Jayy Randhawa ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਅਜਿਹਾ ਕਲਾਕਾਰ ਹੈ ਜੋ ਇਸ ਸਮੇਂ ਆਪਣੇ ਹੁਨਰ ਨੂੰ ਨਿਖਾਰਨ ਵਿੱਚ ਰੁੱਝਿਆ ਹੋਇਆ ਹੈ। ਉਸਦੀ ਫਿਲਮ ਸ਼ੂਟਰ ਨੇ ਉਸਨੂੰ ਇੰਡਸਟਰੀ (Punjabi film industry) ‘ਚ ਖਾਸ ਮੁਕਾਮ ਹਾਸਲ ਕਰਨ ‘ਚ ਖਾਸ ਮਦਦ ਕੀਤੀ। ਇਸ ਦੇ ਨਾਲ ਹੀ ਹਾਲ ਹੀ ‘ਚ ਉਸ ਫਿਲਮ ਚੋਬਰ ਰਿਲੀਜ਼ ਹੋਈ ਜੋ ਰਿਲੀਜ਼ ਹੁੰਦੀਆਂ ਹੀ ਵਿਵਾਦਾਂ ‘ਚ ਘਿਰ ਗਈ ਹੈ। ਦੱਸ ਦਈਏ ਕਿ ਇਸ ਦੇ ਨਾਲ ਹੀ ਉਸ ਦੇ ਫੈਨਸ ਜੈ ਨੂੰ ਇੱਕ ਐਕਸ਼ਨ ਹੀਰੋ ਸਮਝਣ ਦੀ ਗਲਤੀ ਨਾਹ ਕਰਨ।
ਦੱਸ ਦਈਏ ਕਿ ਇਨ੍ਹਾਂ ਐਕਸ਼ਨ ਫਿਲਮਾਂ ਤੋਂ ਬਾਅਦ ਜੈ ਰੰਧਾਵਾ ਜਲਦੀ ਹੀ ਇੱਕ ਰੋਮਾਂਟਿਕ ਫਿਲਮ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਵੱਡੀ ਗੱਲ ਇਹ ਵੀ ਹੈ ਕਿ ਇਸ ਫਿਲਮ ‘ਚ ਉਹ ਵਾਮਿਕਾ ਗੱਬੀ (Wamiqa Gabbi) ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਵਾਮਿਕਾ ਗੱਬੀ ਨਾ ਸਿਰਫ਼ ਪੰਜਾਬੀ ਫ਼ਿਲਮ ਇੰਡਸਟਰੀ ਦੀ ਵਧੀਆ ਐਕਟਰਸ ਚੋਂ ਇੱਕ ਹੈ। ਇਸ ਦੇ ਨਾਲ ਹੀ ਉਸਨੇ ਬਾਲੀਵੁੱਡ ਫ਼ਿਲਮ ਇੰਡਸਟਰੀ ਅਤੇ ਓਟੀਟੀ ਦੀ ਦੁਨੀਆਂ ‘ਚ ਵੀ ਆਪਣੇ ਹੁਨਰ ਅਤੇ ਯੋਗਤਾ ਨੂੰ ਸਾਬਤ ਕੀਤਾ ਹੈ।
