ਸੋਸ਼ਲ ਮੀਡੀਆ ਇਨਸਟਾਗ੍ਰਾਮ ਇਨਫੁਲੈਂਸਰ ਜਸਨੀਤ ਕੌਰ ਨੂੰ ਖਰੜ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ ਬਲੈਕ ਮੇਲਿੰਗ ਦੇ ਇਲਜ਼ਾਮ ਲੱਗੇ ਹਨ।
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਲੜਕੀ ਇਕ ਵਪਾਰੀ ਨੂੰ ਬਲੈਕਮੇਲ ਕਰ ਦੋ ਕਰੋੜ ਰੁਪਏ ਦੀ ਮੰਗ ਕਰ ਰਹੀ ਸੀ ਨਾ ਦੇਣ ‘ਤੇ ਉਸਨੂੰ ਸੋਸ਼ਲ ਮੀਡੀਆ ‘ਤੇ ਬਦਨਾਮ ਕਰਨ ਦੀ ਗੱਲ ਕਹੀ ਗਈ। ਵਪਾਰੀ ਵੱਲੋਂ ਉਸਨੂੰ ਇਕ ਲੱਖ ਰੁਪਏ ਦੇਣ ਤੋਂ ਬਾਅਦ ਪੁਲਿਸ ਨੂੰ ਰਿਪੋਰਟ ਕੀਤੀ ਗਈ। ਵਪਾਰੀ ਦੋ ਕਰੋੜ ਰੁਪਏ ਦੇਣ ‘ਚ ਅਸਮਰਥ ਸੀ ਤੇ 35 ਲੱਖ ‘ਚ ਸੋਦਾ ਹੋਇਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸਨੂੰ ਰੰਗੇ ਹੱਥੀ ਫੱੜ ਲਿਆ ਗਿਆ। ਜਾਣਕਾਰੀ ਮੁਤਾਬਕ ਪੁਲਿਸ ਨੇ ਜਸਨੀਤ ਤੇ ਉਸ ਦੇ ਇਕ ਹੋਰ ਸਾਥੀ ਨੂੰ ਰੰਗੇ ਹੱਥੀ ਕਾਬੂ ਕਰ ਇਨ੍ਹਾਂ ਦੋਨਾਂ ਨੂੰ ਖਰੜ ਕੋਰਟ ‘ਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਲਿਆ ਹੈ।
ਕਿਹੜੀ ਹੋਈ ਬਰਾਮਦਗੀ
ਪੁਲਿਸ ਵੱਲੋਂ ਮੁਲਜ਼ਮ ਜਸਨੀਤ ਤੋਂ ਇੱਕ ਲੱਖ ਰੁਪਏ ਦੀ ਨਕਦੀ ਤੇ ਦੋ ਮੋਬਾਈਲ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਫੋਰੈਂਸਿਕ ਲੈਬ ਟੈਸਟ ਲਈ ਭੇਜਿਆ ਜਾਵੇਗਾ ਤੇ ਮਾਮਲੇ ਦੀ ਅਗਲੀ ਪੜਤਾਲ ਕੀਤੀ ਜਾਵੇਗੀ।