95th Academy Award Ceremony: ਜੂਨੀਅਰ ਐਨਟੀਆਰ ਆਖਰਕਾਰ 95ਵੇਂ ਅਕੈਡਮੀ ਅਵਾਰਡ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਲਈ ਰਵਾਨਾ ਹੋ ਗਿਆ ਹੈ। ਸੋਮਵਾਰ ਨੂੰ ਹੈਦਰਾਬਾਦ ਏਅਰਪੋਰਟ ਤੋਂ ਉਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ। ਜੂਨੀਅਰ ਐਨਟੀਆਰ ਦੀ ਫਿਲਮ ਆਰਆਰਆਰ ਦੇ ਗੀਤ ‘ਨਾਟੂ ਨਾਟੂ’ ਨੂੰ ਆਸਕਰ ਵਿੱਚ ਬੇਸਟ ਓਰੀਜਨਲ ਸਕੋਰ ਲਈ ਨੌਮੀਨੇਸ਼ਨ ਮਿਲਿਆ ਹੈ।
ਫਿਲਮ ਦੇ ਡਾਇਰੈਕਟਰ ਐਸਐਸ ਰਾਜਾਮੌਲੀ ਅਤੇ ਰਾਮ ਚਰਨ ਪਹਿਲਾਂ ਹੀ ਅਮਰੀਕਾ ਵਿੱਚ ਮੌਜੂਦ ਹਨ। ਹਾਲ ਹੀ ‘ਚ ਅਜਿਹੀ ਚਰਚਾ ਸੀ ਕਿ ਜੂਨੀਅਰ ਐਨਟੀਆਰ ਤੇ ਰਾਜਾਮੌਲੀ ਵਿਚਾਲੇ ਤਕਰਾਰ ਹੋ ਗਈ ਹੈ। ਐਕਟਰ ਨਾਰਾਜ਼ ਚਲ ਰਿਹਾ ਹੈ ਤੇ ਇਸ ਲਈ ਉਹ ਅਮਰੀਕਾ ਵਿੱਚ ਚੱਲ ਰਹੀ ਫਿਲਮ ਦੀ ਆਸਕਰ ਮੁਹਿੰਮ ਦਾ ਹਿੱਸਾ ਨਹੀਂ ਹੈ।
ਖ਼ਬਰ ਇਹ ਵੀ ਆਈ ਸੀ ਕਿ ਜੂਨੀਅਰ ਐਨਟੀਆਰ ਦੀ ਨਾਰਾਜ਼ਗੀ ਇਸ ਲਈ ਹੈ ਕਿਉਂਕਿ ਰਾਮ ਚਰਨ ਨੂੰ ਗਲੋਬਲ ਸਟੇਜ ’ਤੇ ਜ਼ਿਆਦਾ ਪ੍ਰਸਿੱਧੀ ਮਿਲ ਰਹੀ ਹੈ ਤੇ ਉਨ੍ਹਾਂ ਦੀ ਜ਼ਿਆਦਾ ਤਾਰੀਫ ਹੋ ਰਹੀ ਹੈ, ਜਿਸ ਕਾਰਨ ਐਨਟੀਆਰ ਨਾਖੁਸ਼ ਹਨ। ਹਾਲਾਂਕਿ, ਇਸ ਸਬੰਧ ਵਿੱਚ, ਅਸੀਂ ਪਿਛਲੇ ਦਿਨੀਂ ਆਪਣੇ ਪਾਠਕਾਂ ਨੂੰ ਦੱਸਿਆ ਸੀ ਕਿ ਜੂਨੀਅਰ ਐਨਟੀਆਰ 6 ਮਾਰਚ ਨੂੰ ਅਮਰੀਕਾ ਲਈ ਰਵਾਨਾ ਹੋਣਗੇ ਅਤੇ ਨਾਰਾਜ਼ਗੀ ਦੀਆਂ ਖਬਰਾਂ ਸਿਰਫ ਅਫਵਾਹ ਹਨ।
Young tiger #jrntr off for oscars 💥😍@tarak9999 #RRRForOscars #NaatuNaatu pic.twitter.com/g4iRggJeBy
— ARTISTRYBUZZ (@ArtistryBuzz) March 6, 2023
ਟਵਿੱਟਰ ‘ਤੇ ਸਾਹਮਣੇ ਆਈ ਵੀਡੀਓ ਕਲਿੱਪ ਵਿੱਚ ਜੂਨੀਅਰ ਐਨਟੀਆਰ ਨੂੰ ਹਵਾਈ ਅੱਡੇ ‘ਤੇ ਦੇਖਿਆ ਗਿਆ ਹੈ। ਉਹ ਕਾਰ ਤੋਂ ਹੇਠਾਂ ਉਤਰ ਕੇ ਟਰਮੀਨਲ ਬਿਲਡਿੰਗ ਵੱਲ ਜਾ ਰਿਹਾ ਹੈ। ਉਹ ਮੁਸਕਰਾ ਰਿਹਾ ਹੈ ਤੇ ਕਈ ਲੋਕਾਂ ਨਾਲ ਹੱਥ ਮਿਲਾ ਰਿਹਾ ਹੈ। ਇਸ ਦੌਰਾਨ ਜੂਨੀਅਰ ਐਨਟੀਆਰ ਦੇ ਕੁਝ ਫੈਨਸ ਵੀ ਉੱਥੇ ਮੌਜੂਦ ਹਨ। ਆਸਕਰ ਐਵਾਰਡ ਸਮਾਰੋਹ 12 ਮਾਰਚ ਨੂੰ ਨਿਊਯਾਰਕ ਵਿੱਚ ਹੋ ਰਿਹਾ ਹੈ। ਭਾਰਤੀ ਸਮੇਂ ਅਨੁਸਾਰ ਇਹ 13 ਮਾਰਚ ਨੂੰ ਸਵੇਰੇ 5:30 ਵਜੇ ਹੋਵੇਗੀ।
HCA ਨੇ ਜੂਨੀਅਰ ਐਨਟੀਆਰ ਨੂੰ ਦਿੱਤਾ ਸਪੌਟਲਾਈਟ ਐਵਾਰਡ
ਹਾਲ ਹੀ ਵਿੱਚ, RRR ਨੇ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਅਵਾਰਡਜ਼ 2023 ਵਿੱਚ ਬਹੁਤ ਸੁਰਖੀਆਂ ਬਟੋਰੀਆਂ। ਇਸ ਦੌਰਾਨ ਆਲੀਆ ਭੱਟ ਦੇ ਨਾਲ ਜੂਨੀਅਰ ਐਨਟੀਆਰ ਨੂੰ ਸਪੌਟਲਾਈਟ ਐਵਾਰਡ ਮਿਲਿਆ। ਹਾਲਾਂਕਿ ਸਮਾਰੋਹ ‘ਚ ਦੋਵਾਂ ‘ਚੋਂ ਕੋਈ ਵੀ ਮੌਜੂਦ ਨਹੀਂ ਸੀ। ਸ਼ੁੱਕਰਵਾਰ ਨੂੰ ਹੋਏ ਇਸ ਸਮਾਰੋਹ ਵਿੱਚ ਐਚਸੀਏ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਤੱਕ ਜੇਤੂ ਟਰਾਫੀ ਉਨ੍ਹਾਂ ਦੇ ਘਰ ਭੇਜ ਦੇਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h