Punjab Cabinet Meeting to be held in Jalandhar: ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ‘ਆਪ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਜਲੰਧਰ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਹੋਈ ਜਿੱਤ ਦਾ ਸਿਹਰਾ ਸਥਾਨਕ ਵਾਸੀਆਂ ਨੂੰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੁੱਦਿਆਂ ਦੀ ਰਾਜਨੀਤੀ ਨੂੰ ਵੋਟ ਦੇਣ ਲਈ ਉਨ੍ਹਾਂ ਦਾ ਧੰਨਵਾਦ।
ਨਾਲ ਹੀ ਉਨ੍ਹਾਂ ’ਸਰਕਾਰ ਤੁਹਾਡੇ ਦੁਆਰ’ ਅਧੀਨ ਜਲੰਧਰ ਵਿਖੇ ਭਲਕੇ ਹੋਣ ਜਾ ਰਹੀ ਕੈਬਨਿਟ ਮੀਟਿੰਗ ਬਾਰੇ ਵੀ ਜਾਣਕਾਰੀ ਦਿੱਤੀ। ਆਪਣੇ ਸੰਬੋਧਨ ਦੌਰਾਨ ਕੰਗ ਨੇ ਲੋਕ ਸਭਾ ਜ਼ਿਮਨੀ ਚੋਣ ਵਿੱਚ ਪਾਰਟੀ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਚੋਣ ਨੇ ਇਹ ਸਿੱਧ ਕਰ ਦਿੱਤਾ ਕਿ ਲੋਕ ਹੁਣ ਰਵਾਇਤੀ ਪਾਰਟੀਆਂ ਵੱਲੋਂ ਕੀਤੀ ਜਾਂਦੀ ਧਰਮਾਂ, ਜਾਤਾਂ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ ਅਤੇ ਉਨ੍ਹਾਂ ਨੇ ‘ਆਪ ਦੀ ਮੁੱਦਿਆਂ ਅਤੇ ਕੰਮ ਦੀ ਰਾਜਨੀਤੀ ਉੱਪਰ ਆਪਣੀ ਮੁਹਰ ਲਾ ਦਿੱਤੀ ਹੈ।
ਮਾਲਵਿੰਦਰ ਕੰਗ ਨੇ ਕਿਹਾ ਕਿ ਅਸੀਂ ਜਲੰਧਰ ਵਾਸੀਆਂ ਵਿਚਾਲੇ ਮਾਨ ਸਰਕਾਰ ਵੱਲੋਂ ਇੱਕ ਸਾਲ ਵਿੱਚ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗਣ ਗਏ। ਅਸੀਂ ਉਨ੍ਹਾਂ ਨੂੰ ਮਹਿਜ਼ ਇੱਕ ਸਾਲ ਵਿੱਚ 29000 ਤੋਂ ਵੱਧ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ ਬਾਰੇ ਦੱਸਿਆ, ਅਸੀਂ ਦੱਸਿਆ ਕਿ ਕਿਵੇਂ ਮਾਨ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਰਹੀ ਹੈ, ਇੱਕ ਵਿਧਾਇਕ – ਇੱਕ ਪੈਨਸ਼ਨ, ਦਸ ਹਜ਼ਾਰ ਏਕੜ ਤੋਂ ਵਧੇਰੇ ਰਸੂਖਦਾਰਾਂ ਕੋਲੋਂ ਛੁਡਵਾਈ ਸਰਕਾਰੀ ਜ਼ਮੀਨ, ਮੁਹੱਲਾ ਕਲੀਨਿਕ, ਸਕੂਲ ਆਫ਼ ਐਮੀਨੈਂਸ ਅਤੇ ਲੋਕਾਂ ਨੂੰ ਮੁਫ਼ਤ 600 ਯੂਨਿਟ ਬਿਜਲੀ ਸਮੇਤ ਪੂਰੀਆਂ ਕੀਤੀਆਂ ਜਾ ਰਹੀਆਂ ਗਾਰੰਟੀਆਂ ਬਾਰੇ ਦੱਸਦਿਆਂ ਉਨ੍ਹਾਂ ਨੂੰ ਵੋਟ ਲਈ ਬੇਨਤੀ ਕੀਤੀ।
700 ਤੋਂ ਵੱਧ ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਤੇ ਲਗਾਤਾਰ ਪੰਜਾਬ ਵਿਰੋਧੀ ਫ਼ੈਸਲੇ ਲੈਣ ਵਾਲੀ ਭਾਜਪਾ ਨਾਲ ਸਮਝੌਤਾ ਕਰਨ ਨੂੰ ਉਤਾਵਲੀ ਹੋ ਰਹੀ ਹੈ ਅਕਾਲੀ ਦਲ
ਪੰਜਾਬ ਦੇ ਲੋਕੋ ਇਹੋ ਜਿਹੇ ਮੌਕਾਪ੍ਰਸਤ ਲੀਡਰਾਂ ਤੋਂ ਬਚ ਕੇ ਰਹਿਣਾ ਤੁਹਾਡੀ ਜ਼ਿੰਮੇਵਾਰੀ ਹੈ
— @KangMalvinder pic.twitter.com/fWHbqjPoKJ
— AAP Punjab (@AAPPunjab) May 16, 2023
ਵਿਰੋਧੀਆਂ ਨੇ ਨਾਕਾਰਤਮਕ ਪ੍ਰਚਾਰ ਕਰਦਿਆਂ ਸਾਨੂੰ ਗਾਲ੍ਹਾਂ ਕੱਢੀਆਂ- ‘ਆਪ’ ਆਗੂ
ਵਿਰੋਧੀਆਂ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅਕਾਲੀ, ਭਾਜਪਾ, ਕਾਂਗਰਸ ਸਭ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਨਾਕਾਰਤਮਕ ਪ੍ਰਚਾਰ ਕਰਦਿਆਂ ਸਾਨੂੰ ਗਾਲ੍ਹਾਂ ਕੱਢੀਆਂ, ਸਾਡੇ ਖਿਲਾਫ਼ ਕੂੜ-ਪ੍ਰਚਾਰ ਕੀਤਾ, ਪਰ ਉਹ ਸਭ ਲੋਕਾਂ ਦੀ ਨਬਜ਼ ਪਛਾਨਣ ਵਿੱਚ ਨਾਕਾਮਯਾਬ ਰਹੇ। ਉਨ੍ਹਾਂ ਚੋਣ ਪ੍ਰਚਾਰ ਦੌਰਾਨ ਅਕਾਲੀ ਆਗੂ ਮਜੀਠੀਆ ਵੱਲੋਂ ਕਰਤਾਰਪੁਰ ਤੋਂ ‘ਆਪ ਵਿਧਾਇਕ ਬਲਕਾਰ ਸਿੰਘ ਨੂੰ ਕੱਢੀਆਂ ਗਾਲ੍ਹਾਂ ਦੀ ਜੰਮ ਕੇ ਆਲੋਚਨਾ ਕੀਤੀ। ਇਸ ਦੌਰਾਨ ਕੰਗ ਨੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਬਾਜਵਾ ਵੱਲੋਂ ਚੋਣ ਤੋਂ ਪਹਿਲਾਂ ਕੀਤੇ ਗਏ ਜਿੱਤ ਦੇ ਵੱਡੇ-ਵੱਡੇ ਦਾਅਵਿਆਂ ਉੱਪਰ ਵੀ ਤੰਜ ਕਸਿਆ।
ਕੰਗ ਨੇ ਕਿਹਾ ਕਿ ਅਕਾਲੀ ਦਲ ਖੁਦ ਨੂੰ ਸਿੱਖਾਂ ਦੀ ਪਾਰਟੀ ਕਹਿੰਦੀ ਹੈ, ਭਾਜਪਾ ਹਿੰਦੂਆਂ ਦੀ ਅਤੇ ਬਸਪਾ ਨੂੰ ਇਹ ਸਭ ਦਲਿਤਾਂ ਦੀ ਪਾਰਟੀ ਆਖਦੇ ਹਨ। ਇਨ੍ਹਾਂ ਸਭ ਦੀ ਇਸ ਵੰਡ-ਪਾਊ ਸਿਆਸਤ ਵਿਚਾਲੇ ਸਿਰਫ਼ ਆਮ ਆਦਮੀ ਪਾਰਟੀ ਹੀ ਐਸੀ ਹੈ ਜੋ ਪੰਜਾਬ ਸਮੇਤ ਦੇਸ਼ ਦੇ ਹਰ ਵਰਗ, ਭਾਈਚਾਰੇ ਦੀ ਪਾਰਟੀ ਹੈ। ਜੋ ਸਭ ਦਾ ਵਿਕਾਸ ਚਾਹੁੰਦੀ ਹੈ। ਇਸੇ ਕਰਕੇ ਤਾਂ ਪੰਜਾਬ ਅਤੇ ਦਿੱਲੀ ਵਾਸੀਆਂ ਨੇ ਸਾਨੂੰ ਭਾਰੀ ਬਹੁਮਤ ਦਿੱਤਾ। 2019 ਲੋਕ ਸਭਾ ਚੋਣਾਂ ਵਿੱਚ ਜਲੰਧਰ ਵਿੱਚ ਮਿਲੀਆਂ ਪੱਚੀ ਹਜ਼ਾਰ ਵੋਟਾਂ ਇਸ ਵਾਰ ਵੱਧਕੇ ਤਿੰਨ ਲੱਖ ਤੋਂ ਵੀ ਉੱਪਰ ਹੋ ਗਈਆਂ। ਕਾਂਗਰਸ ਜੋ 2019 ਲੋਕ-ਸਭਾ ਚੋਣਾਂ ਵਿੱਚ ਜਲੰਧਰ ਦੇ 5 ਵਿਧਾਨ ਸਭਾ ਹਲਕਿਆਂ ਵਿੱਚ ਜੇਤੂ ਰਹੀ ਸੀ, ਉਹ ਇਸ ਜ਼ਿਮਨੀ ਚੋਣ ਵਿੱਚ ਪ੍ਰਗਟ ਸਿੰਘ ਜਹੇ ਸੀਨੀਅਰ ਕਾਂਗਰਸੀ ਆਗੂ ਸਮੇਤ ਆਪਣੇ ਸਾਰੇ ਹਲਕਿਆਂ ਤੋਂ ਬੁਰੀ ਤਰ੍ਹਾਂ ਹਾਰ ਗਈ।
ਕੰਗ ਨੇ ਜਿੱਤ ਦਾ ਸਿਹਰਾ ਕੇਜਰੀਵਾਲ ਤੇ ਮਾਨ ਨੂੰ ਦਿੱਤਾ
