Jasprit Bumrah Son: ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਨੇ ਬੇਟੇ ਨੂੰ ਜਨਮ ਦਿੱਤਾ ਹੈ। ਸੰਜਨਾ ਅਤੇ ਬੁਮਰਾਹ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ। ਜਸਪ੍ਰੀਤ ਬੁਮਰਾਹ ਨੇ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕਰਕੇ ਆਪਣੇ ਪਿਤਾ ਬਣਨ ਦੀ ਜਾਣਕਾਰੀ ਦਿੱਤੀ ਹੈ।
ਉਸਨੇ ਇਹ ਵੀ ਦੱਸਿਆ ਕਿ ਉਸਦੇ ਬੇਟੇ ਦਾ ਨਾਮ ਅੰਗਦ ਰੱਖਿਆ ਗਿਆ ਹੈ। ਬੁਮਰਾਹ ਫਿਲਹਾਲ ਮੁੰਬਈ ‘ਚ ਹਨ ਅਤੇ ਨੇਪਾਲ ਖਿਲਾਫ ਮੈਚ ‘ਚ ਨਹੀਂ ਖੇਡਣਗੇ। ਪਾਕਿਸਤਾਨ ਦੇ ਖਿਲਾਫ ਮੈਚ ਤੋਂ ਬਾਅਦ ਉਹ ਸ਼੍ਰੀਲੰਕਾ ਤੋਂ ਵਾਪਸ ਭਾਰਤ ਆਇਆ ਸੀ। ਹੁਣ ਉਹ ਏਸ਼ੀਆ ਕੱਪ ‘ਚ ਸੁਪਰ ਫੋਰ ਦੇ ਮੈਚਾਂ ਲਈ ਸ਼੍ਰੀਲੰਕਾ ਵਾਪਸ ਜਾਵੇਗਾ।
ਬੁਮਰਾਹ ਨੇ ਇੰਸਟਾਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਦੀ ਪਤਨੀ ਸੰਜਨਾ ਅਤੇ ਬੇਟੇ ਦੇ ਹੱਥ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਬੁਮਰਾਹ ਨੇ ਲਿਖਿਆ, “ਸਾਡਾ ਛੋਟਾ ਪਰਿਵਾਰ ਵੱਡਾ ਹੋ ਗਿਆ ਹੈ ਅਤੇ ਸਾਡਾ ਦਿਲ ਉਸ ਤੋਂ ਵੀ ਭਰਿਆ ਹੋਇਆ ਹੈ ਜਿੰਨਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ! ਅੱਜ ਸਵੇਰੇ ਅਸੀਂ ਆਪਣੇ ਛੋਟੇ ਬੇਟੇ ਅੰਗਦ, ਜਸਪ੍ਰੀਤ ਬੁਮਰਾਹ ਦਾ ਦੁਨੀਆ ਵਿੱਚ ਸਵਾਗਤ ਕੀਤਾ। ਅਸੀਂ ਬਹੁਤ ਰੋਮਾਂਚਿਤ ਹਾਂ ਅਤੇ ਇੰਤਜ਼ਾਰ ਨਹੀਂ ਕਰ ਸਕਦੇ। ਸਾਡੇ ਜੀਵਨ ਦਾ ਇਹ ਨਵਾਂ ਅਧਿਆਏ ਜੋ ਵੀ ਲਿਆਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਰਟ ਇਮੋਜੀ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਹ ਮੈਸੇਜ ਜਸਪ੍ਰੀਤ ਅਤੇ ਸੰਜਨਾ ਦਾ ਹੈ।
View this post on Instagram
ਬੁਮਰਾਹ ਅਤੇ ਸੰਜਨਾ ਦਾ ਵਿਆਹ 2021 ਵਿੱਚ ਹੋਇਆ ਸੀ
ਜਸਪ੍ਰੀਤ ਬੁਮਰਾਹ ਨੇ ਮਾਰਚ 2021 ਵਿੱਚ ਟੀਵੀ ਐਂਕਰ ਅਤੇ ਸਪੋਰਟਸ ਪੇਸ਼ਕਾਰ ਸੰਜਨਾ ਗਣੇਸ਼ਨ ਨਾਲ ਵਿਆਹ ਕੀਤਾ ਸੀ। ਵਿਆਹ ਸਮਾਗਮ ਵਿੱਚ ਸਿਰਫ਼ ਕਰੀਬੀ ਰਿਸ਼ਤੇਦਾਰਾਂ ਨੂੰ ਹੀ ਸੱਦਿਆ ਗਿਆ ਸੀ। ਇਨ੍ਹਾਂ ਰਿਸ਼ਤੇਦਾਰਾਂ ਨੂੰ ਮੋਬਾਈਲ ਫ਼ੋਨ ਵੀ ਲਿਜਾਣ ਦੀ ਇਜਾਜ਼ਤ ਨਹੀਂ ਸੀ। ਸੰਜਨਾ ਅਤੇ ਬੁਮਰਾਹ ਵਿਆਹ ਦੇ ਦੋ ਸਾਲ ਬਾਅਦ ਮਾਤਾ-ਪਿਤਾ ਬਣ ਗਏ ਹਨ।
ਦੋਵਾਂ ਨੇ ਕਦੇ ਵੀ ਆਪਣੇ ਅਫੇਅਰ ਦੀ ਗੱਲ ਨਹੀਂ ਹੋਣ ਦਿੱਤੀ। ਵਿਆਹ ਤੋਂ ਬਾਅਦ ਜਦੋਂ ਬੁਮਰਾਹ ਨੇ ਫੋਟੋ ਸ਼ੇਅਰ ਕੀਤੀ, ਉਦੋਂ ਹੀ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ। ਸੰਜਨਾ ਤੋਂ ਪਹਿਲਾਂ ਬੁਮਰਾਹ ਦਾ ਨਾਂ ਦੱਖਣੀ ਭਾਰਤੀ ਅਭਿਨੇਤਰੀ ਨਾਲ ਵੀ ਜੁੜਿਆ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h










