ਬਾਲੀਵੁੱਡ ਐਕਟਰਸ ਕੰਗਨਾ ਰਣੌਤ ਹਮੇਸ਼ਾ ਹੀ ਖਬਰਾਂ ‘ਚ ਰਹਿੰਦੀ ਹੈ, ਐਕਟਰਸ ਦੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ।ਇਸ ਵਾਰ ਕੰਗਨਾ ਆਪਣੀ ਫਿਲਮ ਨੂੰ ਲੈ ਕੇ ਚਰਚਾਵਾਂ ‘ਚ ਹੈ।ਕੰਗਨਾ ਨੇ ਕਿਹਾ ਹੈ ਕਿ ਉਹ ਦੇਸ਼ ਦੇ ਸਭ ਤੋਂ ਚਰਚਿਤ ਬਿਲਕਿਸ ਬਾਨੋ ਕੇਸ ‘ਤੇ ਕੰਗਨਾ ਰਣੌਤ ਫਿਲਮ ਬਣਾਉਣਾ ਚਾਹੁੰਦੀ ਹੈ।ਪਰ ਇਸ ਫਿਲਮ ਦੇ ਲਈ ਉਨ੍ਹਾਂ ਨਾਲ ਕੋਈ ਓਟੀਟੀ ਪਲੇਟਫਾਰਮ ਹੱਥ ਨਹੀਂ ਮਿਲਾ ਰਿਹਾ ਹੈ।
ਬਿਲਕਿਸ ਬਾਨੋ ਕੇਸ ‘ਤੇ ਕੰਗਨਾ ਦੀ ਫ਼ਿਲਮ: ਦੇਸ਼ ਦਾ ਸਭ ਤੋਂ ਜ਼ਿਆਦਾ ਚਰਚਿਤ ਮੁੱਦਾ ਬਿਲਕਿਸ ਬਾਨੋ ਕੇਸ ਹੈ।ਬਿਲਕਿਸ ਬਾਨੋ ਕੇਸ ਨੂੰ ਲੈ ਕੇ ਇਸ ਸਮੇਂ ਚਰਚਾਵਾਂ ਦਾ ਬਾਜ਼ਾਰ ਕਾਫੀ ਗਰਮ ਹੈ, ਹਾਲ ਹੀ ‘ਚ ਸੁਪਰੀਮ ਕੋਰਟ ਨੇ ਇਸ ਮਾਮਲੇ ‘ਤੇ ਵੱਡਾ ਫੈਸਲਾ ਸੁਣਾਉਂਦੇ ਹੋਏ 11 ਦੋਸ਼ੀਆਂ ਦੀ ਰਿਹਾਈ ਨੂੰ ਖਾਰਿਜ਼ ਕਰ ਦਿੱਤਾ ਹੈ।
ਹੁਣ ਇਸ ਕੇਸ ‘ਤੇ ਕੰਗਨਾ ਰਣੌਤ ਨੇ ਆਪਣੀ ਪ੍ਰਤੀਕਿਰਿਆ ਜਾਹਰ ਕਰਦੇ ਹੋਏ ਆਪਣੀ ਗੱਲ ਰੱਖੀ ਹੈ।ਬਿਲਕਿਸ ਬਾਨੋ ਕੇਸ ਨੂੰ ਲੈ ਕੇ ਹੁਣ ਹਿੰਦੀ ਸਿਨੇਮਾ ਦੀ ਮਸ਼ਹੂਰ ਐਕਸਟ੍ਰੈਸ ਕੰਗਨਾ ਰਣੌਤ ਨੇ ਫਿਲਮ ਬਣਾਉਣ ਨੂੰ ਲੈ ਕੇ ਇੱਛਾ ਜ਼ਾਹਿਰ ਕੀਤੀ ਹੈ, ਪਰ ਇਸ ਦੌਰਾਨ ਐਕਸਟਰਸ ਦੇ ਸਾਹਮਣੇ ਕਈ ਮੁਸ਼ਕਿਲਾਂ ਆ ਰਹੀਆਂ ਹਨ।
I want to make that story I have the script ready, researched and worked on it for three years but @netflix , @amazonIN and other studios wrote back to me that they have clear guidelines they don’t do so called politically motivated films, @JioCinema said we don’t work with… https://t.co/xQeVfc3SyI
