ਤਸਵੀਰਾਂ ਸ਼ੇਅਰ ਕੀਤੀਆਂ ਗਈਆਂ।ਜਿਸ ‘ਚ ਕਈ ਵੱਡੀਆਂ-ਵੱਡੀਆਂ ਹਸਤੀਆਂ ਨਜ਼ਰ ਆ ਰਹੀਆਂ।ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਰੂਸਾ ਨਾਲ ਭਾਜਪਾ ਮੰਤਰੀਆਂ ਤੋਂ ਲੈ ਕੇ ਬਾਲੀਵੁਡ ਅਭਿਨੇਤਾਵਾਂ ਨਾਲ ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਦੱਸ ਦੇਈਏ ਕਿ ਕੈਪਟਨ ਨੇ ਭਾਜਪਾ ਮੰਤਰੀ ਸੁਸ਼ਮਾ ਸਵਰਾਜ ਨਾਲ ਫੋਟੋ ਸਾਂਝੀ ਕੀਤੀ, ਜਸਵੰਤ ਸਿਨਹਾ, ਬਾਲੀਵੁਡ ਅਭਿਨੇਤਾ, ਸ਼ਤਰੂਘਨ ਸਿਨਹਾ, ਪ੍ਰਸਿੱਧ ਫਿਲਮ ਡਾਇਰੈਕਟਰ ਮਹੇਸ਼ ਭੱਟ ਨਾਲ ਆਰੂਸਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਸ ਤੋਂ ਇਲਾਵਾ ਸਾਬਕਾ ਲਾਅ ਮੰਤਰੀ ਅਸ਼ਵਨੀ ਕੁਮਾਰ ਦੀ ਫੋਟੋ ਸਾਂਝੀ ਕੀਤੀ ਹੈ।ਇਸ ਤੋਂ ਇਲਾਵਾ ਆਰਮੀ ਕਮਾਂਡਰ ਜਨਰਲ ਅਰੋੜਾ ਨਾਲ ਆਰੂਸ ਦੀ ਤਸਵੀਰ ਸਾਂਝੀ ਕੀਤੀ ਹੈ।
ਫਿਰ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਯਾਦਵ ਨਾਲ, ਬਾਲੀਵੁਡ ਅਭਿਨੇਤਾ ਦਲੀਪ ਕੁਮਾਰ ਦੇ ਨਾਲ, ਇਸ ਦੇ ਨਾਲ ਹੀ ਇੰਡੀਅਨ ਹਾਈ ਕਮਿਸ਼ਨਰ ਜੇ.ਐਸ. ਦੀਕਸ਼ਤ ਨਾਲ ਆਰੂਸਾ ਦੇ ਨਾਲ ਤਸਵੀਰ ਜਨਤਕ ਕੀਤੀ ਹੈ।
ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ ਨੂੰ ਜਨਤਕ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਮੈਂ ਇਹ ਤਸਵੀਰਾਂ ਜਨਤਕ ਕੀਤੀਆਂ ਹਨ ਇਨ੍ਹਾਂ ਸਾਰੀਆਂ ਹਸਤੀਆਂ ਦੇ ਆਈਐਸਆਈ ਦੇ ਨਾਲ ਸੰਬੰਧ ਹੋਣਗੇ।
ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਉਨਾਂ੍ਹ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।ਨਾਲ ਹੀ ਕੈਪਟਨ ਦਾ ਕਹਿਣਾ ਹੈ ਬਦਕਿਸਮਤੀ ਦੇ ਨਾਲ ਪਾਕਿਸਤਾਨ ਦੇ ਵੀਜ਼ੇ ਬੈਨ ਕੀਤਾ ਹੋਇਆ ਹੈ ਨਹੀਂ ਤਾਂ ਆਰੂਸਾ ਆਲਮ ਨੂੰ ਫਿਰ ਤੋਂ ਪੰਜਾਬ ਆਉਣ ਦਾ ਸੱਦਾ ਦਿੰਦਾ।
ਇਸ ਦੇ ਨਾਲ ਹੀ ਕੈਪਟ ਨੇ ਇਹ ਵੀ ਲਿਖਿਆ ਕਿ ਮੈਂ ਆਉਣ ਵਾਲੇ ਸਾਲ ਮਾਰਚ ਮਹੀਨੇ ‘ਚ 80 ਸਾਲ ਦਾ ਹੋਣ ਜਾ ਰਿਹਾ ਹਾਂ ਤੇ ਆਰੂਸਾ ਆਲਮ ਅਗਲੇ ਮਹੀਨੇ 69 ਸਾਲਾਂ ਦੇ ਹੋਣ ਜਾ ਰਹੇ ਹਨ।ਉਨਾਂ੍ਹ ਦਾ ਕਹਿਣਾ ਹੈ ਇਸ ਦੌਰਾਨ ਪਿਛਲੇ ਦਿਨੀਂ ਜੋ ਵੀ ਤੰਗ ਸੋਚ, ਛੋਟੀ ਸੋਚ ਸਾਹਮਣੇ ਆਈ ਹੈ।