ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਟ੍ਰੂਡੋ ਸਰਕਾਰ ਹੈਲਥ ਕੇਅਰ ਸੰਕਟ ਨਾਲ ਨਜਿੱਠਣ ਲਈ ਕੋਈ ਕਾਰਵਾਈ ਨਹੀਂ ਕਰਦੀ ਤਾਂ ਐਨਡੀਪੀ 2025 ਤੱਕ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਲਈ ਕੀਤੇ ਸਮਝੌਤੇ ਤੋਂ ਪਿੱਛੇ ਹਟ ਜਾਵੇਗੀ।
ਮਾਰਚ ਮਹੀਨੇ ਵਿਚ ਐਨਡੀਪੀ ਦੀਆਂ ਕੁਝ ਮੁੱਖ ਤਰਜੀਹਾਂ, ਜਿਸ ਵਿਚ ਹੈਲਥ ਕੇਅਰ ਵੀ ਸ਼ਾਮਲ ਹੈ, ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ ਲਿਬਰਲ ਸਰਕਾਰ ਨੇ 2025 ਤੱਕ ਐਨਡੀਪੀ ਦਾ ਸਮਰਥਨ ਹਾਸਲ ਕੀਤਾ ਸੀ।
ਦੱਸ ਦਈਏ ਕਿ ਬੇਸ਼ੱਕ ਸਮਝੌਤੇ ਦੀਆਂ ਕੁਝ ਸ਼ਰਤਾਂ ਕਾਫ਼ੀ ਸਪਸ਼ਟ ਹਨ, ਪਰ ਹੈਲਥ ਕੇਅਰ ਲਈ ‘ਵਾਧੂ ਨਿਰੰਤਰ ਨਿਵੇਸ਼’ ਦਾ ਜ਼ਿਕਰ ਹੈ, ਪਰ ਇਸ ਵਿਚ ਕੋਈ ਸਪਸ਼ਟ ਰਾਸ਼ੀ ਜਾਂ ਸਪਸ਼ਟ ਮਿਆਦ ਸ਼ਾਮਲ ਨਹੀਂ ਹੈ।
ਹਾਲ ਹੀ ‘ਚ ਔਟਵਾ ਵਿਚ ਇੱਕ ਪ੍ਰੈੱਸ ਕਾਨਫ਼੍ਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ, ਜੇ ਹੈਲਥ ਕੇਅਰ ‘ਤੇ ਕੋਈ ਕਾਰਵਾਈ ਨਹੀਂ ਹੁੰਦੀ, ਤਾਂ ਅਸੀਂ ਆਪਣਾ ਸਮਰਥਨ ਵਾਪਸ ਲੈਣ ਦਾ ਪੂਰਾ ਹੱਕ ਰੱਖਦੇ ਹਾਂ।
ਕੈਨੇਡੀਅਨ ਪ੍ਰੈੱਸ ਨਾਲ ਕੀਤੇ ਇੱਕ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਸੂਬਿਆਂ ਨੂੰ ਹੈਲਥ ਕੇਅਰ ਲਈ ਵਧੇਰੇ ਫ਼ੰਡਿੰਗ ਦੇਣ ਲਈ ਰਾਜ਼ੀ ਅਤੇ ਇਛੁੱਕ ਹਨ, ਪਰ ਉਹ ਜਾਣਨਾ ਚਾਹੁੰਦੇ ਹਨ ਕਿ ਸਰਕਾਰ ਇਸ ਦੇ ਨਤੀਜੇ ਵੱਜੋਂ ਸਿਸਟਮ ਵਿਚ ਸੁਧਾਰ ਦੇਖੇਗੀ।
