ਜੈਕਲੀਨ ਫਰਨਾਂਡੀਜ਼ ਨੇ ਆਫ ਸ਼ੋਲਡਰ ਪਿੰਕ ਜੰਪ ਸੂਟ ‘ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਸ ਬੇਬੀ ਪਿੰਕ ਆਊਟਫਿਟ ‘ਚ ਜੈਕਲੀਨ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।
ਜੈਕਲੀਨ ਨੇ ਇਸ ਡ੍ਰੇਸ ਦੇ ਨਾਲ ਚਮਕਦਾਰ ਬਲੈਕ ਹੀਲ ਵੀ ਪਹਿਨੀ ਹੈ, ਜੋ ਉਸਦੀ ਲੁੱਕ ਨੂੰ ਹੋਰ ਨਿਖਾਰ ਰਹੀ ਹੈ।
ਜੈਕਲੀਨ ਨੂੰ ਉਸ ਦਾ ਕ੍ਰਿਸਮਸ ਲੁੱਕ ਬਹੁਤ ਪਸੰਦ ਆਇਆ ਤੇ ਉਸ ਨੇ ਇਸ ਆਊਟਫਿਟ ‘ਚ ਕਈ ਤਰ੍ਹਾਂ ਦੇ ਪੋਜ਼ ਦਿੱਤੇ।
ਜੈਕਲੀਨ ਨੇ ਫੋਟੋਆਂ ਦੇ ਨਾਲ ਕੈਪਸ਼ਨ ‘ਚ ‘ਕ੍ਰਿਸਮਸ ਸਰਕਸ’ ਲਿਖਿਆ, ਕਿਉਂਕਿ ਕ੍ਰਿਸਮਸ ਦੇ ਮੌਕੇ ‘ਤੇ ਉਨ੍ਹਾਂ ਦੀ ਫਿਲਮ ‘ਸਰਕਸ’ ਆ ਰਹੀ ਹੈ।
ਫਿਲਮ ‘ਸਰਕਸ’ ‘ਚ ਰਣਵੀਰ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ ਤੇ ਇਸ ਫਿਲਮ ‘ਚ ਉਨ੍ਹਾਂ ਦਾ ਡਬਲ ਰੋਲ ਹੈ।
ਫਿਲਮ ‘ਚ ਜੈਕਲੀਨ ਰਣਵੀਰ ਸਿੰਘ ਦੀ ਪ੍ਰੇਮਿਕਾ ਦੇ ਰੂਪ ‘ਚ ਨਜ਼ਰ ਆਵੇਗੀ। ਫਿਲਮ ‘ਚ ਪੂਜਾ ਹੇਗੜੇ ਵੀ ਅਹਿਮ ਭੂਮਿਕਾ ‘ਚ ਹੈ। ਫਿਲਮ ‘ਸਰਕਸ’ ਪੁਰਾਣੀ ਕਲਾਸਿਕ ਫਿਲਮ ‘ਅੰਗੂਰ’ ਦਾ ਹਿੰਦੀ ਰੀਮੇਕ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER