ਸ਼ਨੀਵਾਰ, ਮਈ 10, 2025 01:46 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਕੰਗਨਾ ਰਣੌਤ ਦੀ ਫਿਲਮ ‘Emergency’ ਨੂੰ ਸੈਂਸਰ ਬੋਰਡ ਨੇ ਕੁੱਝ ਬਦਲਾਵਾਂ ਨਾਲ ਫਿਲਮ ਰਿਲੀਜ਼ ਕਰਨ ਦੀ ਦਿੱਤੀ ਇਜਾਜ਼ਤ

by Gurjeet Kaur
ਸਤੰਬਰ 8, 2024
in ਦੇਸ਼
0

ਕੰਗਨਾ ਰਣੌਤ ਦੀ ਫਿਲਮ ‘Emergency’ ਨੂੰ ਸੈਂਸਰ ਬੋਰਡ ਨੇ ਕੁੱਝ ਬਦਲਾਵਾਂ ਨਾਲ ਫਿਲਮ ਰਿਲੀਜ਼ ਕਰਨ ਦੀ ਦਿੱਤੀ ਇਜਾਜ਼ਤ  

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਯੂਏ ਸਰਟੀਫਿਕੇਸ਼ਨ ਦਿੱਤਾ ਹੈ। ਹੁਣ ਫਿਲਮ ਕੁਝ ਕਟਸ ਅਤੇ ਬਦਲਾਵਾਂ ਨਾਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਤੋਂ ਵੱਡੀ ਰਾਹਤ ਮਿਲੀ ਹੈ। ਵੱਡੇ ਵਿਵਾਦ ਤੋਂ ਬਾਅਦ ਸੈਂਸਰ ਬੋਰਡ ਨੇ ਫਿਲਮ ਨੂੰ ਯੂ.ਏ. ਸਰਟੀਫਿਕੇਸ਼ਨ ਦੇ ਦਿੱਤਾ ਹੈ। ਹੁਣ ‘ਐਮਰਜੈਂਸੀ’ ਜਲਦੀ ਹੀ ਸਿਨੇਮਾਘਰਾਂ ‘ਚ ਆ ਸਕਦੀ ਹੈ ਪਰ ਇਸ ਦੇ ਲਈ ਮੇਕਰਸ ਨੂੰ ਪਹਿਲਾਂ ਫਿਲਮ ‘ਚ ਸੀਬੀਐਫਸੀ ਦੁਆਰਾ ਦੱਸੇ ਗਏ ਕਟਸ ਅਤੇ ਬਦਲਾਅ ਕਰਨੇ ਹੋਣਗੇ।

The Sunday Express ਮੁਤਾਬਕ ਸੈਂਸਰ ਬੋਰਡ ਨੇ ‘ਐਮਰਜੈਂਸੀ’ ਨੂੰ ਲੈ ਕੇ ਤਿੰਨ Cuts ਕਰਨ ਦਾ ਸੁਝਾਅ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੇਕਰਸ ਨੇ 8 ਜੁਲਾਈ ਨੂੰ ਹੀ ਫਿਲਮ ਨੂੰ ਸੈਂਸਰ ਬੋਰਡ ਨੂੰ ਸਰਟੀਫਿਕੇਸ਼ਨ ਲਈ ਸੌਂਪਿਆ ਸੀ। ਇੱਕ ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਕਈ ਸਿੱਖ ਜਥੇਬੰਦੀਆਂ ਨੇ ਫ਼ਿਲਮ ‘ਤੇ ਪਾਬੰਦੀ ਲਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਅਜਿਹੀ ਸਥਿਤੀ ਵਿੱਚ, ਸੀਬੀਐਫਸੀ ਨੇ ਇੱਕ ਪੱਤਰ ਰਾਹੀਂ ਫਿਲਮ ਦੇ ਪ੍ਰੋਡਕਸ਼ਨ ਹਾਊਸ ਨੂੰ 10 ਕਟਸ ਲਾਉਣ ਅਤੇ ਕੁਝ ਬਦਲਾਅ ਕਰਨ ਦਾ ਸੁਝਾਅ ਦਿੱਤਾ ਹੈ।

‘Emergency’ ਦੇ ਪ੍ਰੋਡਕਸ਼ਨ ਹਾਊਸ, ਮਣੀਕਰਨਿਕਾ ਫਿਲਮਜ਼ ਪ੍ਰਾਈਵੇਟ ਲਿਮਟਿਡ ਨੇ ਸੀਬੀਐਫਸੀ ਦੁਆਰਾ ਦੱਸੇ ਗਏ 10 ਵਿੱਚੋਂ 9 ਸੁਝਾਵਾਂ ‘ਤੇ ਸਹਿਮਤੀ ਜਤਾਈ ਸੀ। ਸੈਂਸਰ ਬੋਰਡ ਨੇ ਫਿਲਮ ਦੇ ਇੱਕ ਸੀਨ ਵਿੱਚ ਕੁਝ ਵਿਜ਼ੁਅਲਸ ਨੂੰ ਹਟਾਉਣ ਜਾਂ ਬਦਲਣ ਦੀ ਵੀ ਸਲਾਹ ਦਿੱਤੀ ਹੈ। ਇਸ ਸੀਨ ‘ਚ ਪਾਕਿਸਤਾਨੀ ਫੌਜੀਆਂ ਨੂੰ ਬੰਗਲਾਦੇਸ਼ੀ ਸ਼ਰਨਾਰਥੀਆਂ ‘ਤੇ ਹਮਲਾ ਕਰਦਿਆਂ ਦਿਖਾਇਆ ਗਿਆ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਸਿਪਾਹੀ ਇੱਕ ਬੱਚੇ ਦਾ ਸਿਰ ਕੱਟ ਰਿਹਾ ਹੈ ਅਤੇ ਦੂਜਾ ਤਿੰਨ ਔਰਤਾਂ ਦਾ ਸਿਰ ਕੱਟ ਰਿਹਾ ਹੈ।