ਜੈ ਰੰਧਾਵਾ ਅਤੇ ਵਾਮਿਕਾ ਗੱਬੀ ਨੂੰ ਮੁੱਖ ਭੂਮਿਕਾਵਾਂ ਵਿੱਚ ਪੇਸ਼ ਕਰਨ ਵਾਲੀ ਆਉਣ ਵਾਲੀ ਰੋਮਾਂਟਿਕ ਫਿਲਮ ਬਾਰੇ ਗੱਲ ਕਰਦੇ ਹੋਏ, ਜੈ ਨੇ ਖੁਦ ਆਪਣੇ ਹਾਲੀਆ ਇੰਟਰਵਿਊ ‘ਚ ਇਸ ਬਾਰੇ ਕੁਝ ਜਾਣਕਾਰੀ ਸ਼ੇਅਰ ਕੀਤੀ ਹੈ। ਜੈ ਨੇ ਇੰਟਰਵਿਊਰ ਨੂੰ ਫਿਲਮ ਦਾ ਪੋਸਟਰ ਦਿਖਾਇਆ ਅਤੇ ਉਸ ਨੂੰ ਐਕਟਰਸ ਬਾਰੇ ਅੰਦਾਜ਼ੇ ਲਗਾਉਣ ਲਈ ਕਿਹਾ।
ਪੋਸਟਰ ਵਿੱਚ ਅਸੀਂ ਜੈ ਰੰਧਾਵਾ ਅਤੇ ਵਾਮਿਕਾ ਗੱਬੀ ਨੂੰ ਬਜ਼ੁਰਗ ਲੁੱਕ ਵਿੱਚ ਇੱਕ ਦੂਜੇ ਨਾਲ ਪੋਜ਼ ਦਿੰਦੇ ਹੋਏ ਦੇਖ ਸਕਦੇ ਹਾਂ। ਹਾਲਾਂਕਿ ਪੋਸਟਰ ਵਿੱਚ ਕੋਈ ਟਾਈਟਲ ਨਹੀਂ ਹੈ, ਪਰ ਇਸ ਵਿੱਚ ਇਹ ਜੋੜੀ ਖੂਬਸੂਰਤ ਅਤੇ ਬਿਲਕੁਲ ਫਰੈਸ਼ ਲੱਗ ਰਹੀ ਹੈ। ਇਸ ਪ੍ਰੋਜੈਕਟ ਦਾ ਨਾਂ ਤੇ ਸੰਭਾਵਿਤ ਰਿਲੀਜ਼ ਮਿਤੀ ਅਜੇ ਵੀ ਸਾਹਮਣੇ ਨਹੀਂ ਆਈ ਤੇ ਜੈ ਨੇ ਵੀ ਫੈਨਸ ਨੂੰ ਫਿਲਮ ਦੀ ਸ਼ੂਟਿੰਗ ਸ਼ੈਡਿਊਲ ਬਾਰੇ ਅਪਡੇਟ ਨਹੀਂ ਦਿੱਤਾ।
ਹੁਣ ਸਭ ਨੂੰ ਜੈ ਅਤੇ ਵਾਮਿਕਾ ਦੇ ਇਸ ਪ੍ਰੋਜੈਕਟ ਦੇ ਆਫੀਸ਼ਿਅਲ ਐਲਾਨ ਦੀ ਉਡੀਕ ਹੈ। ਇਸ ਤੋਂ ਇਲਾਵਾ, ਜੈ ਰੰਧਾਵਾ ਇਸ ਸਮੇਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਐਕਸ਼ਨ-ਡਰਾਮਾ ਫਿਲਮ ਚੋਬਰ ਬਾਰੇ ‘ਚ ਰੁੱਝਿਆ ਹੋਇਆ ਹੈ।
ਜੇਕਰ ਵਾਮਿਕਾ ਗੱਬੀ ਬਾਰੇ ਗੱਲ ਕਰੀਏ ਤਾਂ ਐਕਟਰਸ ਨੂੰ ਆਖਰੀ ਵਾਰ ਐਮਜ਼ੌਨ ਪ੍ਰਾਈਮ ਵੀਡੀਓ ਦੇ ਮਾਡਰਨ ਲਵ: ਮੁੰਬਈ ‘ਚ ਦੇਖਿਆ ਗਿਆ ਸੀ। ਅਤੇ ਉਸਦੀ ਆਖਰੀ ਪੰਜਾਬੀ ਫਿਲਮ ਤਰਸੇਮ ਜੱਸੜ ਨਾਲ ਗਲਵੱਕੜੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h