— Kangana Ranaut (@KanganaTeam) January 9, 2024
ਇਸ ਦੌਰਾਨ ਇਸ ਮਾਮਲੇ ਨੂੰ ਲੇ ਕੇ ਤੇਜ਼ਸ ਐਕਟਰਸ ਕੰਗਨਾ ਨੇ ਟਵੀਟ ਕੀਤਾ ਹੈ।ਇਸ ਟਵੀਟ ‘ਚ ਕੰਗਨਾ ਨੇ ਬਿਲਕਿਸ ਬਾਨੋ ਕੇਸ ‘ਤੇ ਫ਼ਿਲਮ ਬਣਾਉਣ ਨੂੰ ਲੈ ਕੇ ਆਪਣੀ ਰਾਇ ਰੱਖੀ ਹੈ।ਅਦਾਕਾਰਾ ਨੇ ਦੱਸਿਆ ਹੈ ਕਿ ਉਹ ਇਸ ਕੇਸ ‘ਤੇ ਫਿਲਮ ਬਣਾਉਣਾ ਚਾਹੁੰਦੀ ਹੈ ਤੇ ਤਿੰਨ ਸਾਲਾਂ ਤੋਂ ਉਹ ਇਸ ਮੁੱਦੇ ਦੀ ਸਿਕ੍ਰਿਪਟ ‘ਤੇ ਕੰਮ ਵੀ ਕਰ ਰਹੀ ਹਾਂ।
ਪਰ ਸਾਰੀਆਂ ਓਟੀਟੀ ਪਲੇਟਫਾਰਮ ਤੋਂ ਸੰਪਰਕ ਕਰਨ ਦੇ ਬਾਅਦ ਵੀ ਕਿਸੇ ਨਾ ਕਿਸੇ ਕਾਰਨ ਉਨ੍ਹਾਂ ਦੇ ਸਾਹਮਣੇ ਅੜਚਨ ਆ ਰਹੀ ਹੈ, ਜਿਸਦੀ ਵਜ੍ਹਾ ਤੋਂ ਇਸ ਫ਼ਿਲਮ ਦਾ ਕੰਮ ਵਿਚਾਲੇ ਰੁਕਿਆ ਹੋਇਆ ਹੈ।ਇਸ ਤਰ੍ਹਾਂ ਨਾਲ ਕੰਗਨਾ ਰਣੌਤ ਨੇ ਬਿਲਕਿਸ ਬਾਨੋ ਕੇਸ ‘ਤੇ ਫਿਲਮ ਬਣਾਉਣ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ।
ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਕੁਝ ਜੋਸ਼ ਨਾਲ ਇਸ ਬਾਰੇ ਗੱਲ ਕੀਤੀ। ਹਾਲ ਹੀ ‘ਚ ‘ਐਕਸ’ ਸੋਸ਼ਲ ਮੀਡੀਆ ਸਾਈਟ ‘ਤੇ ਇਕ ਯੂਜ਼ਰ ਨੇ ਕੰਗਨਾ ਨੂੰ ਪੁੱਛਿਆ, ‘ਡੀਅਰ ਕੰਗਨਾ, ਤੁਸੀਂ ਹਮੇਸ਼ਾ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹੋ। ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲਣ ਨੂੰ ਯਕੀਨੀ ਬਣਾਉਣ ਲਈ ਮੈਂ ਤੁਹਾਡੇ ਜਨੂੰਨ ਨੂੰ ਸਲਾਮ ਕਰਦਾ ਹਾਂ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ, ਕੀ ਤੁਸੀਂ ‘ਬਿਲਕਿਸ ਬਾਨੋ’ ‘ਤੇ ਫਿਲਮ ਬਣਾਉਣਾ ਚਾਹੋਗੇ? ਨਾਰੀਵਾਦ ਲਈ ਨਹੀਂ, ਇੱਕ ਔਰਤ ਹੋਣ ਦੇ ਨਾਤੇ, ਕੀ ਤੁਸੀਂ ਉਸਦੀ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੋਗੇ?