Jodi Box Collection: ਪੰਜਾਬੀ ਫੇਮਸ ਐਕਟਰ ਤੇ ਸਿੰਗਰ ਦਿਲਜੀਤ ਦੋਸਾਂਝ ਦੀ ਫਿਲਮ ‘ਜੋੜੀ’ 5 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਇਸ ਫਿਲਮ ‘ਚ ਨਿਮਰਤ ਖਹਿਰਾ ਦਿਲਜੀਤ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਫਿਲਮ ‘ਚ ਦੋਵਾਂ ਦੀ ਜੋੜੀ ਜਿੱਥੇ ਫੈਨਸ ਦਾ ਦਿਲ ਜਿੱਤ ਰਹੀ ਹੈ, ਉਥੇ ਹੀ ਕਹਾਣੀ ਨੇ ਕ੍ਰਿਟੀਕਸ ਦਾ ਦਿਲ ਵੀ ਮੋਹ ਲਿਆ ਹੈ।
ਦਿਲਜੀਤ ਦੋਸਾਂਝ ਦੀ ਇਸ ਫਿਲਮ ਨੂੰ ਕਾਫੀ ਰਿਵਿਊ ਮਿਲੇ ਹਨ ਤੇ ਹੁਣ ਕਮਾਈ ਵੀ ਚੰਗੀ ਹੋ ਰਹੀ ਹੈ। ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ‘ਜੋੜੀ’ ਨੇ ਵਿਦੇਸ਼ੀ ਬਾਜ਼ਾਰ ‘ਚ ਧਮਾਲ ਮਚਾ ਦਿੱਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਫਿਲਮ ਦੀ ਕਮਾਈ।
ਹੁਣ ਤੱਕ ਜੋੜੀ ਫਿਲਮ ਨੇ ਕੀਤੀ ਸ਼ਾਨਦਾਰ ਕਮਾਈ
ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫਿਲਮ ‘ਜੋੜੀ’ ਭਾਰਤ ਤੋਂ ਇਲਾਵਾ ਅਮਰੀਕਾ ‘ਚ ਵੀ ਰਿਲੀਜ਼ ਹੋ ਚੁੱਕੀ ਹੈ। ਅਮਰੀਕਾ ‘ਚ ਇਹ ਫਿਲਮ ਸਿਰਫ 125 ਸਕ੍ਰੀਨਜ਼ ‘ਤੇ ਰਿਲੀਜ਼ ਹੋਈ ਸੀ। ਅਜਿਹੇ ‘ਚ ਫਿਲਮ ਦੇਖਣ ਲਈ ਦਰਸ਼ਕਾਂ ਦੀ ਭੀੜ ਲੱਗ ਗਈ। ਇੱਕ ਡੈੱਡਲਾਈਨ ਰਿਪੋਰਟ ਦੇ ਅਨੁਸਾਰ, ਫਿਲਮ ਨੇ ਵਿਦੇਸ਼ੀ ਬਾਜ਼ਾਰ ਵਿੱਚ $ 734,000 ਦੀ ਕਮਾਈ ਕੀਤੀ।
View this post on Instagram
ਹਾਲਾਂਕਿ ‘ਜੋੜੀ’ ਨੇ ਘਰੇਲੂ ਬਾਕਸ ਆਫਿਸ ‘ਤੇ ਹੌਲੀ ਸ਼ੁਰੂਆਤ ਕੀਤੀ ਪਰ ਚੌਥੇ ਦਿਨ ਫਿਲਮ ਨੇ ਇੱਥੇ ਵੀ ਧਮਾਲ ਮਚਾ ਦਿੱਤੀ। ਖ਼ਬਰਾਂ ਮੁਤਾਬਕ ਫਿਲਮ ਨੇ ਪਹਿਲੇ ਦਿਨ ਸਿਰਫ 65 ਲੱਖ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਨੇ ਚੌਥੇ ਦਿਨ ਕਰੀਬ 4 ਕਰੋੜ ਦੀ ਕਮਾਈ ਕਰ ਲਈ ਹੈ। ‘ਜੋੜੀ’ ਦੀ ਕੁੱਲ ਕਮਾਈ 8 ਕਰੋੜ ਦੇ ਕਰੀਬ ਰਹੀ ਹੈ। ਇਸ ਤੋਂ ਇਲਾਵਾ ਫਿਲਮ ਦੀ ਓਵਰਸੀਜ਼ ਕਮਾਈ ਸਮੇਤ ਕੁੱਲ ਕੁਲੈਕਸ਼ਨ 12 ਕਰੋੜ ਤੱਕ ਪਹੁੰਚ ਗਈ ਹੈ।
ਵਿਵਾਦਾਂ ‘ਚ ਘਿਰੀ ਸੀ ‘ਜੋੜੀ’
ਫਿਲਮ ‘ਜੋੜੀ’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਦਾ ਹਿੱਸਾ ਬਣ ਚੁੱਕੀ ਹੈ। ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਅਮਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਬੀਬੀ ਅਮਰਜੋਤ ਕੌਰ ਦੀ ਨਿੱਜੀ ਜ਼ਿੰਦਗੀ ਨੂੰ ਦਰਸਾਉਂਦੀ ਹੈ। ਹਾਲਾਂਕਿ ਰਿਲੀਜ਼ ਤੋਂ ਪਹਿਲਾਂ ਹੀ ਪਟਿਆਲਾ ਦੇ ਇਸ਼ਦੀਪ ਰੰਧਾਵਾ ਨੇ ‘ਜੋੜੀ’ ਦੇ ਖਿਲਾਫ ਅਦਾਲਤ ਤੱਕ ਪਹੁੰਚ ਕੀਤੀ ਹੈ। ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਫਿਲਮ ਦੀ ਸਕ੍ਰਿਪਟ ਗੌਰਵ ਸਿੰਘ ਨੂੰ ਵੇਚੀ ਗਈ ਸੀ, ਜਿਸ ਦੀ 2022 ਵਿੱਚ ਮੌਤ ਹੋ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h