ਦੌਸਾ ਜ਼ਿਲ੍ਹੇ ਦੇ ਬਾਂਦੀਕੁਈ ਵਿੱਚ ਸਵੇਰੇ 11 ਵਜੇ ਇੱਕ ਦੋ ਸਾਲ ਦੀ ਬੱਚੀ 200 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਈ ਸੀ। ਮਾਸੂਮ ਕਰੀਬ 100 ਫੁੱਟ ਦੀ ਡੂੰਘਾਈ ‘ਚ ਫਸੀ ਹੋਈ ਸੀ। ਐਸਡੀਆਰਐਫ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਬਚਾਅ ਕੰਮ ਵਿੱਚ ਜੁਟੀਆਂ ਹੋਈਆਂ ਸਨ। ਇਸ ਦੇ ਨਾਲ ਹੀ ਲੜਕੀ ਨੂੰ ਬਾਹਰ ਕੱਢਣ ਲਈ ਦੇਸੀ ਜੁਗਾੜ ਦਾ ਵੀ ਸਹਾਰਾ ਲਿਆ ਜਾ ਰਿਹਾ ਸੀ। ਜਿਸ ਵਿੱਚ ਸਫਲਤਾ ਹਾਸਿਲ ਹੋਈ ਹੈ।
ਬੱਚੀ ਨੂੰ 8 ਘੰਟੇ ਬਾਅਦ 200 ਫੁੱਟ ਡੂੰਘੇ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ ਹੈ। ਕੁੜੀ ਨੂੰ ਇੰਨੀ ਜਲਦੀ ਬਾਹਰ ਕੱਢਣ ‘ਚ ਦੇਸੀ ਜੁਗਾੜ ਕੰਮ ਆਇਆ ਹੈ। ਜਿਵੇਂ ਹੀ ਬੱਚੀ ਬਾਹਰ ਆਈ ਤਾਂ ਮਾਂ ਨੇ ਉਸ ਨੂੰ ਛਾਤੀ ਨਾਲ ਲਗਾ ਲਿਆ ਅਤੇ ਰੋਣ ਲੱਗੀ। ਬੱਚੀ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ। ਉਹ ਪੂਰੀ ਤਰ੍ਹਾਂ ਸਿਹਤਮੰਦ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- Bullet ‘ਤੇ ਆ ਰਹੇ ਨੌਜਵਾਨ ਨੂੰ ਮੱਝ ਨੇ ਮਾਰੀ ਟੱਕਰ, ਮੌਕੇ ‘ਤੇ ਹੀ ਮੌਤ (ਵੀਡੀਓ)
ਪਾਣੀ ਦੀ ਬੋਤਲ ਦਿੱਤੀ ਗਈ
ਬੱਚੀ ਤੱਕ ਪਾਣੀ ਪਹੁੰਚਾਉਣ ਲਈ ਬਚਾਅ ਕਾਰਜ ‘ਚ ਲੱਗੀ ਟੀਮ ਨੇ ਬੱਚੀ ਨੂੰ ਰੱਸੀ ਨਾਲ ਬੰਨ੍ਹ ਕੇ ਪਾਣੀ ਦੀ ਇਕ ਬੋਤਲ ਦਿੱਤੀ। ਬੋਤਲ ‘ਤੇ ਇੱਕ ਨਿੱਪਲ ਵੀ ਸੀ ਤਾਂ ਜੋ ਮਾਸੂਮ ਆਸਾਨੀ ਨਾਲ ਪਾਣੀ ਪੀ ਸਕੇ। ਉਸਨੇ ਆਪਣੇ ਹੱਥ ਵਿੱਚ ਬੋਤਲ ਫੜੀ ਹੋਈ ਸੀ, ਕੈਮਰੇ ਵਿੱਚ ਉਹ ਆਪਣੇ ਹੱਥ ਵਿੱਚ ਬੋਤਲ ਫੜੀ ਨਜ਼ਰ ਆ ਰਹੀ ਸੀ। ਇਸੇ ਤਰ੍ਹਾਂ ਉਸ ਨੂੰ ਦੁੱਧ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਸਨ।