Shooting in Chicago’s: 31 ਅਕਤੂਬਰ, 2022 ਨੂੰ ਹੇਲੋਵੀਨ ਰਾਤ ਨੂੰ ਸ਼ਿਕਾਗੋ ਦੇ ਪੱਛਮੀ ਪਾਸੇ ‘ਤੇ ਇੱਕ ਸਮੂਹਿਕ ਗੋਲੀਬਾਰੀ ਦੀ ਘਟਨਾ ਵਿੱਚ ਘੱਟੋ-ਘੱਟ 14 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜ਼ਖਮੀਆਂ ‘ਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਸ਼ਿਕਾਗੋ ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗੋਲੀਬਾਰੀ ਦੱਖਣੀ ਕੈਲੀਫੋਰਨੀਆ ਐਵੇਨਿਊ ਅਤੇ ਵੈਸਟ ਪੋਲਕ ਸਟ੍ਰੀਟ ਦੇ ਇਲਾਕੇ ਵਿੱਚ ਹੋਈ।
ਕਾਰ ਦੀ ਟੱਕਰ ‘ਚ ਇਕ ਵਿਅਕਤੀ ਜ਼ਖਮੀ
ਪੁਲਿਸ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਜ਼ਖਮੀਆਂ ‘ਚ ਇਕ 3 ਸਾਲ ਦਾ ਬੱਚਾ ਅਤੇ ਇਕ 11 ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 13 ਸਾਲਾ ਨੌਜਵਾਨ ਨੂੰ ਵੀ ਗੋਲੀ ਲੱਗੀ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦਾ ਸ਼ਿਕਾਰ ਹੋਏ ਬਾਕੀ ਬਾਲਗ ਸਨ। ਇਸ ਗੋਲੀਬਾਰੀ ‘ਚ ਜ਼ਖਮੀਆਂ ਤੋਂ ਇਲਾਵਾ ਇਕ ਵਿਅਕਤੀ ਨੂੰ ਕਾਰ ਨੇ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ। ਹਾਲਾਂਕਿ ਪੁਲਸ ਨੇ ਕਾਰ ਦੀ ਟੱਕਰ ‘ਚ ਜ਼ਖਮੀ ਹੋਏ ਵਿਅਕਤੀ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ।
ਇਹ ਵੀ ਪੜ੍ਹੋ : ‘ਕਾਲਾ ਚਸ਼ਮਾ’ ‘ਤੇ ਸਾਧਗੁਰੂ ਨੇ ਕੀਤਾ Dance, ਵੀਡੀਓ ਹੋਇਆ ਵਾਇਰਲ
ਪੁਲਿਸ ਦਾ ਕਹਿਣਾ ਹੈ ਕਿ 2 ਸ਼ੂਟਰਾਂ ਨੇ ਗੋਲੀਬਾਰੀ ਕੀਤੀ
ਸ਼ਿਕਾਗੋ ਦੇ ਪੁਲਿਸ ਸੁਪਰਡੈਂਟ ਡੇਵਿਡ ਬ੍ਰਾਊਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੌਕੇ ‘ਤੇ ਮੌਜੂਦ ਪੌਡ ਕੈਮਰੇ ਦੀ ਵੀਡੀਓ ਵਿੱਚ ਇੱਕ ਕਾਰ ਅਤੇ ਕਾਰ ਵਿੱਚ ਸਵਾਰ ਦੋ ਨਿਸ਼ਾਨੇਬਾਜ਼ਾਂ ਨੂੰ ਚੌਰਾਹੇ ‘ਤੇ ਖੜੀ ਭੀੜ ‘ਤੇ ਅਚਾਨਕ ਗੋਲੀਬਾਰੀ ਕਰਦੇ ਹੋਏ ਦਿਖਾਇਆ ਗਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਅਤੇ ਹਮਲੇ ਦੇ ਪਿੱਛੇ ਦਾ ਮਕਸਦ ਵੀ ਸਪੱਸ਼ਟ ਨਹੀਂ ਹੈ। ਅਜੇ ਤੱਕ ਗੋਲੀ ਲੱਗਣ ਕਾਰਨ ਕਿਸੇ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ।
ਜ਼ਖ਼ਮੀਆਂ ਨੂੰ ਲਿਜਾਣ ਲਈ ਐਂਬੂਲੈਂਸ ਵਿੱਚ ਕੋਈ ਥਾਂ ਨਹੀਂ ਸੀ
ਇਕ ਚਸ਼ਮਦੀਦ ਨੇ ਦੱਸਿਆ ਕਿ ਅਚਾਨਕ ਹੋਈ ਗੋਲੀਬਾਰੀ ਨਾਲ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਖਮੀਆਂ ਦੀ ਗਿਣਤੀ ਵੀ ਜ਼ਿਆਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਣ ‘ਚ ਕਾਫੀ ਦਿੱਕਤ ਆਈ। ਜਦੋਂ ਅਸੀਂ ਖੂਨ ਨਾਲ ਲੱਥਪੱਥ 13 ਸਾਲਾ ਲੜਕੀ ਨੂੰ ਚੁੱਕ ਕੇ ਐਂਬੂਲੈਂਸ ਵਿੱਚ ਬਿਠਾਇਆ ਤਾਂ ਡਰਾਈਵਰ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੰਦਰ ਕੋਈ ਥਾਂ ਨਹੀਂ ਹੈ। ਇਸ ਤੋਂ ਬਾਅਦ ਅਸੀਂ ਉਸ ਨੂੰ ਬੰਪਰ ‘ਤੇ ਬਿਠਾਇਆ। ਉਕਤ ਚਸ਼ਮਦੀਦ ਨੇ ਦੱਸਿਆ ਕਿ ਗੋਲੀਬਾਰੀ ‘ਚ ਬੱਚੇ ਸਭ ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਇੱਕ ਵਿਅਕਤੀ ਦੇ ਸਿਰ ਵਿੱਚ ਗੋਲੀ ਲੱਗੀ ਹੈ।