ਐਪਲ ਨੂੰ iPhone ਦੇ ਨਾਲ ਬਾਕਸ ‘ਚ ਚਾਰਜਰ ਨਾ ਦੇਣਾ ਮਹਿੰਗਾ ਪੈ ਗਿਆ ਹੈ। ਬ੍ਰਾਜ਼ੀਲ ਦੀ ਅਦਾਲਤ ਨੇ ਕੰਪਨੀ ‘ਤੇ 10 ਕਰੋੜ RBL (ਕਰੀਬ 150 ਕਰੋੜ ਰੁਪਏ) ਦਾ ਹਰਜਾਨਾ ਲਗਾਇਆ ਹੈ। ਇਸ ਦੇ ਨਾਲ ਹੀ ਕੋਰਟ ਨੇ ਹੁਕਮ ਦਿੱਤਾ ਹੈ ਕਿ ਕੰਪਨੀ ਨੂੰ ਬ੍ਰਾਜ਼ੀਲ ‘ਚ ਫੋਨ ਦੇ ਨਾਲ ਬਾਕਸ ‘ਚ ਚਾਰਜਰ ਵੀ ਦੇਣਾ ਹੋਵੇਗਾ। ਸਾਓ ਪਾਓਲੋ ਸਟੇਟ ਕੋਰਟ ਨੇ ਐਪਲ ਦੇ ਖਿਲਾਫ ਮਾਮਲੇ ‘ਚ ਇਹ ਫੈਸਲਾ ਸੁਣਾਇਆ।
ਕੰਪਨੀ ਖ਼ਿਲਾਫ਼ ਇਹ ਕੇਸ ਐਸੋਸੀਏਸ਼ਨ ਆਫ਼ ਬੈਰੀਅਰਜ਼, ਕੰਜ਼ਿਊਮਰਜ਼ ਐਂਡ ਟੈਕਸਪੇਅਰਜ਼ ਵੱਲੋਂ ਦਾਇਰ ਕੀਤਾ ਗਿਆ ਸੀ। ਐਸੋਸੀਏਸ਼ਨ ਨੇ ਕਿਹਾ ਕਿ ਕੰਪਨੀ ਬਿਨਾਂ ਚਾਰਜਰ ਦੇ ਫਲੈਗਸ਼ਿਪ ਫੋਨ ਵੇਚ ਕੇ ਗਲਤ ਅਭਿਆਸ ਕਰ ਰਹੀ ਹੈ। ਇਸ ਦੇ ਨਾਲ ਹੀ ਐਪਲ ਨੇ ਕਿਹਾ ਹੈ ਕਿ ਉਹ ਐੱਸ ਫੈਸਲੇ ਖਿਲਾਫ ਅਪੀਲ ਕਰੇਗੀ। ਇਸ ਤੋਂ ਪਹਿਲਾਂ ਐਪਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਜਿਹਾ ਕਾਰਬਨ ਨਿਕਾਸ ਨੂੰ ਘੱਟ ਕਰਨ ਲਈ ਕੀਤਾ ਹੈ। ਹਾਲਾਂਕਿ, ਕੰਪਨੀ ਚਾਰਜਰ ਨੂੰ ਵੱਖਰੇ ਤੌਰ ‘ਤੇ ਵੇਚਦੀ ਹੈ।