ਇਜ਼ਰਾਈਲ ‘ਤੇ ਫਲਸਤੀਨੀ ਸੰਗਠਨ ਹਮਾਸ ਦੇ ਹਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ। ਕੈਬਨਿਟ ਨਾਲ ਐਮਰਜੈਂਸੀ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ- ਇਜ਼ਰਾਈਲ ਦੇ ਨਾਗਰਿਕੋ, ਇਹ ਜੰਗ ਹੈ ਅਤੇ ਅਸੀਂ ਇਸ ਨੂੰ ਯਕੀਨੀ ਤੌਰ ‘ਤੇ ਜਿੱਤਾਂਗੇ। ਦੁਸ਼ਮਣਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।
ਹਮਾਸ ਵੱਲੋਂ ਹਮਲਿਆਂ ਦੀ ਸ਼ੁਰੂਆਤ ਦੇ ਕਰੀਬ 5 ਘੰਟੇ ਬਾਅਦ ਨੇਤਨਯਾਹੂ ਦਾ ਇਹ ਪਹਿਲਾ ਬਿਆਨ ਹੈ। ਉਨ੍ਹਾਂ ਕਿਹਾ- ਹਮਲੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕਰੀਬ 300 ਲੋਕ ਜ਼ਖਮੀ ਹਨ। ਹਮਾਸ ਦੇ ਅੱਤਵਾਦੀ ਸਾਡੇ ਦੇਸ਼ ਵਿਚ ਦਾਖਲ ਹੋ ਗਏ ਹਨ। ਇਜ਼ਰਾਈਲ ਦੇ ਪੱਛਮੀ ਕਸਬਿਆਂ ‘ਚ ਲਗਾਤਾਰ ਰਾਕੇਟ ਦਾਗੇ ਜਾ ਰਹੇ ਹਨ।
ਹਮਾਸ ਨੇ ਸ਼ਨੀਵਾਰ ਸਵੇਰੇ ਕਰੀਬ 8 ਵਜੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ, ਸਡੇਰੋਟ, ਅਸ਼ਕੇਲੋਨ ਸਮੇਤ 7 ਸ਼ਹਿਰਾਂ ‘ਤੇ ਰਾਕੇਟ ਦਾਗੇ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਹ ਰਾਕੇਟ ਰਿਹਾਇਸ਼ੀ ਇਮਾਰਤਾਂ ‘ਤੇ ਡਿੱਗੇ। ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਹਮਾਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹਮਲੇ ‘ਚ 30 ਇਜ਼ਰਾਇਲੀ ਮਾਰੇ ਗਏ ਹਨ।
ਹਮਾਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਜ਼ਰਾਈਲ ‘ਤੇ 5 ਹਜ਼ਾਰ ਰਾਕਟਾਂ ਨਾਲ ਹਮਲਾ ਕੀਤਾ ਸੀ। ਇਸ ਦੇ ਨਾਲ ਹੀ ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਤੋਂ 2,200 ਰਾਕੇਟ ਦਾਗੇ ਗਏ ਹਨ।
ਹਮਾਸ ਨੇ ਚੱਲ ਰਹੇ ਆਪਰੇਸ਼ਨ ਨੂੰ ‘ਅਲ-ਅਕਸਾ ਹੜ੍ਹ’ ਦਾ ਨਾਂ ਦਿੱਤਾ ਹੈ। ਇਧਰ ਇਜ਼ਰਾਇਲੀ ਫੌਜ ਨੇ ਹਮਾਸ ਦੇ ਖਿਲਾਫ ‘ਆਪ੍ਰੇਸ਼ਨ ਆਇਰਨ ਤਲਵਾਰ’ ਸ਼ੁਰੂ ਕਰ ਦਿੱਤਾ ਹੈ।
ਹਮਾਸ ਦੇ ਫੌਜੀ ਕਮਾਂਡਰ ਮੁਹੰਮਦ ਡੇਫ ਨੇ ਕਿਹਾ- ਇਹ ਹਮਲਾ ਇਜ਼ਰਾਈਲ ਵੱਲੋਂ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਦੀ ਬੇਅਦਬੀ ਦਾ ਬਦਲਾ ਹੈ। ਫੌਜ ਹਮਾਸ ਦੇ ਟਿਕਾਣਿਆਂ ‘ਤੇ ਹਮਲੇ ਕਰ ਰਹੀ ਹੈ।ਦਰਅਸਲ, ਇਜ਼ਰਾਇਲੀ ਪੁਲਸ ਨੇ ਅਪ੍ਰੈਲ 2023 ‘ਚ ਅਲ-ਅਕਸਾ ਮਸਜਿਦ ‘ਤੇ ਗ੍ਰਨੇਡ ਸੁੱਟੇ ਸਨ।