ਮਲਵਿੰਦਰ ਕੰਗ ਨੇ ਇਸ ਜਿੱਤ ਦਾ ਸਿਹਰਾ ‘ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਦਿੰਦਿਆਂ ਕਿਹਾ ਕਿ ਪਾਰਟੀ ਦੇ ਦੋਵੇਂ ਮੁੱਖ ਆਗੂਆਂ ਨੇ ਖ਼ੁਦ ਦਿਨ-ਰਾਤ ਲੋਕਾਂ ਵਿੱਚ ਵਿਚਰਦਿਆਂ ਵਰਕਰਾਂ ਵਿੱਚ ਉਤਸ਼ਾਹ ਭਰਿਆ। ਇਹੀ ਕਾਰਨ ਹੈ ਕਿ ਜਲੰਧਰ ਵਾਸੀਆਂ ਨੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ‘ਆਪ ਪਾਰਟੀ ਨੂੰ ਸੰਸਦ ਵਿੱਚ ਆਪਣੀ ਨੁਮਾਇੰਦਗੀ ਕਰਨ ਲਈ ਚੁਣਿਆ।
ਮੁੱਖ ਬੁਲਾਰੇ Malvinder Kang ਜੀ ਦੀ ਅਹਿਮ ਪ੍ਰੈੱਸ ਕਾਨਫ਼ਰੰਸ ਚੰਡੀਗੜ੍ਹ ਤੋਂ Live https://t.co/pPSBSDLVam
— AAP Punjab (@AAPPunjab) May 16, 2023
ਜਲੰਧਰ ਵਿੱਚ ਹੋਣ ਜਾ ਰਹੀ ਕੈਬਨਿਟ ਮੀਟਿੰਗ ਬਾਰੇ ਕੀ ਬੋਲੇ ਕੰਗ
’ਸਰਕਾਰ ਤੁਹਾਡੇ ਦੁਆਰ’ ਅਧੀਨ ਮੁੱਖ-ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਭਲਕੇ ਜਲੰਧਰ ਵਿੱਚ ਹੋਣ ਜਾ ਰਹੀ ਕੈਬਨਿਟ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਕੰਗ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਜਲੰਧਰ ਲੋਕ-ਸਭਾ ਦੇ ਸਾਰੇ ਹਲਕਿਆਂ ਦੇ ਨੁਮਾਇੰਦੇ, ਅਫ਼ਸਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਮੰਤਰੀ ਸਹਿਬਾਨ ਸ਼ਾਮਿਲ ਹੋਣਗੇ। ਜੋ ਕਿ ਜਲੰਧਰ ਵਿੱਚ ਚੱਲ ਰਹੇ ਪ੍ਰੋ਼ਜੈਕਟਾਂ ਸਮੇਤ ਇਸਦੇ ਵਿਕਾਸ ਲਈ ਚਰਚਾ ਕਰਨਗੇ। ਅੰਤ ਵਿੱਚ ਕੰਗ ਨੇ ਕਿਹਾ ਕਿ ਮਾਨ ਸਰਕਾਰ ਜਲੰਧਰ ਦੇ ਸਰਵਪੱਖੀ ਵਿਕਾਸ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਸਾਡਾ ਇਹ ਟੀਚਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਸੀਂ ਜਲੰਧਰ ਨੂੰ ਇੱਕ ਮਾਡਲ ਦੇ ਤੌਰ ਤੇ ਪੂਰੇ ਦੇਸ਼ ਅੱਗੇ ਪੇਸ਼ ਕਰਾਂਗੇ।
‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੀ ਲੜੀ ਨੂੰ ਅੱਗੇ ਵਧਾਉਂਦੇ ਕੱਲ ਜਲੰਧਰ ‘ਚ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
ਜਲੰਧਰ ਸ਼ਹਿਰ ਦੇ ਵਿਕਾਸ ਕਾਰਜਾਂ ‘ਤੇ ਹੋਵੇਗੀ ਖ਼ਾਸ ਚਰਚਾ
— @KangMalvinder pic.twitter.com/6V27p25WlI
— AAP Punjab (@AAPPunjab) May 16, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h