Upcoming Punjabi Movies in Feb 2023: ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਸਿਨੇਮਾ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦਾ ਰਹੇਗਾ। ਪੰਜਾਬੀ ਸਿਨੇਮਾ ਇਸ ਸਾਲ ਵੀ ਸ਼ਾਨਦਾਰ ਕਨਟੈਂਟ ਨਾਲ ਲੋਕਾਂ ਦਾ ਐਂਟਰਟੇਨਮੈਂਟ ਕਰਨ ਦੀ ਪੂਰੀ ਯੋਜਨਾ ਬਣਾ ਲਈ ਹੈ।
ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਣ ਦੀ ਉਡੀਕ ਕਰ ਰਹੀਆਂ ਹਨ, ਇਸ ਲਈ ਅਸੀਂ 2023 ਵਿੱਚ ਆਉਣ ਵਾਲੀਆਂ ਸਾਰੀਆਂ ਆਉਣ ਵਾਲੀਆਂ ਪੰਜਾਬੀ ਫਿਲਮਾਂ ਦੀ ਇਹ ਵਿਆਪਕ ਸੂਚੀ ਤਿਆਰ ਕੀਤੀ ਹੈ। ਪੰਜਾਬੀ ਫਿਲਮਾਂ ਦੇ ਪ੍ਰਸ਼ੰਸਕਾਂ ਲਈ, ਫਰਵਰੀ ਦੇ ਮਹੀਨੇ ਵਿੱਚ ਬਹੁਤ ਸਾਰੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਵੇਖੋ ਫਰਵਰੀ ਮਹੀਨੇ ‘ਚ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਦੀ ਲਿਸਟ:-
Kali Jotta 80 ਅਤੇ 90 ਦੇ ਦਹਾਕੇ ਦੇ ਦੌਰ ‘ਤੇ ਆਧਾਰਿਤ ਇੱਕ ਰੋਮਾਂਟਿਕ ਫਿਲਮ ਹੈ ਪਰ ਸਮਾਜ ਵਿੱਚ ਬਹੁਤ ਸਾਰੀਆਂ ਔਰਤਾਂ ਨੂੰ ਦਰਪੇਸ਼ ਇੱਕ ਗੰਭੀਰ ਮੁੱਦੇ ‘ਤੇ ਵੀ ਚਰਚਾ ਕਰਦੀ ਹੈ। ਜਿਵੇਂ ਹੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਪੰਜਾਬੀ ਫਿਲਮਾਂ ਦੇ ਸ਼ੌਕਿਨਾਂ ਨੇ ਇਸ ਨੂੰ ਖੂਬ ਪਸੰਦ ਕੀਤਾ। ਫਿਲਮ ‘ਚ Neeru Bajwa ਤੇ Satinder Sartaaj ਦੇ ਨਾਲ Wamiqa Gabbi ਵੀ ਨਜ਼ਰ ਆਵੇਗੀ। ਇਹ ਫਿਲਮ 03 ਫਰਵਰੀ 2023 ਨੂੰ ਰਿਲੀਜ਼ ਹੋਵੇਗੀ
Golak Bugni Bank Te Batua ਦਾ ਅਗਲਾ ਪਾਰਟ ਵੀ ਰਿਲੀਜ਼ ਲਈ ਤਿਆਰ ਹੈ। ਦੱਸ ਦਈਏ ਕਿ ਇਹ ਫਿਲਮ 10, ਫਰਵਰੀ 2023 ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਪਹਿਲਾ ਭਾਗ ‘ਚ ਨੋਟਬੰਦੀ ਨੂੰ ਦਰਸਾਇਆ ਗਿਆ ਸੀ ਕੀ ਕਿਵੇਂ ਇੱਕ ਪਰਿਵਾਰ ਦੀ ਜ਼ਿੰਦਗੀ ਰਾਤੋ-ਰਾਤ ਬਦਲ ਜਾਂਦੀ ਹੈ।
ਜਦੋਂ ਕਿ ਫਿਲਮਾਂ ਦਾ ਦੂਜਾ ਭਾਗ ਕੋਵਿਡ 19 ਸਥਿਤੀਆਂ ਦੇ ਆਲੇ ਦੁਆਲੇ ਘੁੰਮਦਾ ਨਜ਼ਰ ਆਵੇਗਾ। ਇਸ ਫਿਲਮ ‘ਚ Simi Chahal, Harish Verma, BN Sharma, Jaswinder Bhalla, Anita Devgan, Nasir Chinyoti ਤੇ Zafir Khan ਨਜ਼ਰ ਆਉਣਗੇ।
