ਜਾਣਕਾਰੀ ਹੈ ਕਿ ਗਾਜ਼ਾ ਤੋਂ ਆਏ ਰਾਕੇਟ ਵਿੱਚ 16 ਨਿਰਦੋਸ਼ ਲੋਕ ਮਾਰੇ ਗਏ। ਫੌਜ ਦਾ ਮੰਨਣਾ ਹੈ ਕਿ ਇਹ ਅੰਕੜੇ ਸਿਰਫ ਅੰਦਾਜ਼ਿਆਂ ‘ਤੇ ਆਧਾਰਿਤ ਹਨ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਹਾਦੀ ਸਮੂਹ ਨਾਲ ਸਬੰਧਤ ਨਾ ਹੋਣ ਵਾਲੇ 11 ਹੋਰ ਲੋਕਾਂ ਦੀ ਮੌਤ ਹੋ ਗਈ ਹੈ।
ਇਸ ਨਾਲ ਗਾਜ਼ਾ ਦੇ ਕੁੱਲ 27 ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ।
ਦੂਜੇ ਪਾਸੇ IDF ਦੇ ਬੁਲਾਰੇ ਰੈਨ ਕੋਚਾਵ ਨੇ ਕਿਹਾ ਕਿ ਫੌਜ ਦਾ ਮੰਨਣਾ ਹੈ ਕਿ 24 ਅੱਤਵਾਦੀ ਇਸਲਾਮਿਕ ਜੇਹਾਦ ਅੱਤਵਾਦੀ ਸਮੂਹ ਦੇ ਸਨ।
ਫੌਜ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ਵੱਲ ਘੱਟੋ-ਘੱਟ 1,100 ਰਾਕੇਟ ਦਾਗੇ। ਇਨ੍ਹਾਂ ‘ਚੋਂ 200 ਰਾਕੇਟ ਟੀਚੇ ਤੋਂ ਪਹਿਲਾਂ ਹੀ ਗਾਜ਼ਾ ਪੱਟੀ ‘ਚ ਡਿੱਗੇ।
ਇਹ ਵੀ ਪੜ੍ਹੋ : 19 ਅਗਸਤ ਤੋਂ ਕੈਨੇਡਾ ‘ਚ ‘ਹੈਂਡਗਨ’ ਦੀ ਦਰਾਮਦ ‘ਤੇ ਹੋਵੇਗੀ ਪਾਬੰਦੀ, ਟਰੂਡੋ ਨੇ ਟਵੀਟ ਰਾਹੀਂ ਕੀਤਾ ਵੱਡਾ ਐਲਾਨ