ਅਕਸਰ ਲੋਕ ਆਪਣੇ ਮੁਕੱਦਰ ਤੇ ਕਿਸਮਤ ਨੂੰ ਰੌਂਦੇ ਦਿਖਾਈ ਦਿੰਦੇ ਹਨ ਪਰ ਕੁਝ ਵਿਲੱਖਣ ਲੋਕ ਹੀ ਹੁੰਦੇ ਹਨ ਜੋ ਕਿ ਆਪਣੀ ਹਿੰਮਤ ਨਾਲ ਮੁਕੱਦਰ ਨੂੰ ਚੁਨੋਤੀ ਦਿੰਦੇ ਦਿਖਾਈ ਦਿੰਦੇ ਹਨ। ਜਿਵੇਂ ਕਿ ਬਾਬਾ ਨਜ਼ਮੀ ਵੀ ਕਹਿੰਦੇ ਹਨ ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ । ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਅਜਿਹੀ ਹੀ ਇਕ ਉਦਹਾਰਨ ਮੋਗਾ ਵਿਖੇ ਦੇਖਣ ਨੂੰ ਮਿਲੀ ਹੈ। ਜਿਥੇ ਦੇ ਇਕ ਪਿੰਡ ਨੰਗਲ ਵਿਖੇ ਰਹਿਣ ਵਾਲਾ ਇਕ ਸਖਸ਼ ਜਿਸਦਾ ਨਾਂ ਸੁਖਵਿੰਦਰ ਸਿੰਘ (ਸੁੱਖਾ) ਜੋ ਕਿ ਅੱਖਾਂ ਤੋਂ ਵਹੀਨਾ ਹੈ ਪਰ ਫਿਰ ਵੀ ਆਪਣੇ ਮਾਪਿਆਂ ਨੂੰ ਸਾਂਭਣ ਲਈ ਪਿੰਡ ਤਖਤੂਪੁਰਾ ਵਿਖੇ ਸੀਜ਼ਨ ਲਾਉਣ ਦਾ ਕੰਮ ਕਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਹ ਅਜਿਹਾ ਕਰਨ ਲਈ ਮਜ਼ਬੂਰ ਹੈ ਕਿਉਂਕਿ ਉਸਦੇ ਪਰਿਵਾਰ ‘ਚ ਕੋਈ ਕਮਾਉਣ ਵਾਲਾ ਨਹੀਂ ਹੈ। ਉਸਦਾ ਇਕ ਭਰਾ ਹੈ ਜਿਸਦਾ ਸਾਡੇ ਨਾਲ ਬੋਲਚਾਲ ਨਹੀਂ ਹੈ ਤੇ ਇਕ ਭੈਣ ਹੈ ਜਿਸਦਾ ਕਿ ਵਿਆਹ ਹੋ ਚੁਕਿਆ ਹੈ।
ਉਸਨੇ ਦੱਸਿਆ ਕਿ ਮੇਰੇ ਮਾਪਿਆਂ ਦੀ ਜ਼ਿੰਮੇਵਾਰੀ ਮੇਰੇ ‘ਤੇ ਹੈ ਮੈਂ ਹੀ ਉਨ੍ਹਾਂ ਦਾ ਸਹਾਰਾ ਹਾਂ ਤੇ ਉਹ ਮੇਰਾ। ਉਹ ਹੁਣ ਇਸ ਉਮਰ ‘ਚ ਕਮਾ ਨਹੀਂ ਸਕਦੇ ਇਸ ਲਈ ਮੈਂ ਸੀਜ਼ਨ ਲਾਉਣ ਲਈ ਮਜ਼ਬੂਰ ਹਾਂ। ਸੁੱਖੇ ਨੇ ਦੱਸਿਆ ਕਿ ਬਚਪਣ ‘ਚ ਉਨ੍ਹਾਂ ਦੀਆਂ ਅੱਖਾਂ ਚਲੀਆਂ ਗਈਆਂ ਸਨ ਜਦੋਂ ਉਹ ਆਪਣੇ ਪਿਤਾ ਨਾਲ ਸਿਰੀ ਦਾ ਹੱਥ ਵਡਾਉਣ ਲਈ ਚਲਾ ਗਿਆ ਸੀ ਜਿਥੇ ਕਿ ਮੈਨੂੰ ਸੱਟ ਲੱਗ ਗਈ ਤੇ ਮੇਰੀਆਂ ਅੱਖਾਂ ਦੀ ਲੌ ਚਲੀ ਗਈ। ਇਸਦੇ ਨਾਲ ਹੀ ਸੁੱਖੇ ਨੂੰ ਗਾਉਣ ਤੇ ਲਿਖਣ ਦਾ ਸੌਂਕ ਵੀ ਹੈ ਉਸਨੇ ਦੱਸਿਆ ਕਿ ਮੇਰਾ ਸੌਂਕ ਹੈ ਕਿ ਮੈਂ ਇਕ ਵਾਰ ਗੀਤ ਰਿਲੀਜ਼ ਕਰਨਾ ਚਾਹੁੰਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h