ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦਿਵਸ ਮੌਕੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਸੰਗਤਾਂ ਨੂੰ ਦਿੱਤੀਆਂ ਵਧਾਈਆਂ, ਦੁਨਿਆਵੀ ਗੁਰੂਆਂ ਨੂੰ ਛੱਡਣ ਦੀ ਲੋਕਾਂ ਨੂੰ ਕੀਤੀ ਅਪੀਲ
ਜੁੱਗੋ-ਜੁੱਗੋ ਅਟੱਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਤੇ ਜਿੱਥੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਵੱਡੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹਨ ਉਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਵੀ ਸਿੱਖ ਸੰਗਤਾਂ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੱਤੀ ਗਈ ਹੈ। ਗਿਆਨੀ ਰਘਬੀਰ ਸਿੰਘ ਵੱਲੋਂ ਜਿੱਥੇ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦਿਵਸ ਤੇ ਮੌਕੇ ਤੇ ਵਧਾਈ ਦਿੱਤੀ ਗਈ ਉੱਥੇ ਹੀ ਦੁਨਿਆਵੀ ਗੁਰੂਆਂ ਨੂੰ ਛੱਡਣ ਵਾਸਤੇ ਵੀ ਲੋਕਾਂ ਨੂੰ ਅਪੀਲ ਕੀਤੀ ਗਈ।
ਜਿੱਥੇ ਇੱਕ ਪਾਸੇ ਸਾਰੀ ਕਾਇਨਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਸਜਦਾ ਕਰਦੀ ਹੋਈ ਨਜ਼ਰ ਆਉਂਦੀ ਹੈ। ਉੱਥੇ ਹੀ ਕਈ ਲੋਕ ਦੁਨਆਵੀ ਗੁਰੂਆਂ ਦੇ ਪੈਰਾਂ ਵਿੱਚ ਡਿੱਗਦੇ ਹੋਏ ਨਜ਼ਰ ਆਉਂਦੇ ਹਨ। ਜਿਸ ਨੂੰ ਲੈ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੁੰਦਾ ਹੈ ਅਤੇ ਡਮੀ ਗੁਰੂਆਂ ਤੋਂ ਗੁਰੇਜ ਕਰਨ ਜਾਂਦੀ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ ਉਥੇ ਹੀ ਸਾਨੂੰ ਗੁਰੂ ਸਾਹਿਬ ਵੱਲੋਂ ਦਿਖਾਏ ਹੋਏ ਮਾਰਗ ਤੇ ਚਲਣ ਦੀ ਵੀਡੀਓ ਲੋੜ ਹੈ ਉਹਨਾਂ ਨੇ ਕਿਹਾ ਕਿ ਅੱਜ ਦੇ ਦਿਨ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਨ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੂੰ ਸਹਾਇਕ ਲਿਖਾਰੀ ਲਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਇਆ ਗਿਆ ਸੀ ਉਥੇ ਹੀ ਕਈ ਲੋਕ ਡਮੀ ਗੁਰੂਆਂ ਦੇ ਪੈਰਾਂ ਵਿੱਚ ਬਹਿੰਦੇ ਹੋਏ ਨਜ਼ਰ ਆਉਂਦੇ ਹਨ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਡਮੀ ਗੁਰੂਆਂ ਨੂੰ ਛੱਡ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਲੱਗੀ ਤਾਂ ਜੋ ਕਿ ਆਪਣਾ ਜੀਵਨ ਸਫਲ ਆ ਕਰ ਸਕੀਏ।
ਜਿੱਥੇ ਇੱਕ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਸੀ ਕੀ ਅੱਜ ਤੋਂ ਬਾਅਦ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਹੋਣਗੇ ਲੇਕਿਨ ਕਈ ਲੋਕ ਅੱਜ ਵੀ ਲੋਕਾਂ ਨੂੰ ਡੰਮੀ ਗੁਰੂ ਬਣਾ ਕੇ ਉਹਨਾਂ ਨੂੰ ਪੂਜਦੇ ਹੋਏ ਨਜ਼ਰ ਆਉਂਦਿਆਂ ਹਨ ਲੇਕਿਨ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਸਾਨੂੰ ਸਾਰਿਆਂ ਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਡੰਮੀ ਗੁਰੂਆਂ ਨੂੰ ਛੱਡਣਾ ਪਵੇਗਾ। ਉੱਥੇ ਜਿੱਥੇ ਇੱਕ ਪਾਸੇ ਦਮਦਮਾ ਸਾਹਿਬ ਦੇ ਵਿੱਚ ਵੱਡੇ ਪ੍ਰੋਗਰਾਮ ਅੱਜ ਕਰਵਾਏ ਜਾ ਰਹੇ ਹਨ ਉੱਥੇ ਹੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਸਵੇਰ ਤੋਂ ਹੀ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਭਾਰੀ ਮੀਹ ਦੇ ਚਲਦਿਆਂ ਨਤਮਸਤਕ ਹੁੰਦੀ ਹੋਈਆ ਵੀ ਇਹਨਾਂ ਤੇ ਆ ਰਹੀਆਂ ਹਨ।