Asia Cup 2023, India Vs Pakistan: T20 WC 2022 ਵਿਚਕਾਰ Asia Cup 2023 ਦੀ ਚਰਚਾ ਤੇਜ਼ ਹੋ ਗਈ ਹੈ। ਮਾਮਲਾ ਏਸ਼ੀਆ ਕੱਪ 2023 ਭਾਰਤ ਬਨਾਮ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ। ਪਾਕਿਸਤਾਨ ਨੂੰ 2023 ਵਿੱਚ ਹੋਣ ਵਾਲੇ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਮੌਕਾ ਦਿੱਤਾ ਗਿਆ, ਪਰ ਬੀਸੀਸੀਆਈ ਇਸ ਲਈ ਤਿਆਰ ਨਹੀਂ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਬੀਸੀਸੀਆਈ (BCCI) ਸਕੱਤਰ ਜੈ ਸ਼ਾਹ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਜੈ ਸ਼ਾਹ (Jay Shah) ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਕਰਦਾ ਹੈ ਤਾਂ ਅਸੀਂ ਟੀਮ ਇੰਡੀਆ ਨੂੰ ਉੱਥੇ ਨਹੀਂ ਭੇਜਾਂਗੇ।
ਜੈ ਸ਼ਾਹ ਨੇ ਕੀ ਕਿਹਾ?
ਏਸ਼ੀਆ ਕ੍ਰਿਕਟ ਕੌਂਸਲ ਦੇ ਪ੍ਰਧਾਨ ਨੇ ਮੰਗਲਵਾਰ ਨੂੰ AGM ਤੋਂ ਬਾਅਦ ਕਿਹਾ, ‘ਏਸ਼ੀਆ ਕੱਪ 2023 ਨਿਊਟ੍ਰਲ ਵੈਨਿਊ ‘ਤੇ ਖੇਡਿਆ ਜਾਵੇਗਾ। ਅਸੀਂ ਇਸ ‘ਤੇ ਟਿੱਪਣੀ ਨਹੀਂ ਕਰਾਂਗੇ ਕਿ ਕੀ ਸਰਕਾਰ ਸਾਡੀ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਦਾ ਫੈਸਲਾ ਕਰਦੀ ਹੈ ਜਾਂ ਨਹੀਂ।
2023 ਏਸ਼ੀਆ ਕੱਪ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਟੂਰਨਾਮੈਂਟ ਨਿਰਪੱਖ ਸਥਾਨ ‘ਤੇ ਆਯੋਜਿਤ ਕੀਤਾ ਜਾਵੇਗਾ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਟੀਮ ਇੰਡੀਆ ਨੂੰ ਪਾਕਿਸਤਾਨ ਭੇਜਣ ਲਈ ਤਿਆਰ ਹੈ।
ਦਹਾਕਿਆਂ ਤੋਂ ਭਾਰਤ ਨੇ ਨਹੀਂ ਕੀਤਾ ਪਾਕਿ ਦੌਰਾ
ਭਾਰਤ ਨੇ 2006 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਤੇ 2012 ਤੋਂ ਬਾਅਦ ਕੋਈ ਦੁਵੱਲੀ ਸੀਰੀਜ਼ ਵੀ ਨਹੀਂ ਖੇਡੀ। ਦੋਵਾਂ ਟੀਮਾਂ ਨੇ ਸਿਰਫ ਏਸੀਸੀ ਅਤੇ ਆਈਸੀਸੀ ਵਲੋਂ ਆਯੋਜਿਤ ਮੁਕਾਬਲਿਆਂ ਵਿੱਚ ਹੀ ਹਿੱਸਾ ਲਿਆ ਹੈ।
ਭਾਰਤ ਅਤੇ ਪਾਕਿਸਤਾਨ ਆਖਰੀ ਵਾਰ ਇਸ ਸਾਲ ਅਗਸਤ-ਸਤੰਬਰ ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ 2022 ਦੇ ਏਸ਼ੀਆ ਕੱਪ ਵਿੱਚ ਇੱਕ-ਦੂਜੇ ਨਾਲ ਭਿੜੇ ਸੀ ਤੇ 23 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ਵਿੱਚ ਇੱਕ ਵਾਰ ਫਿਰ ਮੈਦਾਨ ਵਿੱਚ ਇੱਕ ਦੂਜੇ ਵਿਰੁੱਧ ਖੇਡਦੇ ਹੋਏ ਨਜ਼ਰ ਆਉਣਗੇ।