ਅੱਜ ਦਾ ਸਮਾਂ ਇੰਨਾ ਹੀ ਭਿਆਨਕ ਸਮਾਂ ਆ ਗਿਆ ਹੈ ਕਿ ਪੈਸਿਆਂ ਪਿੱਛੇ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।ਅਜਿਹੀ ਘਟਨਾ ਜਲੰਧਰ ਦੇ ਲਾਂਬੜਾ ‘ਚ ਵਾਪਰੀ ਜਿੱਥੇ ਇੱਕ ਕਲਯੁਗੀ ਪੁੱਤ ਨੇ ਜਾਇਦਾਦ ਪਿੱਛੇ ਮਾਂ, ਪਿਓ ਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।ਦੱਸਣਯੋਗ ਹੈ ਕਿ ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਮੁਲਜ਼ਮ ਹਰਪ੍ਰੀਤ ਸਿੰਘ ਨੇ ਆਪਣੇ ਹੀ ਪਿਤਾ ਦੀ ਬੰਦੂਕ ਨਾਲ ਸਾਰੇ ਪਰਿਵਾਰ ਨੂੰ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਿਆ।ਹਾਲਾਂਕਿ ਕੁਝ ਸਮੇਂ ਬਾਅਦ ਥਾਣੇ ‘ਚ ਆਤਮ ਸਮਰਪਣ ਕਰ ਦਿੱਤਾ।ਪਿਤਾ ਜਗਬੀਰ ਸਿੰਘ, ਮਾਤਾ ਅੰਮ੍ਰਿਤਪਾਲ ਕੌਰ ਤੇ ਭਰਾ ਗਗਨਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਿਤਾ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਤੇ ਉਸ ਕੋਲ ਬੰਦੂਕ ਸੀ।ਪੁੱਤ ਨੇ ਇਸੇ ਹਥਿਆਰ ਨਾਲ ਆਪਣੇ ਮਾਤਾ-ਪਿਤਾ ਤੇ ਭਰਾ ਦਾ ਕਤਲ ਕੀਤਾ।