CBFC ਨੇ ‘ਐਮਰਜੈਂਸੀ’ ਦੇ ਮੇਕਰਸ ਨੂੰ ਫਿਲਮ ਵਿੱਚ ਇੱਕ ਆਗੂ ਦੀ ਮੌਤ ਦੇ ਜਵਾਬ ਵਿੱਚ ਭੀੜ ਵਿਚੋਂ ਕਿਸੇ ਦੇ ਅਪਸ਼ਬਦ ਬੋਲਣ ਨੂੰ ਬਦਲਣ ਦੇ ਲਈ ਵੀ ਕਿਹਾ ਸੀ। ਬੋਰਡ ਨੇ ਫਿਲਮ ਵਿੱਚ ਇੱਕ ਡਾਇਲਾਗ ਵਿੱਚ ਵਰਤੇ ਗਏ ਸਰਨੇਮ ਨੂੰ ਬਦਲਣ ਦਾ ਵੀ ਨਿਰਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਸੀਬੀਐਫਸੀ ਨੇ ਫਿਲਮ ਵਿੱਚ ਦਿਖਾਏ ਗਏ ਰਿਸਰਚ ਰਿਫਰੈਂਸ ਅਤੇ ਡਾਟਾ ਦੇ ਲਈ ਫੈਕਚੂਅਲ ਸੋਰਸ ਬਾਰੇ ਦੱਸਣ ਦੀ ਸਲਾਹ ਦਿੱਤੀ ਹੈ। ਇਸ ਵਿੱਚ ਬੰਗਲਾਦੇਸ਼ੀ ਸ਼ਰਨਾਰਥੀਆਂ ਦੀ ਜਾਣਕਾਰੀ, ਅਦਾਲਤੀ ਫੈਸਲਿਆਂ ਦੀ ਡਿਟੇਲ ਅਤੇ ‘ਆਪ੍ਰੇਸ਼ਨ ਬਲੂਸਟਾਰ’ ਦੇ ਆਰਕਾਈਵਲ ਫੁਟੇਜ ਦੀ ਵਰਤੋਂ ਕਰਨ ਦੀ ਇਜਾਜ਼ਤ ਸ਼ਾਮਲ ਹੈ।

ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਦੀ ‘Emergency’ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਪਰ ਫਿਲਮ ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਇਸ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਿਆ ਅਤੇ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ। ਹੁਣ ਸੈਂਸਰ ਬੋਰਡ ਤੋਂ ਕਲੀਅਰੈਂਸ ਮਿਲਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਨਿਰਮਾਤਾ ਜਲਦ ਹੀ ‘ਐਮਰਜੈਂਸੀ’ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰਨਗੇ।

Tags: CBFCemergencyKangana Ranautnewspro punjab tvrelease the filmsome changes.
Share282Tweet177Share71

Related Posts

OPRATION SINDOOR ‘ਤੇ ਬਣੇਗੀ ਫ਼ਿਲਮ

ਮਈ 9, 2025

ਅਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਕੀਤੀ ਪ੍ਰੈਸ ਕਾਨਫਰੈਂਸ

ਮਈ 9, 2025

ਭਾਰਤ ਤੇ ਸਾਈਬਰ ਅਟੈਕ ਕਰ ਸਕਦਾ ਹੈ ਪਾਕਿਸਤਾਨ, CERT-In ਨੇ ਜਾਰੀ ਕੀਤੀ ਚੇਤਾਵਨੀ

ਮਈ 9, 2025

ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ RSS ਮੁਖੀ ਮੋਹਨ ਭਾਗਵਤ ਦਾ ਬਿਆਨ

ਮਈ 9, 2025

ਚੰਡੀਗੜ੍ਹ ਪ੍ਰਸ਼ਾਸ਼ਨ ਨੇ ਜਾਰੀ ਕੀਤੀ ਨਵੀਂ ਐਡਵਾਇਜ਼ਰੀ

ਮਈ 9, 2025

ਭਾਰਤ-ਪਾਕਿ ਦੇ ਤਣਾਅ ਵਿਚਾਲੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਖਬਰ ਇਹ ਪ੍ਰੀਖਿਆ ਹੋਈ ਮੁਲਤਵੀ

ਮਈ 9, 2025
Load More

Recent News

OPRATION SINDOOR ‘ਤੇ ਬਣੇਗੀ ਫ਼ਿਲਮ

ਮਈ 9, 2025

ਅਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਕੀਤੀ ਪ੍ਰੈਸ ਕਾਨਫਰੈਂਸ

ਮਈ 9, 2025

ਭਾਰਤ ਤੇ ਸਾਈਬਰ ਅਟੈਕ ਕਰ ਸਕਦਾ ਹੈ ਪਾਕਿਸਤਾਨ, CERT-In ਨੇ ਜਾਰੀ ਕੀਤੀ ਚੇਤਾਵਨੀ

ਮਈ 9, 2025

ਭਾਰਤ ਪਾਕਿ ਤਣਾਅ ਵਿਚਾਲੇ ਕਿੱਥੇ ਪਹੁੰਚ ਰਹੀ ਭਾਰਤ ਦੀ ਸ਼ੇਅਰ ਮਾਰਕੀਟ

ਮਈ 9, 2025

ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ RSS ਮੁਖੀ ਮੋਹਨ ਭਾਗਵਤ ਦਾ ਬਿਆਨ

ਮਈ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.