Janhvi Kapoor Photos: ਜਾਨ੍ਹਵੀ ਕਪੂਰ ਦਿਨੋਂ-ਦਿਨ ਬੋਲਡ ਹੁੰਦੀ ਜਾ ਰਹੀ ਹੈ। ਇਸ ਦਾ ਸਬੂਤ ਹੈ ਐਕਟਰਸ ਦਾ ਇੰਸਟਾਗ੍ਰਾਮ, ਜੋ ਬੋਲਡ ਤੇ ਹੌਟ ਫੋਟੋਆਂ ਨਾਲ ਭਰਿਆ ਹੋਇਆ ਹੈ। ਕਈ ਵਾਰ ਐਕਟਰਸ ਕੈਮਰੇ ਦੇ ਸਾਹਮਣੇ ਅਜਿਹੇ ਕੱਪੜੇ ਪਾ ਕੇ ਆਉਂਦੀ ਹੈ ਕਿ ਫੈਨਸ ਦੇ ਸਾਹ ਰੁੱਕ ਜਾਂਦੇ ਹਨ।

ਹੁਣ ਐਕਟਰਸ ਨੇ ਸੋਸ਼ਲ ਮੀਡੀਆ ‘ਤੇ ਲਹਿੰਗਾ ਚੋਲੀ ਪਹਿਣ ਕੇ ਫੋਟੋਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਜਾਨ੍ਹਵੀ ਕੈਮਰੇ ਦੇ ਸਾਹਮਣੇ ਇੰਨੀ ਖੂਬਸੂਰਤ ਲੱਗ ਰਹੀ ਹੈ ਕਿ ਫੋਟੋਆਂ ਤੋਂ ਅੱਖਾਂ ਹੱਟਾਉਣੀਆਂ ਮੁਸ਼ਕਿਲ ਹੋ ਰਹੀਆਂ ਹਨ। ਜਾਨ੍ਹਵੀ ਕਪੂਰ ਦੇ ਗੋਲਡਨ ਰੰਗ ਦੇ ਲਹਿੰਗਾ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀਆਂ ਹਨ।

ਲੇਟੈਸਟ ਫੋਟੋਸ਼ੂਟ ‘ਚ ਜਾਨ੍ਹਵੀ ਕਪੂਰ ਨੇ ਡੱਲ ਗੋਲਡਨ ਕਲਰ ਦਾ ਲਹਿੰਗਾ ਚੋਲੀ ਪਾਇਆ ਹੋਇਆ ਹੈ। ਇਸ ਨੂੰ ਪਹਿਨ ਕੇ ਐਕਟਰਸ ਕੈਮਰੇ ਦੇ ਸਾਹਮਣੇ ਆਪਣਾ ਜਾਦੂ ਚਲਾਉਂਦੀ ਨਜ਼ਰ ਆਈ। ਇਸ ਫੋਟੋਸ਼ੂਟ ‘ਚ ਜਾਨ੍ਹਵੀ ਕਪੂਰ ਬੈਠੀ ਨਜ਼ਰ ਆ ਰਹੀ ਸੀ। ਤਸਵੀਰਾਂ ‘ਚ ਉਸ ਦੀ ਚੋਲੀ ਕਾਫੀ ਡੀਪ ਹੈ, ਜਿਸ ਕਾਰਨ ਵਾਰ-ਵਾਰ ਇੱਕ ਜਗ੍ਹਾ ‘ਤੇ ਆ ਕੇ ਲੋਕਾਂ ਦੀਆਂ ਨਜ਼ਰਾਂ ਅਟਕ ਜਾਂਦੀਆਂ ਹਨ।

ਇਸ ਲਹਿੰਗਾ ਚੋਲੀ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕਰਨ ਲਈ, ਜਾਨ੍ਹਵੀ ਕਪੂਰ ਆਪਣੇ ਕੰਨਾਂ ਵਿੱਚ ਵੱਡੇ ਈਅਰਿੰਗਸ ਤੇ ਮੰਗਟਿਕਾ ਪਾਈ ਹੋਈ ਨਜ਼ਰ ਆਈ। ਇਸ ਦੇ ਨਾਲ ਹੀ ਸੁਤਲੇ ਆਪਣੇ ਵਾਲਾਂ ਨੂੰ ਖੋਲ੍ਹ ਕੇ ਮੇਕਅੱਪ ‘ਚ ਨਜ਼ਰ ਆਈ।

ਤਸਵੀਰਾਂ ‘ਚ ਉਹ ਕੈਮਰੇ ਸਾਹਮਣੇ ਕਿਲਰ ਲੁੱਕ ਦੇ ਰਹੀ ਹੈ, ਜੋ ਫੈਨਸ ਨੂੰ ਬੇਕਾਬੂ ਕਰਨ ਲਈ ਕਾਫੀ ਹੈ। ਜਾਨ੍ਹਵੀ ਨੇ ਇਹ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।