10 ਫਰਵਰੀ 2023 ਨੂੰ Golak Bugni Bank Te Batua ਦੇ ਨਾਲ ਬਾਕਸ ਆਫਸ ‘ਤੇ ਕਲੈਸ਼ ਕਰਨ ਲਈ Jimmy Sheirgill, Kulraj Randhawa, Sajjan Adeeb ਤੇ Delbar Arya ਸਟਾਰਰ ਫਿਲਮ Tu Hovein Main Hovan ਵੀ ਆ ਰਹੀ ਹੈ। ਇਸ ਫਿਲਮ ਨਾਲ ਜਿੰਮੀ ਤੇ ਕੁਲਰਾਜ ਰੰਧਾਵਾ ਲੰਬੇ ਅਰਸੇ ਬਾਅਦ ਸਿਲਵਰ ਸਕ੍ਰੀਨ ‘ਤੇ ਨਜ਼ਰ ਆਉਣਗੇ। ਉਮੀਦ ਹੈ ਕਿ ਟੀਮ ਜਲਦੀ ਹੀ ਤੂ ਹੋਵੇਂ ਮੈਂ ਹੋਵਨ ਦਾ ਟ੍ਰੇਲਰ ਰਿਲੀਜ਼ ਕਰਨਗੇ।
17 ਫਰਵਰੀ, 2023 ਨੂੰ Binnu Dhillon ਤੇ BN Sharma ਮਲਟੀ ਸਟਾਰਰ ਫਿਲਮ Gol Gappe ਆ ਰਹੀ ਹੈ। ਫਿਲਮ ਗੋਲ ਗੱਪੇ ਦਾ ਪੋਸਟਰ ਦਰਸਾਉਂਦਾ ਹੈ ਕਿ ਕਹਾਣੀ ਤਿੰਨ ਕਮਜ਼ੋਰ ਪਰ ਦਿਆਲੂ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਜਲਦੀ ਪੈਸਾ ਕਮਾਉਣ ਲਈ ਇੱਕ ਅਸਲੀ ਸਕੀਮ ਲੈ ਕੇ ਆਉਂਦੇ ਹਨ ਪਰ ਅਸਲ ਵਿੱਚ ਕੀ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਲੈਂਦੇ ਹਨ।
ਫਿਲਮ ਜੀ ਵਾਈਫ ਜੀ ਪਤੀ-ਪਤਨੀ ਦੀ ਕਹਾਣੀ ਹੈ, ਜਿਸ ਵਿੱਚ ਦਰਸ਼ਾਇਆ ਗਿਆ ਹੈ ਕਿ ਪਤੀ ਆਪਣੀ ਪਤਨੀ ਤੋਂ ਡਰਦਾ ਹੈ ਅਤੇ ਜਦੋਂ ਵੀ ਉਹ ਬਾਹਰ ਜਾਂਦਾ ਹੈ ਤਾਂ ਹਮੇਸ਼ਾ ਇਜਾਜ਼ਤ ਮੰਗਦਾ ਹੈ। ਪਰ ਇਹ ਗੱਲ ਕਿੰਨੀ ਸੱਚੀ ਹੈ, ਇਹ ਤਾਂ ਟ੍ਰੇਲਰ ਦੇਖ ਕੇ ਹੀ ਪਤਾ ਲੱਗੇਗਾ। ਪੋਸਟਰ ਸ਼ੇਅਰ ਕਰਦੇ ਹੋਏ ਕਰਮਜੀਤ ਅਨਮੋਲ ਨੇ ਲਿਖਿਆ, ‘ਸਾਵਧਾਨ! ਆਗੇ ਘਰਵਾਲੀ ਹੈ’। ਇਹ ਫਿਲਮ 24 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।
ਆਉਣ ਵਾਲੀ ਪੰਜਾਬੀ ਫਿਲਮ Mukaddar ਨਾਲ Satvinder Singh ਵੱਡੇ ਪਰਦੇ ‘ਤੇ ਡੈਬਿਊ ਕਰੇਗੀ। ਇਸ ਤੋਂ ਇਲਾਵਾ, ਫਿਲਮ ਵਿੱਚ ਇੱਕ ਸ਼ਾਨਦਾਰ ਸਟਾਰ ਕਾਸਟ ਹੈ ਅਤੇ ਇਹ ਵੀ ਲਗਦਾ ਹੈ ਕਿ ਫਿਲਮ ਮੁਕੱਦਰ ਇੱਕ ਵਿਆਪਕ ਸਮੱਗਰੀ-ਆਧਾਰਿਤ ਫਿਲਮ ਹੈ। ਸਿਲਵਰ ਸਕਰੀਨ ‘ਤੇ ਡੈਬਿਊ ਕਰਨ ਵਾਲੇ ਐਕਟਰ ਸਤਵਿੰਦਰ ਸਿੰਘ ਦੇ ਨਾਲ ਖੂਬਸੂਰਤ ਨਵਨੀਤ ਕੌਰ ਢਿੱਲੋਂ ਨੂੰ ਦੇਖਣਾ ਬੇਹੱਦ ਸ਼ਾਨਦਾਰ ਹੋਵੇਗਾ।