IPL 2023 Auction: ਇੰਡੀਅਨ ਪ੍ਰੀਮੀਅਰ ਲੀਗ (IPL) 2023 ਦਾ ਬਿਗਲ ਵੱਜ ਗਿਆ ਹੈ। ਇਸ ਵਾਰ ਮਿੰਨੀ ਨਿਲਾਮੀ ਲਈ 405 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ‘ਤੇ ਸਾਰੀਆਂ 10 ਫਰੈਂਚਾਇਜ਼ੀ ਬੋਲੀਆਂ ਲਗਾਉਣਗੀਆਂ। ਨਿਲਾਮੀ 23 ਦਸੰਬਰ ਨੂੰ ਕੋਚੀ ਵਿੱਚ ਹੋਵੇਗੀ। ਇਹ ਮਿੰਨੀ ਨਿਲਾਮੀ ਭਾਰਤੀ ਸਮੇਂ ਮੁਤਾਬਕ ਦੁਪਹਿਰ 2.30 ਵਜੇ ਸ਼ੁਰੂ ਹੋਵੇਗੀ।
ਦੱਸ ਦੇਈਏ ਕਿ ਇਸ ਵਾਰ ਮਿੰਨੀ ਨਿਲਾਮੀ ਲਈ 714 ਭਾਰਤੀਆਂ ਸਮੇਤ ਕੁੱਲ 991 ਕ੍ਰਿਕਟਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ ਚੋਂ ਸਾਰੀਆਂ 10 ਫਰੈਂਚਾਈਜ਼ੀਆਂ ਨੇ 369 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਸੀ। ਪਰ 36 ਵਾਧੂ ਖਿਡਾਰੀਆਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ।
🚨 NEWS 🚨: TATA IPL 2023 Player Auction list announced. #TATAIPLAuction
Find all the details 🔽https://t.co/fpLNc6XSMH
— IndianPremierLeague (@IPL) December 13, 2022
ਇਨ੍ਹਾਂ ਵੱਡੇ ਖਿਡਾਰੀਆਂ ਦੇ ਨਾਂ ਵੀ ਸੂਚੀ ‘ਚ ਸ਼ਾਮਲ
ਖਿਡਾਰੀਆਂ ਦੀ ਇਸ ਸੂਚੀ ਵਿੱਚ ਅਜਿੰਕਿਆ ਰਹਾਣੇ, ਮਯੰਕ ਅਗਰਵਾਲ, ਜੋ ਰੂਟ, ਕੇਨ ਵਿਲੀਅਮਸਨ, ਸ਼ਾਕਿਬ ਅਲ ਹਸਨ, ਬੇਨ ਸਟੋਕਸ, ਇਸ਼ਾਂਤ ਸ਼ਰਮਾ, ਸੈਮ ਕਰਨ, ਲਿਟਨ ਦਾਸ, ਜੇਸਨ ਹੋਲਡਰ ਵਰਗੇ ਵੱਡੇ ਖਿਡਾਰੀ ਸ਼ਾਮਲ ਹਨ। ਪਿਛਲੇ ਸੀਜ਼ਨ ਤੱਕ ਵਿਲੀਅਮਸਨ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀ ਕਪਤਾਨੀ ਕੀਤੀ ਸੀ ਅਤੇ ਮਯੰਕ ਅਗਰਵਾਲ ਨੇ ਪੰਜਾਬ ਕਿੰਗਜ਼ ਦੀ ਕਪਤਾਨੀ ਕੀਤੀ ਸੀ। ਦੋਵਾਂ ਨੂੰ ਉਨ੍ਹਾਂ ਦੀ ਫਰੈਂਚਾਈਜ਼ੀ ਨੇ ਰਿਲੀਜ਼ ਕਰ ਦਿੱਤਾ।
132 ਵਿਦੇਸ਼ੀ ਖਿਡਾਰੀਆਂ ‘ਤੇ ਲਗਾਈ ਜਾਵੇਗੀ ਬੋਲੀ-
