ISRO to Launch Chandrayaan-3: ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਮੁਖੀ ਐੱਸ. ਸੋਮਨਾਥ ਨੇ ਪੁਸ਼ਟੀ ਕੀਤੀ ਹੈ ਕਿ ਚੰਦਰਯਾਨ-3 ਕਦੋਂ ਲਾਂਚ ਕੀਤਾ ਜਾਵੇਗਾ। ਇਹ ਪਹਿਲਾਂ ਹੀ ਪਤਾ ਸੀ ਕਿ Chandrayaan-3 ਦੀ ਲਾਂਚਿੰਗ 12 ਤੋਂ 25 ਜੁਲਾਈ ਦੇ ਵਿਚਕਾਰ ਹੋਵੇਗੀ। ਪਰ ਬੁੱਧਵਾਰ ਯਾਨੀ 28 ਜੂਨ 2023 ਨੂੰ ਇਸਰੋ ਮੁਖੀ ਨੇ ਕਿਹਾ ਕਿ ਲਾਂਚਿੰਗ 12 ਤੋਂ 19 ਜੁਲਾਈ ਦੇ ਵਿਚਕਾਰ ਕੀਤੀ ਜਾਵੇਗੀ। ਸਾਰੇ ਟੈਸਟ ਹੋ ਚੁੱਕੇ ਹਨ। ਪਲੋਡਸ ਲਗਾਏ ਗਏ ਹਨ। ਲਾਂਚ ਦੀ ਅਸਲ ਤਰੀਕ ਦਾ ਐਲਾਨ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ।
ਕੀ ਹੈ ਚੰਦਰਯਾਨ-3?
ਇਸਰੋ ਚੰਦਰਯਾਨ ਮਿਸ਼ਨ ਤਹਿਤ ਚੰਦਰਮਾ ਦਾ ਅਧਿਐਨ ਕਰਨਾ ਚਾਹੁੰਦਾ ਹੈ। ਭਾਰਤ ਨੇ 2008 ਵਿੱਚ ਪਹਿਲੀ ਵਾਰ ਚੰਦਰਯਾਨ-1 ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਇਸ ਤੋਂ ਬਾਅਦ ਭਾਰਤ 2019 ਵਿੱਚ ਚੰਦਰਯਾਨ-2 ਨੂੰ ਲਾਂਚ ਕਰਨ ਵਿੱਚ ਅਸਫਲ ਰਿਹਾ। ਹੁਣ ਭਾਰਤ ਚੰਦਰਯਾਨ-3 ਨੂੰ ਲਾਂਚ ਕਰਕੇ ਇਤਿਹਾਸ ਰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ। ਚੰਦਰਯਾਨ-3 ਦੇ ਤਿੰਨ ਹਿੱਸੇ – ਪ੍ਰੋਪਲਸ਼ਨ ਮੋਡੀਊਲ, ਲੈਂਡਰ ਮੋਡਿਊਲ ਅਤੇ ਰੋਵਰ ਤਿਆਰ ਕੀਤੇ ਗਏ ਹਨ। ਇਨ੍ਹਾਂ ਨੂੰ ਤਕਨੀਕੀ ਭਾਸ਼ਾ ਵਿੱਚ ਮਾਡਿਊਲ ਕਿਹਾ ਜਾਂਦਾ ਹੈ।
7 ਕਿਲੋਮੀਟਰ ਤੋਂ ਲੈਂਡਿੰਗ ਸ਼ੁਰੂ ਹੋਵੇਗੀ, 2 ਕਿਲੋਮੀਟਰ ‘ਤੇ ਸੈਂਸਰ ਹੋਣਗੇ ਐਕਟਿਵ
ਇਹ ਸੈਂਸਰ ਲੈਂਡਰ ਦੀ ਲੈਂਡਿੰਗ ਸਮੇਂ ਉਚਾਈ, ਲੈਂਡਿੰਗ ਸਥਾਨ, ਗਤੀ, ਪੱਥਰਾਂ ਤੋਂ ਲੈਂਡਰ ਨੂੰ ਬਚਾਉਣ ਵਿੱਚ ਮਦਦ ਕਰਨਗੇ। ਚੰਦਰਯਾਨ-3 7 ਕਿਲੋਮੀਟਰ ਦੀ ਉਚਾਈ ਤੋਂ ਚੰਦਰਮਾ ਦੀ ਸਤ੍ਹਾ ‘ਤੇ ਉਤਰਨਾ ਸ਼ੁਰੂ ਕਰੇਗਾ। 2 ਕਿਲੋਮੀਟਰ ਦੀ ਉਚਾਈ ‘ਤੇ ਪਹੁੰਚਦੇ ਹੀ ਸੈਂਸਰ ਸਰਗਰਮ ਹੋ ਜਾਣਗੇ। ਇਨ੍ਹਾਂ ਮੁਤਾਬਕ ਲੈਂਡਰ ਆਪਣੀ ਦਿਸ਼ਾ, ਸਪੀਡ ਅਤੇ ਲੈਂਡਿੰਗ ਸਾਈਟ ਤੈਅ ਕਰੇਗਾ।
ਇਸ ਵਾਰ ਇਸਰੋ ਦੇ ਵਿਗਿਆਨੀ ਲੈਂਡਿੰਗ ਨੂੰ ਲੈ ਕੇ ਕੋਈ ਗਲਤੀ ਨਹੀਂ ਕਰਨਾ ਚਾਹੁੰਦੇ ਹਨ। ਕਿਉਂਕਿ ਚੰਦਰਯਾਨ-2 ਦੀ ਸੈਂਸਰਾਂ ਅਤੇ ਬੂਸਟਰਾਂ ‘ਚ ਦਿੱਕਤਾਂ ਕਾਰਨ ਹਾਰਡ ਲੈਂਡਿੰਗ ਹੋਈ ਸੀ। ਚੰਦਰਯਾਨ-2 ਸਤ੍ਹਾ ਤੋਂ ਲਗਭਗ 350 ਮੀਟਰ ਦੀ ਉਚਾਈ ਤੋਂ ਤੇਜ਼ੀ ਨਾਲ ਘੁੰਮਦੇ ਹੋਏ ਜ਼ਮੀਨ ‘ਤੇ ਡਿੱਗ ਗਿਆ ਸੀ। ਇਸਰੋ ਦੇ ਵਿਗਿਆਨੀ ਚਾਹੁੰਦੇ ਹਨ ਕਿ ਲੈਂਡਰ ਅਤੇ ਰੋਵਰ ਚੰਦਰਯਾਨ-2 ਦੇ ਆਰਬਿਟਰ ਨਾਲ ਸੰਪਰਕ ਬਣਾਏ ਰੱਖਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h