Jenny Johal’s New Song SOA out: ਪੰਜਾਬੀ ਸਿੰਗਰ ਜੈਨੀ ਜੌਹਲ ਇੰਡਸਟਰੀ ਦਾ ਉੱਭਰਦੀ ਕਲਾਕਾਰ ਹੈ। ਇਸ ਦੇ ਨਾਲ ਹੀ ਸਿੰਗਰ ਆਪਣੇ ਵਿਵਾਦਾਂ ਕਰਕੇ ਵੀ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਦੱਸ ਦਈਏ ਕਿ ਜੈਨਾ ਦਾ ਹਾਲ ਹੀ ‘ਚ ਆਇਆ ਗਾਣਾ ‘ਲੈਟਰ ਟੂ ਸੀਐਮ’ ਕਾਫੀ ਸੁਰਖੀਆਂ ‘ਚ ਰਿਹਾ ਸੀ।
ਜੈਨੀ ਜੌਹਲ ਨੇ ਇਸ ਗਾਣੇ ‘ਚ ਪੰਜਾਬ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਸੀ। ਇਸ ਦੇ ਨਾਲ ਹੀ ਆਪਣੇ ਗਾਣੇ ‘ਚ ਗਾਇਕਾ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗਿਆ ਸੀ। ਇਸ ਦੇ ਨਾਲ ਹੀ ਹੁਣ ਇੱਕ ਵਾਰ ਫਿਰ ਤੋਂ ਜੈਨੀ ਜੌਹਲ ਨਵਾਂ ਗਾਣਾ ‘SOA’ (State Of Affairs) ਹਾਲ ਹੀ ‘ਚ ਰਿਲੀਜ਼ ਹੋਇਆ ਹੈ।
ਦੱਸ ਦਈਏ ਕਿ ਇਸ ਗਾਣੇ ‘ਚ ਜੈਨੀ ਨੇ ਇੱਕ ਵਾਰ ਫਿਰ ਤੋਂ ਆਪਣੇ ਵਿਚਾਰ ਪੇਸ਼ ਕੀਤੇ ਹਨ। ਗਾਣੇ ਦੀ ਹਰ ਦੂਜੀ ਲਾਈਨ ‘ਚ ਜੈਨੀ ਸਿਸਟਮ ਅਤੇ ਪੰਜਾਬ ਸਰਕਾਰ ‘ਤੇ ਤੰਜ ਕਸਦੀ ਨਜ਼ਰ ਆ ਰਹੀ ਹੈ। ਇਸ ਗਾਣੇ ‘ਚ ਜੈਨੀ ਨੇ ਦੀਪ ਸਿੱਧੂ, ਸੰਦੀਪ ਅੰਬੀਆ ਤੇ ਸਿੱਧੂ ਮੂਸੇਵਾਲਾ ਬਾਰੇ ਵੱਡੀ ਗੱਲ ਕਹੀ ਹੈ।
ਜੈਨੀ ਦੇ ਇਸ ਗਾਣੇ ਦੀ ਇੱਕ ਲਾਈਨ ਹੈ- ਕਿ ‘ਦੀਪ, ਸੰਦੀਪ ਤੇ ਮੂਸੇਵਾਲਾ ਵਰਗੇ ਹੀਰਿਆਂ ਨੂੰ ਸਿਸਟਮ ਨੇ ਖਾ ਲਿਆ।’ ਇਸ ਤੋਂ ਇਲਾਵਾ ਇਸ ਗਾਣੇ ਬਾਰੇ ਗੱਲ ਕਰੀਏ ਤਾਂ ਗਾਣੇ ਦੇ ਬੋਲ ਖੁਦ ਜੈਨੀ ਜੌਹਲ ਨੇ ਲਿਖੇ ਹਨ ਤੇ ਇਸ ਨੂੰ ਆਵਾਜ਼ ਵੀ ਖੁਦ ਜੈਨੀ ਨੇ ਦਿੱਤੀ ਹੈ। ਗਾਣੇ ਨੂੰ ਮਿਊਜ਼ਿਕ ਪ੍ਰਿੰਸ ਸੱਗੂ ਨੇ ਦਿੱਤਾ ਹੈ। ਇਸ ਗੀਤ ਨੂੰ ਲਾਊਡ ਵੇਵਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਜੈਨੀ ਜੌਹਲ ਪੰਜਾਬੀ ਇੰਡਸਟਰੀ ਦੀ ਸਫਲ ਗਾਇਕਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਕੁੱਝ ਸਮੇਂ ਪਹਿਲਾਂ ਗਾਇਕਾ ਆਪਣੇ ਗਾਣੇ ਲੈਟਰ ਟੂ ਸੀਐਮ ਕਰਕੇ ਵਿਵਾਦਾਂ ‘ਚ ਘਿਰੀ ਸੀ। ਦਰਅਸਲ, ਉਸ ਨੇ ਆਪਣੇ ਗੀਤ ‘ਚ ਪੰਜਾਬ ਸਰਕਾਰ ‘ਤੇ ਤਿੱਖੇ ਨਿਸ਼ਾਨੇ ਲਾਏ ਸੀ ਅਤੇ ਨਾਲ ਹੀ ਮੂਸੇਵਾਲਾ ਲਈ ਇਨਸਾਫ ਮੰਗਿਆ ਸੀ। ਉਸ ਦੇ ਗਾਣੇ ‘ਤੇ ਵਿਵਾਦ ਹੋਣ ਤੋਂ ਬਾਅਦ ਇਸ ਗਾਣੇ ਨੂੰ ਯੂਟਿਊਬ ਤੋਂ ਹੱਟਾ ਦਿੱਤਾ ਗਿਆ ਸੀ।
ਦੇਖੋ ਜੈਨੀ ਜੌਹਲ ਦੇ ਗਾਣੇ ਦੀ ਝਲਕ:
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h