ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਦੇ ਸਿਟੀ ਪਾਰਕ ‘ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਰਾਸ਼ਟਰਪਿਤਾ ਦੇ ਸੰਦੇਸ਼ ਅੱਜ ਵੀ ਪੂਰੀ ਦੁਨੀਆ ‘ਚ ਲੱਖਾਂ ਲੋਕਾਂ ਨੂੰ ਪ੍ਰੇਰਨਾ ਅਤੇ ਸ਼ਕਤੀ ਪ੍ਰਦਾਨ ਕਰ ਰਹੇ ਹਨ। ਭਾਰਤ ਸਰਕਾਰ ਨੇ ਮਹਾਤਮਾ ਗਾਂਧੀ ਦੀ ਇਕ ਮੂਰਤੀ ਭੇਟ ਕੀਤੀ ਸੀ ਜਿਸ ਨੂੰ ਜਨਵਰੀ 2020 ‘ਚ ਸਿਟੀ ਪਾਰਕ ‘ਚ ਲਾਇਆ ਗਿਆ ਸੀ। ਬ੍ਰਾਜ਼ੀਲ, ਪਰਾਗਵੇ ਅਤੇ ਅਰਜਨਟੀਨਾ ਦੀ 6 ਦਿਨੀਂ ਅਧਿਕਾਰਤ ਯਾਤਰਾ ‘ਤੇ ਗਏ ਜੈਸ਼ੰਕਰ ਨੇ ਟਵੀਟ ਕੀਤਾ ਕਿ ਬ੍ਰਾਸੀਲੀਆ ‘ਚ ਸਿਟੀ ਪਾਰਕ ‘ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ-ਬਾਬੇ ਕੋਲ ਪਹੁੰਚੇ ਗਾਇਕ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਆਪਣੇ ਦੁੱਖ ਦਰਦ (ਵੀਡੀਓ)
ਉਨ੍ਹਾਂ ਦੇ ਸਦੀਵੀ ਸੰਦੇਸ਼ ਅੱਜ ਵੀ ਦੁਨੀਆ ਭਰ ‘ਚ ਲੱਖਾਂ ਲੋਕਾਂ ਨੂੰ ਪ੍ਰੇਰਨਾ ਅਤੇ ਸ਼ਕਤੀ ਪ੍ਰਦਾਨ ਕਰ ਰਹੇ ਹਨ। ਵਿਦੇਸ਼ ਮੰਤਰੀ ਦੀ ਦੱਖਣੀ ਅਮਰੀਕਾ ਦੀ ਇਹ ਪਹਿਲੀ ਆਧਿਕਾਰਤ ਯਾਤਰਾ ਹੈ। ਜੈਸ਼ੰਕਰ ਨੇ ਇਥੇ ਵੱਸਦੇ ਭਾਰਤੀ ਸਮੂਹ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਤੋਂ ਇਥੇ ਵੱਸਦੇ ਭਾਰਤੀਆਂ ਅਤੇ ਭਾਰਤ ਦੇ ਬ੍ਰਾਜ਼ੀਲਵਾਸੀ ਮਿੱਤਰਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਸਾਓ ਪਾਓਲੋ ਦੇ ਮੁੱਖ ਉੱਦਮੀਆਂ ਨਾਲ ਗੱਲਬਾਤ ਕੀਤੀ ਸੀ। ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਸਿਰਫ ਸਾਂਝੇਦਾਰ ਨਹੀਂ ਹਨ ਸਗੋਂ ਵਿਕਾਸ ਅਤੇ ਤਰੱਕੀ ਲਈ ਵਧੀਆ ਤਰੀਕੇ ਸਾਂਝੇ ਕਰ ਸਕਦੇ ਹਨ।
ਇਹ ਵੀ ਪੜ੍ਹੋ-ਆਸ਼ੂ ਤੋਂ ਬਾਅਦ ਉਸ ਦੇ PA ‘ਤੇ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, ਭਗੌੜੇ ਮੀਨੂੰ ਮਲਹੋਤਰਾ ਦੀਆਂ ਹਨ ਲੁਧਿਆਣਾ ‘ਚ 6 ਜਾਇਦਾਦਾਂ