ਜੇਕਰ ਤੁਸੀਂ ਵੀ ਕੋਈ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਅਤੇ ਉਹ ਵੀ ਬਗੈਰ ਪ੍ਰੀਖਿਆ ਦਿੱਤੇ, ਸਿਰਫ਼ ਇੰਟਰਵਿਊ ਦੇ ਕੇ, ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਰਾਸ਼ਟਰੀ ਬਾਗਬਾਨੀ ਬੋਰਡ (NHB) ਨੇ ਯੰਗ ਪ੍ਰੋਫੈਸ਼ਨਲ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜੇਕਰ ਤੁਸੀਂ ਵੀ ਇਸ ਨੌਕਰੀ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਤੁਹਾਡੇ ਕੋਲ ਯੋਗਤਾ ਹੈ, ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ। ਅਰਜ਼ੀਆਂ ਦੀ ਪ੍ਰਕਿਰਿਆ 12 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ।
ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਤੋਂ ਪਹਿਲਾਂ ਸਾਰੀਆਂ ਜ਼ਰੂਰੀ ਗੱਲਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ। ਉਮੀਦਵਾਰ NHB ਦੀ ਵੈੱਬਸਾਈਟ nbh.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਇਸ ਲਿੰਕ https://nhb.gov.in/Default.aspx?enc=3ZOO8K5CzcdC/Yq6HcdIxJhqz7e6GQcTK1J92dLzA2o ਰਾਹੀਂ ਅਪਲਾਈ ਕਰ ਸਕਦੇ ਹਨ।
ਤੁਸੀਂ ਇਸ ਲਿੰਕ ਤੋਂ ਐਪਲੀਕੇਸ਼ਨ ਦੇ ਨਾਲ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ।
ਨੈਸ਼ਨਲ ਹਾਰਟੀਕਲਚਰ ਬੋਰਡ ਨੇ 17 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਹ ਅਸਾਮੀਆਂ ਬੇਂਗਲੁਰੂ, ਚੇਨਈ, ਗੁਹਾਟੀ, ਹੈਦਰਾਬਾਦ ਜੰਮੂ/ਸ੍ਰੀਨਗਰ, ਕੋਲਕਾਤਾ, ਨਾਸਿਕ, ਪੁਣੇ, ਵਿਜੇਵਾੜਾ, ਭੋਪਾਲ, ਗਵਾਲੀਅਰ, ਭੁਵਨੇਸ਼ਵਰ, ਦੇਹਰਾਦੂਨ, ਨਾਗਪੁਰ, ਪਟਨਾ, ਰਾਏਪੁਰ, ਰਾਂਚੀ ਵਿੱਚ ਹਰੇਕ NHB ਕੇਂਦਰ ਲਈ ਹਨ।
ਅਪਲਾਈ ਕਰਨ ਲਈ ਯੋਗਤਾ ਤੇ ਮਾਪਦੰਡ
ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਐਗਰੀਕਲਚਰਲ ਇਕਨਾਮਿਕਸ/ ਐਗਰੀਕਲਚਰਲ ਇੰਜੀਨੀਅਰਿੰਗ/ ਪੋਸਟ ਹਾਰਵੈਸਟ ਮੈਨੇਜਮੈਂਟ/ ਫੂਡ ਟੈਕਨਾਲੋਜੀ/ ਫੂਡ ਸਾਇੰਸ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਦੇ ਨਾਲ ਖੇਤੀਬਾੜੀ ਵਿੱਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਜਾਂ ਖੇਤੀਬਾੜੀ ਵਿੱਚ ਐਮਬੀਏ ਜਾਂ ਖੇਤੀਬਾੜੀ ਵਿੱਚ ਗ੍ਰੈਜੂਏਸ਼ਨ। ਉਮੀਦਵਾਰ ਨੂੰ ਕੰਪਿਊਟਰ ਵਿੱਚ ਐਮਐਸ ਆਫਿਸ, ਐਕਸਲ, ਪਾਵਰ ਪੁਆਇੰਟ ਦਾ ਗਿਆਨ ਹੋਣਾ ਚਾਹੀਦਾ ਹੈ।
ਅਪਲਾਈ ਕਰਨ ਲਈ ਮਹੱਤਵਪੂਰਨ ਮਿਤੀ:-
ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ: 12 ਨਵੰਬਰ
ਅਪਲਾਈ ਕਰਨ ਦੀ ਆਖਰੀ ਮਿਤੀ: 2 ਦਸੰਬਰ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h