ਜਗਮੀਤ ਸਿੰਘ ਸਮਝੌਤੇ ਤੋਂ ਹਟਣਗੇ ਜਾਂ ਨਹੀਂ, ਇਸ ਬਾਰੇ ਟਰੂਡੋ ਨੇ ਕਿਹਾ ਕਿ ਹੈਲਥ ਕੇਅਰ ਸੰਕਟ ਐਨਡੀਪੀ ਨਾਲ ਕੀਤੇ ਕਿਸੇ ਵੀ ਸਮਝੌਤੇ ਨਾਲੋਂ ਵੱਡਾ ਹੈ। ਉਨ੍ਹਾਂ ਕਿਹਾ ਕਿ ਮੈਂ ਸੋਚਦਾ ਹਾਂ ਕਿ ਜੇਕਰ ਇੰਨੇ ਸਾਰੇ ਕੈਨੇਡੀਅਨਜ਼ ਲਈ ਹੈਲਥ ਕੇਅਰ ਇਸ ਤਰ੍ਹਾਂ ਸੰਕਟ ਵਾਲੀ ਸਥਿਤੀ ਬਣੀ ਰਹਿੰਦੀ ਹੈ, ਤਾਂ ਐਨਡੀਪੀ ਦੇ ਨਾਲ ਇੱਕ ਵਿਵਸਥਾ ਸਾਡੇ ਲਈ ਬਹੁਤ ਛੋਟੀ ਚਿੰਤਾ ਹੈ। ਜਦੋਂ ਤੱਕ ਅਸੀਂ ਆਪਣੀ ਹੈਲਥ ਕੇਅਰ ਪ੍ਰਣਾਲੀ ਵਿੱਚ ਸੁਧਾਰ ਨਹੀਂ ਕਰਦੇ, ਉਦੋਂ ਤੱਕ ਕੈਨੇਡੀਅਨਜ਼ ਸਾਡੇ ਦੇਸ਼ ਵਿੱਚ, ਸਾਡੀਆਂ ਸੰਸਥਾਵਾਂ ਵਿੱਚ, ਇੱਕ ਦੂਜੇ ਲਈ ਮੌਜੂਦ ਰਹਿਣ ਦੀ ਸਾਡੀ ਯੋਗਤਾ ਵਿੱਚ ਵਿਸ਼ਵਾਸ ਗੁਆਉਣਾ ਸ਼ੁਰੂ ਕਰ ਦੇਣਗੇ।
ਜਗਮੀਤ ਸਿੰਘ ਨੇ ਕਿਹਾ ਕਿ ਉਹ ਮੁਲਕ ਭਰ ਵਿਚ ਬੱਚਿਆਂ ਦੇ ਹਸਪਤਾਲਾਂ ਵਿਚ ਵਧ ਰਹੀਆਂ ਸਮੱਸਿਆਵਾਂ ਕਰਕੇ ਵਿਸ਼ੇਸ਼ ਤੌਰ ‘ਤੇ ਫ਼ਿਕਰਮੰਦ ਹਨ। ਹਸਪਤਾਲਾਂ ਵਿਚ ਬਿਮਾਰ ਬੱਚਿਆਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਜਗਮੀਤ ਸਿੰਘ ਨੇ ਹਾਊਸ ਔਫ਼ ਕੌਮਨਜ਼ ਵਿਚ ਐਮਰਜੈਂਸੀ ਬਹਿਸ ਦੀ ਵੀ ਮੰਗ ਕੀਤੀ ਹੈ।
ਜਗਮੀਤ ਸਿੰਘ ਨੇ ਕਿਹਾ ਕਿ ਸਾਹ ਦੀਆਂ ਬਿਮਾਰੀਆਂ ਕਰਕੇ ਰਿਕਾਰਡ ਗਿਣਤੀ ਵਿਚ ਬਿਮਾਰ ਬੱਚਿਆਂ ਦੇ ਇਲਾਜ ਦੌਰਾਨ ਪਿਛਲੇ ਹਫ਼ਤੇ ਔਟਵਾ ਇਲਾਕੇ ਦੇ ਇੱਕ ਹਸਪਤਾਲ ਨੇ ਕੈਨੇਡੀਅਨ ਰੈਡ ਕਰੌਸ ਕੋਲੋਂ ਮਦਦ ਮੰਗੀ ਸੀ। ਕੈਲਗਰੀ ਦੇ ਐਲਬਰਟਾ ਚਿਲਡਰਨਜ਼ ਹੌਸਪਿਟਲ ਨੂੰ ਬਿਮਾਰ ਬੱਚਿਆਂ ਦੀ ਤਾਦਾਦ ਦੇ ਮੱਦੇਨਜ਼ਰ ਇੱਕ ਹੀਟਿੰਗ ਵਾਲੇ ਟ੍ਰੇਲਰ ਨੂੰ ਉਡੀਕ ਕਮਰੇ ਵਿਚ ਤਬਦੀਲ ਕਰਨਾ ਪਿਆ ਹੈ।
ਜਗਮੀਤ ਸਿੰਘ ਨੇ ਉਕਤ ਉਦਾਹਰਣਾਂ ਦਾ ਹਵਾਲਾ ਦੇਕੇ ਸਪੀਕਰ ਨੂੰ ਐਮਰਜੈਂਸੀ ਬਹਿਸ ਕਰਵਾਉਣ ਦਾ ਨੋਟਿਸ ਦਿੱਤਾ ਹੈ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਫੇਸਬੁੱਕ ਦੇ ਚਰਚਿਤ ਚਿਹਰੇ ਵੈਦ ਬਲਵਿੰਦਰ ਢਿੱਲੋਂ ਦੇ ਬੇਟੇ ਦੀ ਹਾਰਟ ਅਟੈਕ ਨਾਲ ਮੌਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h