ਇਕ ਬਹੁਤ ਵਧੀਆ ਕਹਾਵਤ ਹੈ, ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ’, ਇਸ ਕਹਾਵਤ ਦਾ ਅਰਥ ਹੈ ਕਿ ਜਿਸ ‘ਤੇ ਪਰਮਾਤਮਾ ਦੀ ਕਿਰਪਾ ਹੋਵੇ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਇਹ ਕਹਾਵਤ ਇਨ੍ਹੀਂ ਦਿਨੀਂ ਇਕ 4 ਮਹੀਨਿਆਂ ਦੀ ਬੱਚੀ ਲਈ ਢੁਕਵੀਂ ਹੈ, ਜਿਸ ਨੂੰ ਢਹਿ ਢੇਰੀ ਹੋਈ ਬਹੁ-ਮੰਜ਼ਿਲਾ ਇਮਾਰਤ ਦੇ ਮਲਬੇ ਹੇਠੋਂ 30 ਘੰਟਿਆਂ ਬਾਅਦ ਜ਼ਿੰਦਾ ਕੱਢਿਆ ਗਿਆ ਹੈ।
Jordan: The Jordanian Civilian Forces rescued a baby girl who survived the collapse of the building in Amman. #عاجل#عمان#طفلة#الاردن#اللويبده#الأمن_العام#فهد_الجبيري#الدفاع_المدني#أن_تعرف_أكثر#الجزيرة_لن_تبلغ_عن_هذاpic.twitter.com/8IARDpZ9jc
— The Vagabond2022 #JusticeForMalkiRoth (@vagabond2022) September 17, 2022
ਦਰਅਸਲ ਬੀਤੇ ਮੰਗਲਵਾਰ (13 ਸਤੰਬਰ) ਨੂੰ ਜੌਰਡਨ ਦੇ ਅੱਮਾਨ ਦੇ ਜਬਲ ਅਲ-ਵੈਬਦੇਹ ਵਿੱਚ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਡਿੱਗ ਗਈ ਸੀ। ਇਸ ਹਾਦਸੇ ‘ਚ ਕਈ ਲੋਕ ਮਲਬੇ ਹੇਠਾਂ ਫਸ ਗਏ ਸਨ, ਜਦਕਿ ਕਈਆਂ ਦੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ ਸੀ ਪਰ ਉਥੇ ਮੌਜੂਦ 4 ਮਹੀਨੇ ਦੀ ਬੱਚੀ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਡਿੱਗਣ ਦੇ ਕਰੀਬ 30 ਘੰਟੇ ਬਾਅਦ ਮਲਬੇ ਹੇਠੋਂ 4 ਮਹੀਨੇ ਦੀ ਬੱਚੀ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਦਿਨ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਮਲਬੇ ਵਿੱਚ ਦੱਬੀ ਇਸ 4 ਮਹੀਨੇ ਦੀ ਬੱਚੀ ਦੇ ਜ਼ਿੰਦਾ ਬਾਹਰ ਆਉਣ ਤੋਂ ਬਾਅਦ ਹਰ ਕੋਈ ਇਸ ਨੂੰ ਕਿਸੇ ‘ਚਮਤਕਾਰ’ ਤੋਂ ਘੱਟ ਨਹੀਂ ਮੰਨ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬੱਚੀ ਬਾਹਰ ਆਈ, ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹੁਣ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ। ਬੱਚੀ ਮਲਬੇ ਹੇਠੋਂ ਬਾਹਰ ਕੱਢਣ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।