Chandrayaan 3: ਭਾਰਤੀ ਪੁਲਾੜ ਏਜੰਸੀ ਇਸਰੋ (ISRO) ਦੇ ਵਿਗਿਆਨੀ ਇਨ੍ਹੀਂ ਦਿਨੀਂ ਦੋ ਮਹੱਤਵਪੂਰਨ ਮਿਸ਼ਨਾਂ ‘ਤੇ ਕੰਮ ਕਰ ਰਹੇ ਹਨ। ਪਹਿਲਾ ਮਿਸ਼ਨ ਚੰਦਰਯਾਨ-3 ਦੀ ਲਾਂਚਿੰਗ ਹੈ, ਜਦਕਿ ਦੂਜਾ ਮਿਸ਼ਨ ਸੂਰਜ ‘ਤੇ ਭੇਜੇ ਜਾਣ ਵਾਲੇ ਵਾਹਨ ਆਦਿਤਿਆ ਐਲ-1 ਦੀ ਤਿਆਰੀ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਮਿਸ਼ਨ ਇਸ ਸਾਲ ਅਗਸਤ ਤੱਕ ਸਫਲਤਾਪੂਰਵਕ ਪੂਰੇ ਹੋ ਜਾਣਗੇ।
ਵਿਗਿਆਨੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਚੰਦਰਯਾਨ-3 ਦੀ ਲਾਂਚਿੰਗ ਵਿੰਡੋ 12 ਜੁਲਾਈ ਤੋਂ ਸ਼ੁਰੂ ਹੋਵੇਗੀ। ਇਸੇ ਤਰ੍ਹਾਂ ਆਦਿਤਿਆ ਐਲ-1 ਲਈ ਲਾਂਚ ਵਿੰਡੋ 12 ਅਗਸਤ ਤੱਕ ਉਪਲਬਧ ਰਹੇਗੀ। ਹਾਲਾਂਕਿ ਜੇਕਰ ਇਸ ਵਾਰ ਆਦਿਤਿਆ ਮਿਸ਼ਨ ਨਹੀਂ ਭੇਜਿਆ ਗਿਆ ਤਾਂ ਅਗਲੇ ਸਾਲ ਭੇਜਿਆ ਜਾਵੇਗਾ।
ਪੁਲਾੜ ਯਾਨ ਮਿਸ਼ਨ ਸੰਚਾਲਨ ‘ਤੇ ਅੰਤਰਰਾਸ਼ਟਰੀ ਕਾਨਫਰੰਸ ਦੇ ਮੌਕੇ ‘ਤੇ ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਦੱਸਿਆ ਕਿ ਜਲਦੀ ਹੀ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ‘ਚ ਚੰਦਰਯਾਨ-3 ਅਤੇ LVM-3 ਦੇ ਏਕੀਕਰਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਫਿਲਹਾਲ ਰੋਵਰ ਦੇ ਨਾਲ ਪੁਲਾੜ ਯਾਨ ਅਤੇ ਲੈਂਡਰ ਦੇ ਪ੍ਰੋਪਲਸ਼ਨ ਮਾਡਿਊਲ ਦੀ ਜਾਂਚ ਕੀਤੀ ਜਾ ਰਹੀ ਹੈ। ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰਨ ਤੋਂ ਬਾਅਦ ਇਨ੍ਹਾਂ ਨੂੰ ਮਿਲਾ ਕੇ ਏਕੀਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਇਸਰੋ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਚੰਦਰਯਾਨ-3 ਦੇ ਲਾਂਚ ਲਈ ਉਹੀ ਰਸਤਾ ਚੁਣਿਆ ਗਿਆ ਹੈ ਜੋ ਚੰਦਰਯਾਨ-2 ਲਈ ਅਪਣਾਇਆ ਗਿਆ ਸੀ। ਲੈਂਡਿੰਗ ਸਾਈਟ ਵੀ ਉਸੇ ਥਾਂ ‘ਤੇ ਚੁਣੀ ਗਈ ਹੈ, ਹਾਲਾਂਕਿ ਇਸ ਵਾਰ ਆਰਬਿਟਰ ਨਹੀਂ ਭੇਜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੰਦਰਯਾਨ-2 ਮਿਸ਼ਨ ਲੈਂਡਿੰਗ ਦੌਰਾਨ ਕਰੈਸ਼ ਹੋ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h