸੰਬਰ ਨੂੰ ਕੋਚੀ ਵਿੱਚ ਦੁਪਹਿਰ 2:30 ਵਜੇ ਖਿਡਾਰੀਆਂ ਦੀ ਨਿਲਾਮੀ (IPL 2023 ਨਿਲਾਮੀ) ਸ਼ੁਰੂ ਹੋਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਗਈ।
ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਅਤੇ ਆਸਟ੍ਰੇਲੀਆ ਦੇ ਨੌਜਵਾਨ ਆਲਰਾਊਂਡਰ ਕੈਮਰੂਨ ਗ੍ਰੀਨ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ। ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ‘ਚ, ਗੇਂਦਬਾਜ਼ੀ ਆਲਰਾਊਂਡਰ ਸਾਰੀਆਂ ਟੀਮਾਂ ਨੂੰ ਲੋੜੀਂਦਾ ਹੈ। ਅਜਿਹੇ ‘ਚ ਸਭ ਦੀਆਂ ਨਜ਼ਰਾਂ ਸਟੋਕਸ ਅਤੇ ਗ੍ਰੀਨ ‘ਤੇ ਹੋਣਗੀਆਂ। ਦੋ ਜਾਂ ਤਿੰਨ ਫਰੈਂਚਾਇਜ਼ੀ ਟੀਮਾਂ ਇਨ੍ਹਾਂ ਖਿਡਾਰੀਆਂ ‘ਤੇ 15 ਤੋਂ 17 ਕਰੋੜ ਰੁਪਏ ਦਾ ਸੱਟਾ ਲਗਾ ਸਕਦੀਆਂ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h