12ਵੀਂ ਪਾਸ ਨੌਜਵਾਨਾਂ ਲਈ ਦਿੱਲੀ ਪੁਲਿਸ ‘ਚ ਭਰਤੀ ਹੋਣ ਦਾ ਮੌਕਾ ਆਇਆ ਹੈ। ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਸ਼ਨੀਵਾਰ ਯਾਨੀ 8 ਜੁਲਾਈ ਨੂੰ ਦਿੱਲੀ ਪੁਲਿਸ ਵਿੱਚ ਹੈੱਡ ਕਾਂਸਟੇਬਲ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਦੇ ਤਹਿਤ ਕੁੱਲ ਅਸਾਮੀਆਂ ਦੀ ਗਿਣਤੀ 857 ਹੈ।
ਹੈੱਡ ਕਾਂਸਟੇਬਲ ਅਤੇ ਡਰਾਈਵਰ ਦੋਵਾਂ ਦੀਆਂ ਅਸਾਮੀਆਂ ਸ਼ਾਮਲ ਹਨ।
ਹੈੱਡ ਕਾਂਸਟੇਬਲ ਅਤੇ ਡਰਾਈਵਰ ਦੀਆਂ ਇਨ੍ਹਾਂ ਅਸਾਮੀਆਂ ਲਈ ਜਨਰਲ ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਦਾ ਜਨਮ 2 ਜੁਲਾਈ, 1995 ਤੋਂ ਪਹਿਲਾਂ ਅਤੇ 1 ਜੁਲਾਈ, 2004 ਤੋਂ ਬਾਅਦ ਵਿੱਚ ਨਹੀਂ ਹੋਇਆ ਹੋਣਾ ਚਾਹੀਦਾ ਹੈ।
ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਦੇ ਮੁਤਾਬਕ ਉਮਰ ਵਿੱਚ ਛੋਟ ਦਿੱਤੀ ਜਾਂਦੀ ਹੈ। SC/ST ਸ਼੍ਰੇਣੀ ਦੇ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਦਿੱਤੀ ਜਾਂਦੀ ਹੈ ਜਦਕਿ OBC ਉਮੀਦਵਾਰਾਂ ਨੂੰ 3 ਸਾਲ ਦੀ ਛੋਟ ਦਿੱਤੀ ਜਾਂਦੀ ਹੈ। ਜਦਕਿ ਖੇਡ ਕੋਟੇ ਤਹਿਤ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ 5 ਸਾਲ ਦੀ ਛੋਟ ਦਿੱਤੀ ਗਈ ਹੈ।
ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਤੋਂ ਗਣਿਤ ਅਤੇ ਵਿਗਿਆਨ ਵਿਸ਼ਿਆਂ ਵਿੱਚ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਜਾਂ ਉਮੀਦਵਾਰ ਨੇ ਮਕੈਨਿਕ ਕਮ ਆਪਰੇਟਰ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਸਿਸਟਮ ਟਰੇਡ ਵਿੱਚ ਨੈਸ਼ਨਲ ਟਰੇਡ ਸਰਟੀਫਿਕੇਟ (NTC) ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ
ਹੋਰ ਜਾਣਕਾਰੀ ਇਸ SSC ਦੀ ਅਧਿਕਾਰਤ ਵੈੱਬਸਾਈਟ https://ssc.nic.in/ ‘ਤੇ ਜਾ ਸਕਦੇ ਹਨ।
NCC ਸਰਟੀਫਿਕੇਟ ਦਾ ਲਾਭ ਮਿਲੇਗਾ
ਜਿਨ੍ਹਾਂ ਨੌਜਵਾਨਾਂ ਨੇ ਐਨਸੀਸੀ ‘ਏ’, ‘ਬੀ’ ਜਾਂ ‘ਸੀ’ ਤੋਂ ਕੋਈ ਇੱਕ ਸਰਟੀਫਿਕੇਟ ਪ੍ਰਾਪਤ ਕੀਤਾ ਹੈ, ਉਨ੍ਹਾਂ ਨੂੰ ਸੀਬੀਟੀ ਪ੍ਰੀਖਿਆ ਵਿੱਚ ਕੁਝ ਵਾਧੂ ਅੰਕ ਮਿਲਣਗੇ। ਉਦਾਹਰਨ ਲਈ, NCC ‘C’ ਸਰਟੀਫਿਕੇਟ ਵਾਲੇ ਉਮੀਦਵਾਰਾਂ ਨੂੰ 5%, NCC ‘B’ ਸਰਟੀਫਿਕੇਟ ਵਾਲੇ ਉਮੀਦਵਾਰਾਂ ਨੂੰ 3% ਅਤੇ NCC ‘A’ ਸਰਟੀਫਿਕੇਟ ਵਾਲੇ ਉਮੀਦਵਾਰਾਂ ਨੂੰ 2% ਤੱਕ ਅੰਕ ਮਿਲਣਗੇ।