Amritsar: ਆਈਪੀਐਸ ਜਸਕਰਨ ਸਿੰਘ ਨੇ 13-11-2022 ਨੂੰ ਬਤੌਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਕਾਰਜਭਾਰ ਸੰਭਾਲ ਲਿਆ ਹੈ। ਕਾਰਜਭਾਰ ਸੰਭਾਲਣ ਤੋਂ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਵਿੱਖੇ ਨਤਮਸਕ ਹੋਏ। ਇਸ ਉਪਰੰਤ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਤਣਦੇਹੀ ਅਤੇ ਨਿਸ਼ਟਾ ਨਾਲ ਨਿਭਾਉਣਗੇ।
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਂਟ ਪੁਲਿਸ ‘ਚ ਕਾਨੂੰਨ ਵਿਵੱਸਥਾ ਅਤੇ ਅਮਨ-ਸ਼ਾਂਤੀ ਨੂੰ ਬਹਾਲ ਰੱਖਣਾਂ, ਮੁੱਖ ਤਰਜ਼ੀਹ ਹੋਵੇਗੀ। ਸਮਾਜ ਦੇ ਮਾੜੇ ਅਨਸਰਾਂ, ਗੈਗਸਟਰਾਂ, ਅਤੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਾਈਬਰ ਕਰਾਇਮ ਵੱਲ ਵਿਸ਼ੇਸ਼ ਧਿਆਨ ਦੇ ਕੇ Online ਠੱਗੀ ਕਰਨ ਵਾਲਿਆ ਦੇ ਖਿਲਾਫ਼ ਮੁਹਿੰਮ ਚਲਾਈ ਜਾਵੇਗੀ।
ਨਾਲ ਹੀ ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਦੇਣ ਅਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਪਬਲਿਕ ਵਾਸਤੇ ਤੇ ਪਬਲਿਕ ਦੇ ਨਾਲ, ਹਰ ਸਮੇਂ ਸੇਵਾ ਲਈ ਤੱਤਪਰ ਹੈ। ਪਬਲਿਕ ਦੀਆਂ ਸ਼ਿਕਾਇਤਾਂ ਨੂੰ ਤਰਜ਼ੀਹ ਦੇ ਕੇ ਦਰਖਾਸਤਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ।
ਗੁਰੂ ਨਗਰੀ ਅੰਮ੍ਰਿਤਸਰ ਵਿੱਖੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਯਾਤਰੀਆਂ ਨੂੰ ਟਰੈਫਿਕ ਸਬੰਧੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜੋ ਟਰੈਫਿਕ ਨੂੰ ਨਿਰਵਿਘਨ ਚਲਾਉਂਣ ਵੱਲ ਖਾਸ ਧਿਆਨ ਦਿੱਤਾ ਜਾਵੇਗਾ।
ਦੱਸ ਦਈਏ ਕਿ ਆਈਪੀਐਸ ਜਸਕਰਨ ਸਿੰਘ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਬਤੌਰ ਪ੍ਰੋਬੇਸ਼ਨਰ ਡੀਐਸਪੀ ਭਰਤੀ ਹੋਏ ਸੀ ਤੇ ਸਾਲ–1998 ਨੂੰ ਬਤੌਰ ਆਈਪੀਐਸ ਤਰੱਕੀਯਾਬ ਹੋਏ। ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਅਹੁਦਾ ਸੰਭਾਲਨ ਤੋਂ ਪਹਿਲਾਂ ਆਈਜੀਪੀ, ਫਿਰੋਜ਼ਪੁਰ ਰੇਂਜ਼, ਫਿਰੋਜ਼ਪੁਰ, ਆਈਜੀਪੀ ਪੀਏਪੀ ਜਲੰਧਰ, ਆਈਜੀਪੀ ਬਠਿੰਡਾ ਰੇਜ, ਬਠਿੰਡ, ਅਤੇ ਆਈਜੀਪੀ ਲੁਧਿਆਣਾ ਰੇਂਜ਼, ਲੁਧਿਆਣਾ ਤੋ ਇਲਾਵਾ ਕਈ ਹੋਰ ਅਹਿਮ ਅਹੁਦਿਆਂ ਪਰ ਸੇਵਾ ਨਿਭਾ ਚੁੱਕੇ ਹਨ।
ਆਈ.ਪੀ.ਐਸ ਜਸਕਰਨ ਸਿੰਘ ਵੱਲੋਂ ਪੰਜਾਬ ਪੁਲਿਸ ਵਿੱਚ ਇਮਾਨਦਾਰੀ ਅਤੇ ਚੰਗੀਆਂ ਸੇਵਾਵਾ ਨਿਭਾਉਣ ਪਰ ਪੰਜਾਬ ਸਰਕਾਰ ਵੱਲੋ “Police Medal for Meritorious Service” ਦਿੱਤਾ ਗਿਆ ਅਤੇ ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਵੱਲੋ ਵੱਖ-ਵੱਖ ਸਮੇ Award of “Director General Commendation Disc” ਨਾਲ ਵੀ ਸਮਾਨਿਤ ਕੀਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h