Diwali in White House: ਸੋਮਵਾਰ ਨੂੰ ਅਮਰੀਕੀ ਵ੍ਹਾਈਟ ਹਾਊਸ (American White House) ‘ਚ ਸਭ ਤੋਂ ਵੱਡੀ ਦੀਵਾਲੀ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ। ਇਸ ‘ਚ ਜੋਅ ਬਾਇਡਨ ਪ੍ਰਸ਼ਾਸਨ ਦੇ ਕਈ ਭਾਰਤੀ-ਅਮਰੀਕੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਜੋਅ ਬਾਇਡਨ (Joe Biden) ਨੇ ਵ੍ਹਾਈਟ ਹਾਊਸ ‘ਚ ਕਿਹਾ, ‘ਅਸੀਂ ਤੁਹਾਡੀ ਮੇਜ਼ਬਾਨੀ ਕਰਕੇ ਮਾਣ ਮਹਿਸੂਸ ਕਰ ਰਹੇ ਹਾੰ। ਵ੍ਹਾਈਟ ਹਾਊਸ ‘ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਦੀਵਾਲੀ ਰਿਸੈਪਸ਼ਨ ਹੈ। ਸਾਡੇ ਕੋਲ ਇਤਿਹਾਸ ਵਿੱਚ ਸਾਡੇ ਪ੍ਰਸ਼ਾਸਨ ਵਿੱਚ ਏਸ਼ੀਅਨ ਅਮਰੀਕਨਾਂ ਦੀ ਸਭ ਤੋਂ ਵੱਡੀ ਗਿਣਤੀ ਹੈ ਅਤੇ ਅਸੀਂ ਦੀਵਾਲੀ ਨੂੰ ਅਮਰੀਕੀ ਸੱਭਿਆਚਾਰ ਦਾ ਇੱਕ ਖੁਸ਼ੀ ਦਾ ਹਿੱਸਾ ਬਣਾਉਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ।”
In celebration of the Festival of Lights, President Biden and the First Lady hosted a Diwali reception at the White House. pic.twitter.com/3kGqCgEebK
— The White House (@WhiteHouse) October 25, 2022
ਦੀਵਾਲੀ ‘ਤੇ ਇੱਕ ਅਰਬ ਤੋਂ ਵੱਧ ਹਿੰਦੂਆਂ, ਸਿੱਖਾਂ, ਜੈਨੀਆਂ ਅਤੇ ਬੋਧੀਆਂ ਨੂੰ ਵਧਾਈ ਦਿੰਦਿਆਂ ਬਾਇਡਨ ਨੇ ਕਿਹਾ, “ਇਕੱਠਿਆਂ ਦੱਖਣੀ ਏਸ਼ੀਆਈ ਅਮਰੀਕੀ ਇੱਕ ਰਾਸ਼ਟਰ ਦੀ ਭਾਵਨਾ ਨੂੰ ਦਰਸਾਉਂਦੇ ਹਨ ਜਿਸ ਨੇ ਸਾਨੂੰ ਆਰਥਿਕਤਾ ਨੂੰ ਮਜ਼ਬੂਤ ਕਰਨ, ਮਹਾਂਮਾਰੀ ‘ਤੇ ਕਾਬੂ ਪਾਉਣ, ਭਾਈਚਾਰਿਆਂ ਦੀ ਰੱਖਿਆ ਕਰਨ ਵਿੱਚ ਮਦਦ ਕੀਤੀ ਹੈ। ਬਾਇਡਨ ਨੇ ਕਿਹਾ ਕਿ ਦੀਵਾਲੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡੇ ਚੋਂ ਹਰ ਇੱਕ ‘ਚ ਇਸ ਦੁਨੀਆ ਵਿੱਚ ਰੋਸ਼ਨੀ ਲਿਆਉਣ ਦੀ ਸ਼ਕਤੀ ਹੈ, ਭਾਵੇਂ ਅਸੀਂ ਅਮਰੀਕਾ ਵਿੱਚ ਹਾਂ ਜਾਂ ਕਿਸੇ ਹੋਰ ਦੇਸ਼ ਵਿੱਚ।
ਇਸ ਦੌਰਾਨ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ (Kamala Harris) ਨੇ ਕਿਹਾ, ਵ੍ਹਾਈਟ ਹਾਊਸ ਪੀਪਲਜ਼ ਹਾਊਸ ਹੈ ਅਤੇ ਸਾਡੇ ਰਾਸ਼ਟਰਪਤੀ ਅਤੇ ਫਸਟ ਲੇਡੀ ਨੇ ਮਿਲ ਕੇ ਇਸ ਨੂੰ ਅਜਿਹਾ ਸਥਾਨ ਬਣਾਇਆ ਹੈ ਜਿੱਥੇ ਹਰ ਅਮਰੀਕੀ ਆਪਣਾ ਤਿਉਹਾਰ ਮਨਾ ਸਕਦਾ ਹੈ। ਉਪ ਰਾਸ਼ਟਰਪਤੀ ਹੈਰਿਸ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਦੁਨੀਆ ਭਰ ਦੇ 1 ਅਰਬ ਤੋਂ ਵੱਧ ਲੋਕਾਂ ਨਾਲ ਦੀਵੇ ਜਗਾਏ ਅਤੇ ਬੁਰਾਈ ‘ਤੇ ਚੰਗਿਆਈ, ਅਗਿਆਨਤਾ ‘ਤੇ ਗਿਆਨ ਅਤੇ ਹਨੇਰੇ ‘ਤੇ ਰੌਸ਼ਨੀ ਦੀ ਜਿੱਤ ਦਾ ਜਸ਼ਨ ਮਨਾਇਆ।
To everyone celebrating the Festival of Lights here in the United States and around the world, happy Diwali! pic.twitter.com/0DPlOaqhMO
— Vice President Kamala Harris (@VP) October 24, 2022
ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਇਡਨ (Jill Biden) ਨੇ ਏਸ਼ੀਆਈ ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਅੱਗੇ ਦਾ ਰਸਤਾ ਰੋਸ਼ਨ ਕਰਨ ਵਿੱਚ ਮਦਦ ਕੀਤੀ। ਜਿਲ ਬਾਇਡਨ ਨੇ ਕਿਹਾ, ‘ਵਿਸ਼ਵਾਸ, ਲਗਨ ਅਤੇ ਪਿਆਰ ਦੇ ਨਾਲ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਨ੍ਹਾਂ ਦੀਵਿਆਂ ਨੇ ਅੱਜ ਇਸ ਘਰ ਵਿੱਚ ਤੁਹਾਡੀ ਅਗਵਾਈ ਕੀਤੀ। ਇਹ ਘਰ ਤੁਹਾਡੇ ਸਾਰਿਆਂ ਦਾ ਹੈ। ਦੀਵਾਲੀ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਭਗਵਾਨ ਰਾਮ ਰਾਵਣ ‘ਤੇ ਜਿੱਤ ਪ੍ਰਾਪਤ ਕਰਕੇ ਅਯੁੱਧਿਆ ਪਰਤੇ ਸੀ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰ’ਕੇ ਹੁਣੇ Download ਕਰੋ :
Android:📱 https://bit.ly/3VMis0h
IOS:🍎 https://apple.co/3F63oER