Kangana Ranaut on Ajnala Incident: ਪੰਜਾਬ ਦੇ ਅਜਨਾਲਾ ਥਾਣੇ ‘ਚ ਖਾਲਿਸਤਾਨ ਸਮਰਥਕਾਂ ਦੇ ਪ੍ਰਦਰਸ਼ਨ ਦੌਰਾਨ ਵਾਪਰੀ ਹਿੰਸਾ ਮਾਮਲੇ ‘ਚ ਹੁਣ ਬਾਲੀਵੁੱਡ ਐਕਟਰਸ ਕੰਗਨਾ ਰਣੌਤ ਦੀ ਐਂਟਰੀ ਹੋ ਗਈ ਹੈ। ਕੰਗਨਾ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ‘ਤੇ ਨਿਸ਼ਾਨਾ ਸਾਧਿਆ ਹੈ।
ਦੱਸ ਦਈਏ ਕਿ 23 ਫਰਵਰੀ ਨੂੰ ਅੰਮ੍ਰਿਤਸਰ ਜ਼ਿਲੇ ਦੇ ਅਜਨਾਲਾ ਥਾਣੇ ‘ਤੇ ਬੰਦੂਕਾਂ ਤੇ ਤਲਵਾਰਾਂ ਨਾਲ ਖਾਲਿਸਤਾਨ ਸਮਰਥਕਾਂ ਨੇ ਹਮਲਾ ਕੀਤਾ ਸੀ। ਇਹ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਸੀ। ਅੰਮ੍ਰਿਤਪਾਲ ਖੁਦ ਵੀ ਉੱਥੇ ਪਹੁੰਚੇ। ਇਹ ਲੋਕ ਅੰਮ੍ਰਿਤਪਾਲ ਦੇ ਕਰੀਬੀ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ।
6 summons, one arrest warrant, ban on my movies in Punjab, physical attack on my car, the price a nationalist pays to keep the nation together. Khalistanis are declared terrorists by GOI if you believe in the constitution, you mustn’t have any doubt about your position on this 🇮🇳 https://t.co/Gz8M4NOziY
— Kangana Ranaut (@KanganaTeam) February 25, 2023
ਇਸ ਘਟਨਾ ਬਾਰੇ ਜ਼ਿਕਰ ਕਰਦਿਆਂ ਹੁਣ ਬਾਲੀਵੁੱਡ ਐਕਟਰਸ ਕੰਗਨਾ ਰਣੌਤ ਨੇ ਲਿਖਿਆ- ਪੰਜਾਬ ਵਿੱਚ ਅੱਜ ਕੀ ਹੋ ਰਿਹਾ ਹੈ, ਮੈਂ 2 ਸਾਲ ਪਹਿਲਾਂ ਦੱਸ ਦਿੱਤਾ ਸੀ। ਮੇਰੇ ਖਿਲਾਫ ਕਈ ਕੇਸ ਦਰਜ ਕੀਤੇ ਗਏ। ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਸੀ। ਮੇਰੀ ਕਾਰ ‘ਤੇ ਪੰਜਾਬ ‘ਚ ਹਮਲਾ ਹੋਇਆ, ਪਰ ਮੈਂ ਜੋ ਕਿਹਾ ਉਹ ਹੋਇਆ। ਹੁਣ ਸਮਾਂ ਆ ਗਿਆ ਹੈ ਕਿ ਗੈਰ-ਖਾਲਿਸਤਾਨੀ ਸਿੱਖ ਆਪਣੀ ਸਥਿਤੀ ਤੇ ਇਰਾਦੇ ਸਾਫ਼ ਕਰਨ।
ਕੁਝ ਸਮਾਂ ਪਹਿਲਾਂ ਇੱਕ ਹੋਰ ਟਵੀਟ ਕਰਦਿਆਂ ਕੰਗਨਾ ਨੇ ਕਿਹਾ, “6 ਸੰਮਨ, ਇੱਕ ਗ੍ਰਿਫਤਾਰੀ ਵਾਰੰਟ, ਪੰਜਾਬ ਵਿੱਚ ਮੇਰੀਆਂ ਫਿਲਮਾਂ ‘ਤੇ ਪਾਬੰਦੀ, ਮੇਰੀ ਕਾਰ ‘ਤੇ ਹਮਲਾ, ਕੌਮ ਨੂੰ ਇਕੱਠੇ ਰੱਖਣ ਲਈ ਇੱਕ ਰਾਸ਼ਟਰਵਾਦੀ ਕੀਮਤ ਅਦਾ ਕਰਦੀ ਹੈ। ਭਾਰਤ ਸਰਕਾਰ ਵੱਲੋਂ ਖਾਲਿਸਤਾਨੀਆਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ ਜੇਕਰ ਤੁਸੀਂ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹੋ, ਤਾਂ ਤੁਹਾਨੂੰ ਇਸ ਬਾਰੇ ਆਪਣੀ ਸਥਿਤੀ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h