ਇਸ ਤਰ੍ਹਾਂ ਬੀਸੀਸੀਆਈ ਨੇ ਨਿਲਾਮੀ ਲਈ ਕੁੱਲ 405 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਹੈ। ਇਨ੍ਹਾਂ ਸਾਰੇ ਖਿਡਾਰੀਆਂ ‘ਚੋਂ 273 ਖਿਡਾਰੀ ਭਾਰਤੀ ਹਨ, ਜਦਕਿ 132 ਖਿਡਾਰੀ ਵਿਦੇਸ਼ੀ ਹਨ, ਜਿਨ੍ਹਾਂ ‘ਤੇ ਫਰੈਂਚਾਈਜ਼ੀ ਬੋਲੀ ਲਗਾਉਣਗੇ। ਇਨ੍ਹਾਂ 132 ਖਿਡਾਰੀਆਂ ਚੋਂ 4 ਖਿਡਾਰੀ ਐਸੋਸੀਏਟ ਦੇਸ਼ ਦੇ ਹਨ। ਇਨ੍ਹਾਂ ਖਿਡਾਰੀਆਂ ਵਿੱਚ 119 ਕੈਪਡ ਖਿਡਾਰੀ ਹਨ। ਜਦਕਿ ਅਨਕੈਪਡ ਖਿਡਾਰੀਆਂ ਦੀ ਗਿਣਤੀ 282 ਹੈ।
ਵੱਧ ਤੋਂ ਵੱਧ ਸਿਰਫ਼ 87 ਖਿਡਾਰੀ ਹੀ ਖਰੀਦੇ ਜਾ ਸਕਦੈ-
ਨਿਲਾਮੀ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ 10 ਫ੍ਰੈਂਚਾਇਜ਼ੀਜ਼ ਕੋਲ ਖਿਡਾਰੀਆਂ ਨੂੰ ਖਰੀਦਣ ਲਈ ਸਿਰਫ 87 ਸਲਾਟ ਖਾਲੀ ਹਨ। ਯਾਨੀ ਵੱਧ ਤੋਂ ਵੱਧ ਖਿਡਾਰੀ ਖਰੀਦੇ ਜਾ ਸਕਦੇ ਹਨ। ਵਿਦੇਸ਼ੀ ਖਿਡਾਰੀਆਂ ਲਈ ਸਲਾਟਾਂ ਦੀ ਵੱਧ ਤੋਂ ਵੱਧ ਗਿਣਤੀ 30 ਹੈ। ਖਿਡਾਰੀਆਂ ਦੀ ਵੱਧ ਤੋਂ ਵੱਧ ਆਧਾਰ ਕੀਮਤ 2 ਕਰੋੜ ਰੁਪਏ ਹੈ। ਇਸ ‘ਚ 19 ਵਿਦੇਸ਼ੀ ਖਿਡਾਰੀ ਹਨ।
11 ਖਿਡਾਰੀਆਂ ਦੀ ਬੇਸ ਪ੍ਰਾਈਸ 1.5 ਕਰੋੜ ਰੁਪਏ ਹੈ। ਇਨ੍ਹਾਂ ਤੋਂ ਇਲਾਵਾ ਮਯੰਕ ਅਗਰਵਾਲ ਅਤੇ ਮਨੀਸ਼ ਪਾਂਡੇ 20 ਖਿਡਾਰੀਆਂ ਦੀ ਸੂਚੀ ਵਿੱਚ ਦੋ ਭਾਰਤੀ ਖਿਡਾਰੀ ਹਨ ਜਿਨ੍ਹਾਂ ਨੂੰ 1 ਕਰੋੜ ਰੁਪਏ ਦੀ ਕੀਮਤ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਹੈਦਰਾਬਾਦ ਕੋਲ ਸਭ ਤੋਂ ਜ਼ਿਆਦਾ ਪੈਸਾ-
ਸਨਰਾਈਜ਼ਰਜ਼ ਹੈਦਰਾਬਾਦ ਨੇ ਆਪਣੇ ਕਪਤਾਨ ਕੇਨ ਵਿਲੀਅਮਸਨ ਅਤੇ ਨਿਕੋਲਸ ਪੂਰਨ ਦੀ ਛੁੱਟੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜੇਸਨ ਹੋਲਡਰ ਨੂੰ ਲਖਨਊ ਨੇ ਰਿਲੀਜ਼ ਕਰ ਦਿੱਤਾ ਹੈ, ਜਦੋਂ ਕਿ ਮਯੰਕ ਅਗਰਵਾਲ ਨੂੰ ਪੰਜਾਬ ਕਿੰਗਜ਼ ਨੇ ਰਿਲੀਜ਼ ਕੀਤਾ। ਇਸ ਦਾ ਕਾਰਨ ਇਨ੍ਹਾਂ ਖਿਡਾਰੀਆਂ ਦੀ ਖਰਾਬ ਕਾਰਗੁਜ਼ਾਰੀ ਦੇ ਨਾਲ-ਨਾਲ ਕੀਮਤ ਵੀ ਸੀ।
ਵਿਲੀਅਮਸਨ ਅਤੇ ਪੂਰਨ ਦੇ ਰਿਲੀਜ਼ ਹੋਣ ਕਾਰਨ ਸਨਰਾਈਜ਼ਰਸ ਕੋਲ 24.75 ਕਰੋੜ ਰੁਪਏ ਆ ਗਏ। ਹੁਣ ਜੇਕਰ ਦੇਖਿਆ ਜਾਵੇ ਤਾਂ ਸਨਰਾਈਜ਼ਰਸ ਹੈਦਰਾਬਾਦ ਕੋਲ ਸਭ ਤੋਂ ਜ਼ਿਆਦਾ 42.25 ਕਰੋੜ ਰੁਪਏ ਹਨ। ਜਦਕਿ ਸਭ ਤੋਂ ਘੱਟ 7.05 ਕਰੋੜ ਰੁਪਏ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਕੋਲ ਬਚੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h