joe biden: ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕਾ ਪੱਛਮੀ ਏਸ਼ੀਆ ਨੂੰ ਅਲੱਗ-ਥਲੱਗ ਨਹੀਂ ਛੱਡੇਗਾ ਕਿਉਂਕਿ ਉਹ ਦੁਨੀਆ ਦੇ ਇਕ ਅਸਥਿਰ ਖੇਤਰ ‘ਚ ਸਥਿਰਤਾ ਯਕੀਨੀ ਕਰਨ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਦੁਨੀਆਭਰ ‘ਚ ਤੇਲ ਦੇ ਪ੍ਰਵਾਹ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਈਡੇਨ ਨੇ ਚਾਰ ਦਿਨੀਂ ਪੱਛਮੀ ਏਸ਼ੀਆ ਦੌਰੇ ਦੇ ਅੰਤਿਮ ਪੜਾਅ ‘ਚ ਖਾੜੀ ਸਹਿਯੋਗ ਪ੍ਰੀਸ਼ਦ ਦੇ ਸਿਖਰ ਸੰਮੇਲਨ ‘ਚ ਕਿਹਾ ਕਿ ਅਸੀਂ ਪੱਛਮੀ ਏਸ਼ੀਆ ਦਾ ਸਾਥ ਨਹੀਂ ਛੱਡਾਂਗੇ।
Read More:: Ravneet Bittu : ‘ਅੰਗਰੇਜ਼ ਹਾਕਮਾਂ ਦੀ ਬੋਲੀ ਬੋਲ ਰਹੇ ਮਾਨ, ਹੋਵੇ ਦੇਸ਼ ਧ੍ਰੋਹ ਦਾ ਪਰਚਾ’
ਅਸੀਂ ਇਸ ਪਲ ਨੂੰ ਅਮਰੀਕੀ ਅਗਵਾਈ ਨਾਲ ਸਰਗਰਮ ਅਤੇ ਸਿਧਾਂਤਕ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਇਹ ਕਹਿੰਦੇ ਹੋਏ ਮਾਣ ਹੋ ਰਿਹਾ ਹੈ ਕਿ ਇਸ ਖੇਤਰ ‘ਚ ਜ਼ਮੀਨੀਂ ਯੁੱਧਾਂ ਦਾ ਦੌਰ, ਜਿਸ ‘ਚ ਵੱਡੀ ਗਿਣਤੀ ‘ਚ ਅਮਰੀਕੀ ਫੌਜਾਂ ਸ਼ਾਮਲ ਸਨ, ਨਹੀਂ ਚੱਲ ਰਿਹਾ ਹੈ। ਬਾਈਡੇਨ ਨੇ ਇਸ ਖੇਤਰ ‘ਚ ਭੁੱਖਮਰੀ ਖਤਮ ਕਰਨ ਲਈ ਅਮਰੀਕੀ ਸਹਾਇਤਾ ਦੇ ਰੂਪ ‘ਚ ਇਕ ਅਰਬ ਡਾਲਰ ਦਿੱਤੇ ਜਾਣ ਦਾ ਐਲਾਨ ਕੀਤਾ।
ਉਨ੍ਹਾਂ ਨੇ ਆਪਣੇ ਹਮਰੁਤਬਾ ‘ਤੇ ਮਹਿਲਾਵਾਂ ਦੇ ਅਧਿਕਾਰਾਂ ਸਮੇਤ ਮਨੁੱਖੀ ਅਧਿਕਾਰਾਂ ਨੂੰ ਯਕੀਨੀ ਕਰਨ ਲਈ ਅਤੇ ਆਪਣੇ ਨਾਗਰਿਕਾਂ ਨੂੰ ਖੁੱਲ੍ਹ ਕੇ ਬੋਲਣ ਦੀ ਸੁਤੰਤਰਤਾ ਦੇਣ ਦਾ ਦਬਾਅ ਪਾਇਆ। ਸ਼ਿਖਰ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ, ਬਾਈਡੇਨ ਨੇ ਇਰਾਕ, ਮਿਸਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਨੇਤਾਵਾਂ ਨਾਲ ਵਿਅਕਤੀਗਤ ਰੂਪ ਨਾਲ ਮੁਲਾਕਾਤ ਕੀਤੀ।